Thursday, September 24, 2020
FOLLOW US ON

Poem

ਮੌਤ/ਸਤਨਾਮ ਸਿੰਘ

September 16, 2020 01:21 PM
ਮੌਤ/ਸਤਨਾਮ ਸਿੰਘ
 
ਚੱਲਦੇ ਸਾਹਾਂ ਦੀ ਗਿਣਤੀ,ਉਂਗਲਾਂ ਤੇ ਕਰੀ ਐ। 
ਯਕੀਨਨ ਮੇਰੇ ਕੋਲ,ਅੱਜ ਦੀ ਰਾਤ ਆਖਰੀ ਐ।
ਡਰਦੇ-ਡਰਦੇ ਨੇ,ਮੈਂ ਹੱਥ ਧਰਿਆ ਸੀਨੇ ਤੇ। 
ਸਵੇਰੇ ਚੱਲ ਰਹੀ ਸੀ ਧੜਕਣ ਬੇਸ਼ਰਮ ਦਿਲ ਦੀ। 
ਓ ਇੱਥੇ ਸਭ ਕੁੱਝ ਮਿਲ ਜਾਂਦੈ, 
ਪਰ ਮੂੰਹੋਂ ਮੰਗੀ ਮੌਤ ਨਹੀਂ ਮਿਲ ਦੀ। 
 
ਹਰ ਰਾਤ ਹਰ ਦਿਨ,ਹਰ ਪਲ ਮਰਾਂ ਮੈਂ।
ਬੇਮਕਸਦ ਜ਼ਿੰਦਗੀ ਦਾ,ਦੱਸ ਕੀ ਕਰਾਂ ਮੈਂ। 
ਹੁਣ ਵੇਖ ਸੱਜਣਾਂ ਨੂੰ ਪਹਿਲਾਂ ਵਾਂਗੂ, 
ਮੇਰੀ ਰੂਹ ਨਹੀਂ ਖਿਲ ਦੀ। 
ਓ ਇੱਥੇ ਸਭ ਕੁੱਝ ਮਿਲ ਜਾਂਦੈ, 
ਪਰ ਮੂੰਹੋਂ ਮੰਗੀ ਮੌਤ ਨਹੀਂ ਮਿਲ ਦੀ। 
 
ਕਿੰਨੇ ਮੱਚਦੇ ਕਿੰਨੇ ਹੱਸਦੇ,ਕਿੰਨੇ ਸੁੱਖੀ ਵੱਸਦੇ। 
 ਆਕੜ ਮੁਰਦੇ ਚੋਂ,ਜਾਂਦੀ ਕਦੋਂ ਆਂ ਦੱਸਦੇ। 
ਖਾਮੋਸ਼ੀ ਜਦ ਤੇਰੀ,ਮੁੜ-ਮੁੜ ਸਵਾਲ ਕਰਦੀ। 
ਓਦੋਂ ਬੋਲਣ ਲਈ ਸਤਨਾਮ ਦੀ,ਜ਼ੁਬਾਨ ਨਹੀਂ ਹਿੱਲਦੀ। 
ਓ ਇੱਥੇ ਸਭ ਕੁੱਝ ਮਿਲ ਜਾਂਦੈ, 
ਪਰ ਮੂੰਹੋਂ ਮੰਗੀ ਮੌਤ ਨਹੀਂ ਮਿਲ ਦੀ।
 
ਅੱਜ ਰਾਤੀਂ ਟੁੱਟਿਆ,ਇੱਕ ਤਾਰਾ ਲੰਘਿਆ। 
ਮੈਂ ਖ਼ਵਾਹਿਸ਼ ਵਿੱਚ,ਤੈਨੂੰ ਦੁਬਾਰਾ ਮੰਗਿਆ। 
ਜ਼ਿੰਦਾ ਲਾਸ਼ ਨਾਲ,ਕਰ ਜਾ ਸੱਜਣ ਮੁਲਾਕਾਤ ਆਖਰੀ।  
 ਤੇਰੀ ਚੰਦਰੀ ਜੁਦਾਈ,ਮੈਨੂੰ ਅੰਦਰੋਂ ਛਿੱਲਦੀ। 
ਓ ਇੱਥੇ ਸਭ ਕੁੱਝ ਮਿਲ ਜਾਂਦੈ, 
ਪਰ ਮੂੰਹੋਂ ਮੰਗੀ ਮੌਤ ਨਹੀਂ ਮਿਲ ਦੀ।
 
ਸਤਨਾਮ ਸਿੰਘ
ਜਮਾਤ-ਬੀ.ਏ. ਭਾਗ ਪਹਿਲਾ
ਪਿੰਡ-ਰੋੜੀ-ਕਪੂਰਾ(ਫਰੀਦਕੋਟ) 
ਮੋ. 98787-15593
Have something to say? Post your comment