Thursday, September 24, 2020
FOLLOW US ON

News

ਡਿਪਟੀ ਕਮਿਸ਼ਨਰ ਤੇ ਕਰਨਲ ਹਿਤੇਸ਼ ਵਲੋਂ ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ ਦਾ ਦੌਰਾ 476 ਮਰੀਜ਼ ਹੋਮ ਆਈਸੋਲੇਸ਼ਨ ਰਾਹੀਂ ਕਰਵਾ ਰਹੇ ਹਨ ਇਲਾਜ 

September 16, 2020 05:56 PM
 
 
ਕਪੂਰਥਲਾ, 16 ਸਤੰਬਰ :   (ਮੀਨਾ ਗੋਗਨਾ)
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਤੇ ਕਰਨਲ ਹਿਤੇਸ਼ ਕਮਾਂਡਿੰਗ ਅਫਸਰ 21 ਬਟਾਲੀਅਨ ਵਲੋਂ ਜਿਲਾ ਪ੍ਸ਼ਾਸ਼ਕੀ ਕੰਪਲੈਕਸ ਵਿਖੇ ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ ਦਾ ਦੌਰਾ ਕਰਕੇ 
ਕੋਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਸੈਂਟਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ।
 
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਗਏ ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਵਿਅਕਤੀਆਂ ਨਾਲ ਫੋਨ, ਵਟਸਐਪ ਰਾਹੀਂ ਲਗਾਤਾਰ ਰਾਬਤਾ ਰੱਖ ਕੇ ਉਹਨਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਂਦੀ ਹੈ ।
 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਰਤਮਾਨ ਸਮੇਂ 476 ਵਿਅਕਤੀ ਹੋਮ ਆਈਸੋਲੇਸ਼ਨ ਰਾਹੀਂ ਇਲਾਜ ਕਰਵਾ ਰਹੇ ਹਨ , ਜਿਹਨਾਂ ਦੇ ਆਕਸੀਜਨ ਪੱਧਰ, ਨਬਜ, ਦਿਲ ਦੀ ਧੜਕਣ ਅਤੇ ਤਾਪਮਾਨ ਬਾਰੇ ਰੋਜ਼ਾਨਾ ਜਾਣਕਾਰੀ ਇੱਕਤਰ ਕੀਤੀ ਜਾਂਦੀ ਹੈ ।
 
ਡਿਪਟੀ ਕਮਿਸ਼ਨਰ ਨੇ ਸੈਂਟਰ ਦੇ ਕੰਮਕਾਜ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੋਜ਼ਾਨਾ ਦੇ ਅਧਾਰ ਤੇ ਮਰੀਜ਼ ਦੀ ਸਿਹਤ ਦਾ ਡਾਟਾ ਇਕੱਤਰ ਕੀਤਾ ਜਾਂਦਾ ਹੈ ਤੇ ਘੱਟ ਆਕਸੀਜਨ ਵਾਲੇ ਕੇਸਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। 
 
ਕਰਨਲ ਹਿਤੇਸ਼ ਨੇ ਦੱਸਿਆ ਕਿ ਐਨ ਸੀ ਸੀ ਕੈਡਿਟਾਂ ਵਲੋਂ ਇਸ ਔਖੇ ਸਮੇਂ ਦੌਰਾਨ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਡਿਊਟੀ ਕਰਨ ਵਾਲੇ ਹਰੇਕ ਕੈਡਿਟ ਦਾ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਬੀਮਾ ਕਰਵਾਇਆ ਗਿਆ ਹੈ । 
 
ਇਸ ਮੌਕੇ ਐਨ. ਸੀ. ਸੀ. ਟੀਮ ਦੇ ਮੁਖੀ ਸਰਵਨ ਕੁਮਾਰ ਅਤੇ ਜੇ. ਸੀ. ਓ. ਸੂਬੇਦਾਰ ਅਵਤਾਰ ਸਿੰਘ , ਐਨ ਸੀ ਸੀ ਦੇ ਕੈਡਿਟ ਹਾਜਰ ਸਨ । 
 
--
ਕੈਪਸ਼ਨ:-ਕਪੂਰਥਲਾ ਵਿਖੇ ਸਥਾਪਿਤ ਹੋਮ ਆਈਸੋਲੇਸ਼ਨ ਸੈਂਟਰ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਤੇ ਕਮਾਂਡਿੰਗ ਅਫਸਰ ਕਰਨਲ ਹਿਤੇਸ਼ ।
 
 
 
 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-