Thursday, September 24, 2020
FOLLOW US ON

News

ਨਿਊਜ਼ੀਲੈਂਡ 'ਚ ਕਰੋਨਾ ਕਾਰਨ ਇਕ ਦੀ ਹੋਰ ਮੌਤ-ਐਕਟਿਵ ਕੇਸਾਂ ਦੀ ਕੁੱਲ ਗਿਣਤੀ ਰਹਿ ਗਈ 79

September 16, 2020 01:24 PM

ਕਰੋਨਾ ਅੱਪਡੇਟ
ਨਿਊਜ਼ੀਲੈਂਡ 'ਚ ਕਰੋਨਾ ਕਾਰਨ ਇਕ ਦੀ ਹੋਰ ਮੌਤ-ਐਕਟਿਵ ਕੇਸਾਂ ਦੀ ਕੁੱਲ ਗਿਣਤੀ ਰਹਿ ਗਈ 79
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 16 ਸਤੰਬਰ – ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਔਕਲੈਂਡ ਖੇਤਰ ਦੇ ਵਿਚ ਲਾਕਡਾਊਨ 2.5 ਅਤੇ ਬਾਕੀ ਦੇਸ਼ ਵਿਚ ਲਾਕਡਾਊਨ 2 ਚੱਲ ਰਿਹਾ ਹੈ। ਸਰਕਾਰ ਕੋਸ਼ਿਸ਼ ਵਿਚ ਹੈ ਕਿ ਤਿੰਨ ਮਹੀਨੇ ਬਾਅਦ ਦੁਬਾਰਾ ਪ੍ਰਗਟ ਹੋਇਆ ਕਰੋਨਾ ਕਿਸੀ ਨਾ ਕਿਸੀ ਤਰ੍ਹਾਂ ਖਤਮ ਕੀਤਾ ਜਾਵੇ ਪਰ ਇਸਦੇ ਬਾਵਜੂਦ ਕੋਈ ਨਾ ਕੋਈ ਕੇਸ ਨਿਕਲ ਰਿਹਾ ਹੈ। ਅੱਜ ਜਿੱਥੇ ਇਕ ਹੋਰ ਨਵਾਂ ਕੇਸ ਆਇਆ ਉਥੇ ਇਕ ਹੋਰ 54 ਸਾਲਾ ਵਿਅਕਤੀ ਦੀ ਵਾਇਕਾਟੋ ਹਸਪਤਾਲ ਹਮਿਲਟਨ ਵਿਖੇ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਅੱਜ ਦਾ ਨਵਾਂ ਕੇਸ ਦੁਬਈ ਤੋਂ ਆਈ 30 ਸਾਲਾ ਮਹਿਲਾ ਨਾਲ ਸਬੰਧਿਤ ਹੈ।   ਮਰਨ ਵਾਲੇ ਵਿਅਕਤੀ ਦਾ ਨਾਂਅ ਨਾਈਜ਼ਲ ਹਈਰਾਮਾ ਟੀ ਹੀਕੋ ਸੀ।  ਇਸ ਦੀ ਮੌਤ ਉਸ ਦੇ ਵੱਡੇ ਭਰਾ ਦੀ ਮਿਡਲਮੋਰ ਹਸਪਤਾਲ ਵਿੱਚ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਹੋਈ ਹੈ। ਹੀਕੋ, ਇੱਕ ਸਤਿਕਾਰਤ ਰਾਉਕਾਵਾ ਆਗੂ ਅਤੇ ਇਤਿਹਾਸਕਾਰ ਸੀ ਤੇ ਟੋਕਰੋਆ ਵਿੱਚ ਰਹਿੰਦਾ ਸੀ ਅਤੇ ਆਪਣੇ ਭਰਾ ਦੇ ਸੰਪਰਕ ਵਿੱਚ ਆਉਣ ਨਾਲ ਵਾਇਰਸ ਤੋਂ ਸੰਕਰਮਿਤ ਹੋਇਆ ਸੀ ਜੋ ਅਮੇਰਿਕੋਲਡ ਵਿਖੇ ਕੰਮ ਕਰਦਾ ਸੀ। ਉਹ ਆਕਲੈਂਡ ਕਲੱਸਟਰ ਦਾ ਹਿੱਸਾ ਬਣਿਆ ਸੀ। ਉਸ ਦੇ ਭਰਾ ਦਾ 5 ਸਤੰਬਰ ਨੂੰ ਦੇਹਾਂਤ ਹੋਇਆ ਸੀ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 79 ਰਹਿ ਗਈ ਹੈ, ਜਿਨਾਂ ਵਿੱਚੋਂ 53 ਕੇਸ ਕਮਿਊਨਿਟੀ ਅਤੇ 26 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੋਵਿਡ -19 ਤੋਂ ਕੱਲ੍ਹ 4 ਵਿਅਕਤੀ ਠੀਕ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 9,000 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 881,532 ਟੈੱਸਟ ਪੂਰੇ ਹੋ ਗਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1802  ਕੇਸ ਹਨ। ਜਿਨ੍ਹਾਂ ਵਿੱਚੋਂ 1,451 ਪੁਸ਼ਟੀ ਕੀਤੇ ਗਏ ਤੇ 351 ਸੰਭਾਵਿਤ ਰਹੇ ਹਨ। ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1698 ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ  ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਹਨ।

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-