Thursday, September 24, 2020
FOLLOW US ON

News

ਗਾਇਕ ਰਣਜੀਤ ਮਣੀ ਦੇ ਟਰੈਕ ‘ਦਾ ਫੇਮ’ ਦੇ ਹਰ ਪਾਸੇ ਸੁਰੂ ਹੋਏ ਚਰਚੇ - ਪ੍ਰਧਾਨ ਅਸ਼ੋਕ ਮਸਤੀ

September 16, 2020 06:00 PM


ਬਠਿੰਡਾ 16 ਸਤੰਬਰ (ਗੁਰਬਾਜ ਗਿੱਲ) -ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਇੰਟਰਨੈਸ਼ਨਲ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਲੋਕ ਗਾਇਕ ਅਤੇ ਫਿਲਮੀ ਅਦਾਕਾਰ ਰਣਜੀਤ ਮਣੀ ਅੱਜ ਵੀ ਦੇਸ਼ ਵਿਦੇਸ਼ਾਂ ਦੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਰਣਜੀਤ ਮਣੀ ਦੇ ਗੀਤਾਂ ਦੀ ਸਰੋਤਿਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਅਨੇਕਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਵਾਲੇ ਪ੍ਰਸਿੱਧ ਗਾਇਕ ਰਣਜੀਤ ਮਣੀ ਨੇ ਹਮੇਸ਼ਾ ਅੱਛੇ ਗੀਤਾਂ ਦੀ ਚੋਣ ਨੂੰ ਪਹਿਲ ਦਿੱਤੀ ਹੈ। ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਜੀ ਦੇ ਰਾਹੀਂ ਆਪਣੇ ਨਵੇਂ ਸਿੰਗਲ ਟਰੈਕ ‘ਦਾ ਫੇਮ’ ਦੀ ਗੱਲ ਕਰਦੇ ਹੋਏ ਗਾਇਕ ਰਣਜੀਤ ਮਣੀ ਨੇ ਦੱਸਿਆ ਕਿ ‘ਮੇਰੇ ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਗਿੱਲ ਰਖੜਾਰੀ ਨੇ ਅਤੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਬੀ ਸਟਾਰ ਮਿਊਜ਼ਿਕ ਨੇ। ਇਸ ਗੀਤ ਦੀ ਵੀਡੀਓ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਤਿਆਰ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਿੰਗਲ ਟਰੈਕ ‘ਦਾ ਫੇਮ’ (ਚਰਚੇ) ਵੱਖ-ਵੱਖ ਟੀ ਵੀ ਚੈਨਲਾਂ ਤੇ ਪ੍ਰਸਾਰਣ ਕੀਤਾ ਜਾਵੇਗਾ। ਮੈਂ ਆਪਣੇ ਚਾਹੁੰਣ ਵਾਲੇ ਸਰੋਤਿਆਂ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਮੇਰੇ ਦੁਆਰਾ ਰਿਕਾਰਡ ਕੀਤੇ ਗਏ ਸਾਰੇ ਹੀ ਗੀਤਾਂ ਨੂੰ ਹਮੇਸ਼ਾ ਰੱਜਵਾ ਪਿਆਰ ਦਿੱਤਾ ਹੈ। ਮੈ ਲੋਕਾਂ ਦੁਆਰਾ ਬਣਾਇਆ ਹੋਇਆ ਸਟਾਰ ਗਾਇਕ ਹਾਂ। ਉਹਨਾਂ ਦੀ ਬਦੌਲਤ ਹੀ ਪਿਛਲੇ ਤੀਹ ਸਾਲ ਤੋਂ ਸੰਗੀਤ ਦੇ ਖੇਤਰ ਵਿੱਚ ਸਿਖਰਲੇ ਸਥਾਨ ਤੇ ਕਾਇਮ ਹਾਂ। ਮੇਰੇ ਹਰੇਕ ਗੀਤ ਦੀ ਸਫਲਤਾ ਮੇਰੇ ਸਰੋਤੇ ਹਨ। ਇਨ੍ਹਾਂ ਦੀ ਹੋਸਲਾ ਅਫਜਾਈ ਕਰਕੇ ਕਦੇ ਵੀ ਅਸਫਲਤਾ ਦਾ ਸਾਹਮਣਾ ਨਹੀਂ ਕਰਨਾ ਪਿਆ। ਅੱਜ ਵੀ ਲੋਕਾਂ ਦੇ ਪਿਆਰ ਦੀ ਬਦੌਲਤ ਨਵੇਂ ਸਿੰਗਲ ਟਰੈਕ ‘ਦਾ ਫੇਮ’ ਗੀਤ ਨਾਲ ਚਰਚਾ ਵਿੱਚ ਹਾਂ। ਮੇਰੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਰੋਤਿਆਂ ਦੀ ਕਚਹਿਰੀ ਵਿੱਚ ਵਧੀਆ ਗੀਤ ਲੈ ਕੇ ਹਾਜ਼ਰ ਹੋਵਾਂ’।
ਫੋਟੋ ਕੈਪਸ਼ਨ:- ਗਾਇਕ ਰਣਜੀਤ ਮਣੀ ਦੇ ਟਰੈਕ ‘ਦਾ ਫੇਮ’ ਦਾ ਪੋਸਟਰ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ 

 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-