Thursday, September 24, 2020
FOLLOW US ON

Article

Article

September 16, 2020 06:20 PM

 ਸਰੋਮਣੀ ਕਮੇਟੀ ਦੇ ਨਰੈਣੂਸਾਹੀ ਹਮਲੇ ਅਤੇ ਪੰਥਕ ਧਿਰਾਂ ਦੀ ਕਮਜੋਰ ਕਾਰਜਸ਼ੈਲੀ

 ਮੀਡੀਆ ਕਰਮੀਆਂ ਦੀ ਕੁੱਟਮਾਰ ਸ਼ਰੋਮਣੀ ਕਮੇਟੀ ਦੀ ਹੈਂਕੜ  ਭਰਪੂਰ ਵਤੀਰੇ ਦਾ ਸ਼ਿਖਰ'

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸੁਦਗੀ ਨੇ ਇੱਕ ਵਾਰ ਫਿਰ ਅਜਿਹੇ ਸੁਆਲ ਖੜੇ ਕੀਤੇ ਹਨ,ਜਿੰਨਾਂ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਤਕਰੀਬਨ ਸੌ ਸਾਲ ਪਹਿਲਾਂ ਗੁਰਦੁਆਰਾ ਪਰਬੰਧ ਨੂੰ ਮਹੰਤਾਂ ਦੇ ਕਬਜੇ ਚੋ ਕੱਢ ਕੇ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਨੂੰ ਯਕੀਨੀ ਬਨਾਉਣ ਦੀ ਸ਼ੁੱਧ ਮਣਸ਼ਾ ਨਾਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।ਇਹ ਉਹ ਸਮਾ ਸੀ ਜਦੋ ਅੰਗਰੇਜ ਹਕੂਮਤ ਦੀ ਸ਼ਹਿ ਤੇ ਮਹੰਤਾਂ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਪਰਮੁੱਖ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਚ ਸਿੱਖੀ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਦੇ ਇਰਾਦੇ ਨਾਲ ਮਨਮੱਤੀਆਂ ਤੇ ਅਯਾਸ਼ੀਆਂ ਕਰਨਾ ਅਪਣਾ ਸ਼ੌਕ ਬਣਾ ਲਿਆ ਸੀ।ਇਸ ਨਾ-ਸਹਿਣਯੋਗ ਵਰਤਾਰੇ ਦੇ ਵਿਰੋਧ ਵਿੱਚ ਸਿੱਖਾਂ ਨੇ ਖੂਨ ਡੋਲਵਾਂ ਲੰਮਾ ਫੈਸਲਾਕੁਨ ਸੰਘਰਸ਼ ਲੜਿਆ। ਉਸ ਵਰਤਾਰੇ ਨੇ ਹੀ ਸਿੱਖਾਂ ਨੂੰ  ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਲੋੜ ਦਾ ਅਹਿਸਾਸ ਕਰਵਾਇਆ। ਕਹਿਣ ਤੋ ਭਾਵ ਹੈ ਕਿ ਜਿਸ ਸੰਸਥਾ ਦੀ ੳਸਾਰੀ ਲਈ ਸਿੱਖਾਂ ਨੇ ਅਪਣੇ ਲਹੂ ਮਿੱਝ ਦੀ ਵਰਤੋਂ ਕੀਤੀ ਹੋਵੇ,ਤਾਂ ਕਿ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਨੂੰ ਕੋਈ ਆਂਚ ਨਾ ਆਵੇ,ਅੱਜ ਉਸ ਸੰਸਥਾ ਤੇ ਹੀ ਸਿੱਖੀ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਦੇ ਗੰਭੀਰ ਦੋਸ਼ ਲੱਗ ਰਹੇ ਹੋਣ,ਸਿੱਖ ਕੌਂਮ ਲਈ ਇਸ ਤੋਂ ਵੱਡੀ ਨਮੋਸੀ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ।ਬੇਸ਼ੱਕ ਬਰਗਾੜੀ ਕਾਂਡ ਹੋਵੇ ਜਾਂ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸੁਦਗੀ ਦਾ ਮਾਮਲਾ ਹੋਵੇ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸਾਂ ਨਾਕਾਮ ਹੀ ਸਿੱਧ ਨਹੀ ਹੋਈ ਬਲਕਿ ਸਿੱਧੇ ਤੌਰ ਤੇ ਦੋਸ਼ੀਆਂ ਦੀ ਕਤਾਰ ਵਿੱਚ ਖੜੀ ਪਰਤੀਤ ਹੁੰਦੀ ਹੈ। ਜੂਨ 1984 ਦੇ ਘੱਲੂਘਾਰੇ ਦੀ ਯਾਦ ਹੋਵੇ ਜਾਂ ਸਿੱਖ ਲਹਿਰ ਦੇ ਕਿਸੇ ਸਿੰਘ ਦੀ ਯਾਦ ਵਿੱਚ ਅਰਦਾਸ ਦਾ ਦਿਹਾੜਾ ਹੋਵੇ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਇਹ ਨਹੀ ਚਾਹੁੰਦੀ ਕਿ ਸਿੱਖ ਸੰਗਤ ਅਪਣੇ ਸ਼ਹੀਦਾਂ ਦੀ ਯਾਦ ਚ ਇਕੱਤਰ ਹੋ ਕੇ ਅਰਦਾਸ ਵਿੱਚ ਸ਼ਾਮਲ ਹੋਣ। ਇੱਥੇ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਮੌਜੂਦਾ ਦੌਰ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਹੀ ਭੂਮਿਕਾ ਅਦਾ ਕਰ ਰਹੀ ਹੈ ,ਜਿਹੜੀ ਕਦੇ ਨਰੈਣੂ ਮਹੰਤ ਦੀ ਜੁੰਡਲੀ ਕਰਦੀ ਰਹੀ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਕੜਿਆਂ ਦੀ ਗਿਣਤੀ ਚ ਗੁੰਮ ਹੋਏ ਪਾਵਨ ਸਰੂਪਾਂ ਦੀ ਵਜਾਹ ਕਰਕੇ ਫਿਰ ਜੋਰਦਾਰ ਚ

Have something to say? Post your comment