Thursday, September 24, 2020
FOLLOW US ON

News

ਫਗਵਾੜਾ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਨੇ ਮੁੱਖ ਮੰਤਰੀ ਪੰਜਾਬ ਨੂੰ  ਲਿਖੀ ਚਿੱਠੀ - ਫਗਵਾੜਾ ਵਿਖੇ ਤਾਇਨਾਤ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਜ਼ਰੂਰੀ ਤਾਕਤਾਂ ਦੇਣ ਦੀ ਕੀਤੀ ਮੰਗ

September 16, 2020 01:44 PM

 

ਫਗਵਾੜਾ, 16 ਸਤੰਬਰ

ਫਗਵਾੜਾ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਇੱਕ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਫਗਵਾੜਾ ਵਿਖੇ ਤਾਇਨਾਤ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਉਹ ਜ਼ਰੂਰੀ ਤਾਕਤਾਂ ਦਿੱਤੀਆਂ ਜਾਣ, ਜਿਸ ਨਾਲ ਫਗਵਾੜਾ ਸ਼ਹਿਰੀਆਂ ਨੂੰ ਆਪਣੇ ਕੰਮ ਕਰਾਉਣ ਲਈ ਡਿਪਟੀ ਕਮਿਸ਼ਨਰ, ਕਪੂਰਥਲਾ ਕੋਲ ਨਾ ਜਾਣਾ ਪਵੇ। ਫਗਵਾੜਾ ਸ਼ਹਿਰੀਆਂ ਨੇ ਕਿਹਾ ਹੈ ਕਿ ਉਹਨਾ ਨੂੰ ਜ਼ਿਲਾ ਪੱਧਰੀ ਆਪਣੇ ਸਧਾਰਤਨ ਦਫ਼ਤਰੀ ਕੰਮ ਕਰਾਉਣ ਲਈ ਕਪੂਰਥਲਾ ਜਾਣਾ ਹੈ ਤਾਂ ਫਗਵਾੜਾ 'ਚ ਤਾਇਨਾਤ ਕਰਨ ਦਾ ਕੀ ਫਾਇਦਾ ਹੈ? ਹੁਣ ਤਾਂ ਏ.ਡੀ.ਸੀ. ਫਗਵਾੜਾ ਸਿਰਫ਼ ਮੰਗ ਪੱਤਰ ਲੈਣ ਜਾਂ ਸਬ ਡਿਵੀਜ਼ਨ ਪੱਧਰ 'ਤੇ ਜੋ ਉਸ ਕੋਲ ਤਾਕਤਾਂ ਹਨ, ਉਸ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਹਨਾ ਸਖਸ਼ੀਅਤਾਂ ਅਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਹੈ ਕਿ ਜ਼ਿਲਾ ਪੱਧਰ ਵਾਲੇ ਜਿਹੜੇ ਕੰਮ ਏ.ਡੀ.ਸੀ. ਕਪੂਰਥਲਾ ਕੋਲ ਹਨ, ਉਹ ਸਾਰੇ ਅਧਿਕਾਰ ਏ.ਡੀ.ਸੀ. ਫਗਵਾੜਾ ਨੂੰ ਦਿੱਤੇ ਜਾਣ। ਜੇਕਰ ਪ੍ਰਬੰਧਕੀ ਮਨਜ਼ੂਰੀ ਕਿਸੇ ਕੇਸ ਵਿੱਚ ਜ਼ਰੂਰੀ ਹੋਵੇ ਤਾਂ ਉਹ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਆਨ-ਲਾਈਨ ਲੈ ਲਈ ਜਾਵੇ ਤੇ ਲੋਕਾਂ ਨੂੰ ਡੀ.ਸੀ. ਦਫ਼ਤਰ ਨਾ ਜਾਣਾ ਪਵੇ। ਜਿਸ ਨਾਲ ਕਪੂਰਥਲਾ ਆਉਣ -ਜਾਣ ਦੇ ਚੱਕਰ 'ਚ ਲੋਕਾਂ ਦਾ ਸਮਾਂ ਅਤੇ ਪੈਸੇ ਨਾ ਬਰਬਾਦ ਹੋ ਸਕਣ। ਇਸ ਮੌਕੇ  ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ , ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਪੰਜਾਬੀ ਵਿਰਸਾ ਟਰੱਸਟ, ਰਵਿੰਦਰ ਚੋਟ, ਜਨਰਲ ਸਕੱਤਰ ਸਿਨੀਅਰ ਸਿਟੀਜਨ ਕੌਂਸਲ, ਪਰਵਿੰਦਰਜੀਤ ਸਿੰਘ , ਸਕੇਪ ਸਾਹਿੱਤਕ ਸੰਸਥਾ, ਐਡਵੋਕੇਟ ਸੰਤੋਖ ਲਾਲ ਵਿਰਦੀ , ਰਮਨ ਨਹਿਰਾ ਪ੍ਰਧਾਨ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ,  ਮਾਸਟਰ ਸੁਖਦੇਵ ਸਿੰਘ , ਡਾ: ਵਿਜੈ ਕੁਮਾਰ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ ਆਦਿ ਸ਼ਾਮਲ ਸਨ।

 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-