Thursday, September 24, 2020
FOLLOW US ON

News

ਪਿੰਡ ਖਿਆਲੀ ਚਹਿਲਾਂਵਾਲੀ ਦਾ ਵਾਟਰ ਵਰਕਸ ਦੇ ਰਿਹਾ ਬਿਮਾਰੀਆ ਨੂੰ ਸੱਦਾ !!!

September 16, 2020 04:19 PM
ਪਿੰਡ ਖਿਆਲੀ ਚਹਿਲਾਂਵਾਲੀ ਦਾ ਵਾਟਰ ਵਰਕਸ ਦੇ ਰਿਹਾ ਬਿਮਾਰੀਆ ਨੂੰ ਸੱਦਾ !!!
 
ਪਿੰਡ ਵਾਸੀਆ ਵੱਲੋਂ ਵਾਟਰ ਵਰਕਸ ਮਹਿਕਮੇ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਨਹੀ ਹੋਈ ਸਫਾਈ,
 
ਵਾਟਰ ਵਰਕਸ ਤੇ ਚਾਰ ਦੁਆਰੀ ਨਾ ਹੋਣ ਕਾਰਨ ਆਵਾਰਾ ਕੁੱਤੇ ਲਿਆਉਦੇ ਨੇ ਪਾਣੀ 'ਚ ਡੁਬਕੀਆ !!
 
ਪ੍ਰਸ਼ਾਸਨ ਸੁੱਤਾ ਘੁੰਬ ਕਰਨੀ ਦੀ ਨੀਂਦ!!!
 
ਮਾਨਸਾ16ਸਤੰਬਰ ( ਬਿਕਰਮ ਸਿੰਘ ਵਿੱਕੀ  ):-ਮਾਨਸਾ ਜਿਲ੍ਹੇ ਦੇ ਕਸਬਾ ਝੁਨੀਰ 'ਚ ਪੈਂਦੇ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਵਾਟਰ ਵਰਕਸ ਮਹਿਕਮੇ ਦੀ ਵੱਡੀ ਅਣਗਹਿਲੀ ਕਾਰਨ ਪਿੰਡ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਪਿੰਡ 'ਚ ਬਣੇ ਵਾਟਰ ਵਰਕਸ ਜਿੱਥੇ ਟੈਕਾ ਦੀ ਸਫਾਈ ਨਾ ਹੋਣ ਕਾਰਨ ਪਾਣੀ ਵਿੱਚ ਵੱਡੀ ਵੱਡੀ ਹਰੀ ਜਿਲਬ ਤੇ ਹੋਰ ਪਤਾ ਨੀ ਕੀ ਕੁਝ ਇਸ ਵਿੱਚ ਰਲੇ ਹੋਣ ਕਾਰਨ ਲੋਕਾਂ 'ਚ ਰੋਸ ਹੈ ,ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅਸੀ ਕਈ ਵਾਰ ਵਾਟਰ ਵਰਕਸ ਮਹਿਕਮੇ ਦੇ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਪਾਣੀ ਵਾਲੀ ਟੈਕੀ 'ਚ ਬਹੁਤ ਗੰਦਾ ਪਾਣੀ ਆ ਰਿਹਾ ਪਰ ਮਹਿਕਮੇ ਦੇ ਕੰਨਾਂ ਤੇ ਕੋਈ ਜੂੰ ਨੀ ਸਿਰਕੀ,ਵਾਸੀਆਂ ਨੇ ਦੱਸਿਆਂ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਵਾਸੀ ਪਾਣੀ ਪੀ ਪੀ ਕੇ ਕਈ ਬਿਮਾਰੀਆਂ ਦਾ ਸਿਕਾਰ ਹੋ ਚੁੱਕੇ  ਹਨ,ਉਹਨਾਂ ਨੇ ਦੱਸਿਆਂ ਕਿ ਵਾਟਰ ਵਰਕਸ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਜਾਨਵਰ ਅਵਾਰਾ ਕੁੱਤੇ ਵਿੱਚ ਵੜ ਕੇ ਡੁੱਬਕੀਆ ਮਾਰ ਦੇ ਨਜਰ ਆਉਂਦੇ ਹਨ,ਤੇ ਮਹਿਕਮੇ ਵੱਲੋਂ ਜਿਹੜੀ ਦਵਾਈ
ਪਾਣੀ ਵਿੱਚ ਪਾਈ ਜਾਦੀ ਹੈ,ਉਹ ਵੀ ਨੀ ਵਰਤੀ ਜਾਦੀ  ਤੇ ਜਿਹੜਾ ਪਾਣੀ ਵਾਟਰ ਵਰਕਸ 'ਚ ਫਿਲਟਰ ਹੋ ਕੇ ਆਉਦਾ ਉਹ ਵੀ ਨੀ ਆ ਰਿਹਾ ,ਮਹਿਕਮੇ ਵੱਲੋਂ ਅੱਜ ਤੱਕ ਕੋਈ ਸਫਾਈ ਵੀ ਨਹੀ ਕਰਵਾਈ ਗਈ ,ਵਾਰ ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਅੱਜ ਤੱਕ ਸਫਾਈ ਨਹੀ ਹੋਈ , ਇਸ ਮੌਕੇ ਬਲਜਿੰਦਰ ਸਿੰਘ,ਬਲਕਾਰ ਸਿੰਘ,ਦੇਵ ਸਿੰਘ,ਪਵਨ ਚਹਿਲ,ਜੋਗਿੰਦਰ ਸਿੰਘ ਨੰਬਰਦਾਰ,ਹਰਪਾਲ ਸਿੰਘ ਆਦਿ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ,ਜੇ ਵਾਟਰ ਵਰਕਸ ਦੀ ਸਫਾਈ ਨਾ ਕਰਵਾਈ ਗਈ ਤਾਂ ਵਾਟਰ ਵਰਕਸ ਮਹਿਕਮੇ ਵਿਰੁੱਧ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਂਗਾ ।
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-