Thursday, September 24, 2020
FOLLOW US ON

News

ਅੱਠ ਦਿਨ ਤੋਂ ਚੱਲ ਰਹੀ ਟਰਾਂਸਫ਼ਾਰਮਰ ਵਿੱਚ ਖਰਾਬੀ ਦਾ ਨਹੀਂ ਕੋਈ ਹੋ ਸਕਿਆ ਹੱਲ   ਕੀ ਬਿਨਾਂ ਪੈਸਿਆਂ ਤੋਂ ਪੁਰਾਣਾ ਟਰਾਂਸਫਾਰਮਰ ਦੇ ਦਿੱਤਾ ਗਿਆ ਹੈ ਜਾਂ ਫਿਰ ਮਹਿਕਮੇ ਨੂੰ ਜਾਣ ਬੁਝਕੇ ਕੀਤਾ ਜਾ ਰਿਹਾ ਹੈ ਬਦਨਾਮ 

September 16, 2020 06:23 PM

                                                              ----                                                                                                        ਜੰਡਿਆਲਾ ਗੁਰੂ 15 ਸਤੰਬਰ (ਵਰੁਣ ਸੋਨੀ ) ਜੰਡਿਆਲਾ ਗੁਰੂ ਤੋਂ ਥੋੜ੍ਹੀ ਦੂਰ ਪਿੰਡ ਤਾਰਾਗੜ੍ਹ ਵਿਖੇ ਇੱਕ ਮੁਹੱਲੇ ਦਾ ਅਰਬਨ ਟਰਾਂਸਫਾਰਮਰ ਅੱਠ ਦਿਨ ਤੋਂ ਖਰਾਬ ਹੋਣ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਘਰ ਪ੍ਰਤੀ ਸੌ ਰੁਪਿਆ ਉਗਰਾਹੀ ਇਕੱਠੀ ਕੀਤੀ ਜਾ ਰਹੀ ਸੀ I ਜਿਸ ਤੇ ਉਨ੍ਹਾਂ ਨੂੰ ਉਗਰਾਹੀ ਇਕੱਠੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਬਿਜਲੀ ਬੋਰਡ ਟਾਂਗਰਾ ਵਿਖੇ ਪਿੰਡ ਤਾਰਾਗੜ ਦੇ ਸੁਖਵਿੰਦਰ ਸਿੰਘ ਜੇਈ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜਲਦੀ ਹੀ ਟਰਾਂਸਫਾਰਮ ਬਦਲਾਅ ਦਿੰਦੇ ਹਾਂ I ਜਿਸ ਤੇ ਪਿੰਡ ਵਿੱਚੋਂ ਗਏ ਵਿਅਕਤੀਆਂ ਨੇ ਉਨ੍ਹਾਂ ਨੂੰ ਕੋਈ ਖਰਚਾ ਪਾਣੀ ਯਾਨੀ ਪੈਸੇ ਇਕੱਠੇ ਕਰਨ ਬਾਰੇ ਪੁੱਛਿਆ ਗਿਆ ਅਤੇ ਉੱਥੋਂ ਆਣ ਕੇ ਉਨ੍ਹਾਂ ਨੇ ਦਿਨ ਸ਼ੁੱਕਰਵਾਰ ਨੂੰ ਉਗਰਾਹੀ ਸ਼ੁਰੂ ਕਰ ਦਿੱਤੀ I ਜਦੋਂ ਇਸ ਕੀਤੀ ਜਾ ਰਹੀ ਉਗਰਾਹੀ ਬਾਰੇ ਐੱਸ.ਡੀ.ਓ ਬਿਜਲੀ ਬੋਰਡ ਟਾਂਗਰਾ ਨਾਲ ਗੱਲ ਕੀਤੀ ਗਈ ਤਾਂ ਐਸ.ਡੀ.ਓ ਨੇ ਇਨ੍ਹਾਂ ਨੂੰ ਫੋਨ ਤੇ ਪੁੱਛਿਆ ਕਿ ਕਿਸ ਨੇ ਕਿਹਾ ਹੈ ਕਿ ਉਗਰਾਹੀ ਕਰੋ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੈਸੇ ਇਕੱਠੇ ਕਰਕੇ ਦਿੰਦੇ ਰਹੇ ਹਾਂ ਐੱਸ.ਡੀ.ਓ ਨੇ ਉਗਰਾਹੀ ਬੰਦ ਕਰਵਾ ਦਿੱਤੀ ਅਤੇ ਦਿਨ ਸ਼ਨੀਵਾਰ ਨੂੰ ਸਵੇਰੇ ਪੁਰਾਣਾ ਟਰਾਂਸਫ਼ਾਰਮਰ ਉਤਾਰ ਕੇ ਸ਼ਾਮ ਨੂੰ ਨਵਾਂ ਚੜ੍ਹਾ ਦਿੱਤਾ ਗਿਆ I ਜਿਸ ਤੇ ਨਵਾਂ ਟਰਾਂਸਫਾਰਮ ਚੜਾਉਣ ਤੋਂ ਕੁਝ ਸਮੇਂ ਬਾਅਦ ਫਿਰ ਦੁਬਾਰਾ ਟਰਾਂਸਫਾਰਮਰ  ਲਾਈਟ ਪ੍ਰੋਪਰ ਸਹੀ ਨਹੀਂ ਸੀ ਦੇ ਰਿਹਾ I ਜਿਸ ਤੇ ਕੁਝ ਮੁਹੱਲਾ ਵਾਸੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਿਨਾਂ ਪੈਸਿਆਂ ਤੋਂ ਮਹਿਕਮੇ ਨੇ ਪੁਰਾਣਾ ਟਰਾਂਸਫਾਰਮਰ ਦੇ ਦਿੱਤਾ ਹੈ I ਹੁਣ ਇੱਥੇ ਮੁਹੱਲਾ ਵਾਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਸੁਣ ਕੇ ਸ਼ੰਕਾ ਪੈਦਾ ਹੁੰਦਾ ਹੈ ਕਿ ਵਾਕਿਆ ਹੀ ਪੈਸਿਆਂ ਤੋਂ ਬਗੈਰ ਪੁਰਾਣਾ ਟਰਾਂਸਫਾਰਮਰ ਦੇ ਦਿੱਤਾ ਗਿਆ ਹੈ ਜਾਂ ਫਿਰ ਇਸ ਟਰਾਂਸਫ਼ਾਰਮਰ ਵਿੱਚ ਖ਼ਰਾਬੀ ਹੈ ਜਾਂ ਹੋਰ ਕੋਈ ਖਰਾਬੀ ਹੈ ਇਹ ਟਰਾਂਸਫਾਰਮਰ ਦੀ ਚੈਕਿੰਗ ਤੋਂ ਪਤਾ ਚੱਲੇਗਾ I ਜਦੋਂ ਇਸ ਸਬੰਧੀ ਅੱਜ ਫਿਰ ਸੁਖਵਿੰਦਰ ਸਿੰਘ ਜੇਈ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦਿਨ ਮੰਗਲਵਾਰ ਨੂੰ ਸਵੇਰੇ ਇੱਕ ਵੱਖਰੀ ਟੀਮ ਭੇਜੀ ਜਾਵੇਗੀ ਜੋ ਇਸ ਟਰਾਂਸਫਾਰਮਰ ਦੀ ਖਰਾਬੀ ਨੂੰ ਲੱਭ ਕੇ ਇਸ ਮੁਸ਼ਕਿਲ ਦਾ ਹੱਲ ਕਰੇਗੀ I

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-