Thursday, September 24, 2020
FOLLOW US ON

News

ਗਾਇਕ ਸੁਖਵਿੰਦਰ ਪੰਛੀ ‘ਯਾਰੀਆਂ’ ਗੀਤ ਨਾਲ ਜਲਦੀ ਹੋਵੇਗਾ ਆਪਣੇ ਸਰੋਤਿਆਂ ਦੇ ਰੂ-ਬ-ਰੂ - ਬਲਦੇਵ ਰਾਹੀ -ਮਾਇਆ ਰਿਕਾਰਡਜ਼ ਵੱਲੋਂ ਕੁਲਵਿੰਦਰ ਗਿੱਲ ਜੀ ਦੀ ਪੇਸ਼ਕਸ਼ ਹੇਠ ਰਿਲੀਜ਼ ਹੋਣ ਵਾਲਾ ਇਹ ਗੀਤ ਪੰਜਾਬੀਆਂ ਦੀ ਸੋਚ ਤੇ ਖ਼ਰਾ ਉਤਰੇਗਾ

September 16, 2020 05:53 PM

ਬਠਿੰਡਾ 16 ਸਤੰਬਰ (ਗੁਰਬਾਜ ਗਿੱਲ) –‘ਪੰਜਾਬੀ ਸੰਗੀਤ ਜਗਤ ਦਾ ਮਾਣਮੱਤਾ ਸੁਪਰ ਸਟਾਰ ਗਾਇਕ ਸੁਖਵਿੰਦਰ ਪੰਛੀ, ਜਿਸ ਨੇ ਪੰਜਾਬੀ ਸਰੋਤਿਆਂ ਨੂੰ ਤਕਰੀਬਨ ਪੰਜ ਸੌ ਤੋਂ ਉਪਰ ਮਿਆਰੀ ਤੇ ਸੱਭਿਆਚਾਰਕ ਗੀਤ ਗਾ ਕੇ ਸਾਰਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ। ਉਸ ਨੇ ਸਦਾ ਬਹਾਰ ਹਿੱਟ ਗੀਤ ‘ਛੱਲੇ ਮੁੰਦੀਆਂ’, ‘ਸਾਡੀ ਮੁੰਦਰੀ ਸੱਜਣਾ’, ‘ਮੁੰਡਾ ਦਿਲ ਦਾ ਨਹੀਂ ਮਾੜਾ’, ‘ਨਿੱਕੀ ਜਿਹੀ ਗੱਲ’, ‘ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ’, ‘ਸ਼ਾਹਾਂ ਦੀਏ ਕੁੜੀਏ’, ‘ਦਿੱਲੀ ਦੇ ਹਵਾਈ ਅੱਡੇ ਤੇ’, ‘ਨਾਕੇ ਤੇ ਰੋਹਬ ਸਿਪਾਹੀ ਦਾ’ ਤੇ ‘ਮਿਰਜ਼ਾ’ ਆਦਿ ਗਾ ਕੇ ਇੱਕ ਇਤਿਹਾਸ ਸਿਰਜਿਆ ਹੈ। ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਪਿੱਠਵਰਤੀ ਗਾਇਕ ਤੌਰ ਤੇ ਗਾਇਆ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਪੱਖੀ ਸਖਸ਼ੀਅਤ ਬਲਦੇਵ ਰਾਹੀ ਭੋਗਪੁਰ ਨੇ ਦੱਸਿਆ ਕਿ ‘ਗਾਇਕ ਸੁਖਵਿੰਦਰ ਪੰਛੀ ਜਲਦੀ ਹੀ ਇੱਕ ਹੋਰ ਖੂਬਸੂਰਤ ਗੀਤ ‘ਯਾਰੀਆਂ’ ਆਪਣੇ ਸਰੋਤਿਆਂ ਦੀ ਝੋਲੀ ਪਾ ਰਿਹਾ ਹੈ। ਮਤਲਬ ਖੋਰ ਲੋਕਾਂ ‘ਤੇ ਇਸ ਗੀਤ ਵਿੱਚ ਗੀਤਕਾਰ ਜੋਰਾ ਲਸਾੜਾ (ਯੂ ਐਸ ਏ) ਨੇ ਖੂਬ ਵਿਅੰਗ ਕੱਸਿਆ ਹੈ। ਲੋਕ ਤੱਥ ਸਟਾਇਲ ਇਸ ਗੀਤ ਨੂੰ ਜਗਦੇਵ ਸ਼ਹਿਜ਼ਾਦਾ ਸੰਗੀਤਕਾਰ ਨੇ ਮਧੁਰ ਸੰਗੀਤ ਨਾਲ ਸੰਵਾਰਿਆ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਸੂਰਜ ਹੁਸੈਨਪੁਰੀ ਨੇ ਹੈਪੀ ਸ਼ਾਹੀ ਕਨੇਡਾ, ਜੋਗਾ ਸਿੰਘ ਸੰਧਰ ਕਨੇਡਾ, ਮਨਜੀਤ ਸਿੰਘ ਸੰਧਰ, ਗੁਰਮੇਲ ਸਿੰਘ ਲਸਾੜਾ ਯੂ ਐਸ ਏ, ਜਸਵਿੰਦਰ ਸਿੰਘ ਰੰਧਾਵਾ ਕਨੇਡਾ, ਗੈਰੀ ਧੁੱਗਾ ਕਨੇਡਾ, ਬਿੱਲ ਸਿੰਘ ਬਿੱਲਾ ਕਨੇਡਾ ਅਤੇ ਸੁਰਿੰਦਰ ਸਿੰਘ ਧੁੱਗਾ ਕਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਰੰਧਾਵਾ ਮੰਸਾਦਾਂ ਅਤੇ ਜਲੰਧਰ ਦੇ ਨੇੜਲੀਆਂ ਵਧੀਆ ਲੋਕੇਸ਼ਨਜ਼ ਤੇ ਫਿਲਮਾਂਕਣ ਕੀਤਾ ਹੈ। ਜਿਸ ਨੂੰ ਪ੍ਰਸਿੱਧ ਐਡੀਟਰ ਪ੍ਰੀਤਮ ਦੱਤ ਜੀ ਨੇ ਆਪਣੀ ਪਾਂਰਖੂ ਨਜ਼ਰ ਨਾਲ ਤਿਆਰ ਕੀਤਾ ਹੈ। ਇਹ ਗੀਤ ਪ੍ਰਸਿੱਧ ਸੰਗੀਤਕ ਕੰਪਨੀ ਮਾਇਆ ਰਿਕਾਰਡਜ਼ ਵੱਲੋਂ ਕੁਲਵਿੰਦਰ ਗਿੱਲ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਜਾਵੇਗਾ, ਜੋ ਪੰਜਾਬੀਆਂ ਦੀ ਸੋਚ ਤੇ ਖ਼ਰਾ ਉਤਰੇਗਾ ਅਤੇ ਹਰ ਵਰਗ ਦੀ ਪਸੰਦ ਬਣੇਗਾ’।
ਫੋਟੋ ਕੈਪਸ਼ਨ:- ਗਾਇਕ ਸੁਖਵਿੰਦਰ ਪੰਛੀ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ
 
 
 
 
 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-