Thursday, September 24, 2020
FOLLOW US ON

News

ਦਿਨ-ਦਿਹਾੜੇ ਘਰ ਚੋਂ ਅਣਪਛਾਤੇ ਚੋਰਾਂ ਨੇ ਕੀਤੇ ਗਹਿਣੇ ਚੋਰੀ

September 16, 2020 06:29 PM

 

ਰਾਏਕੋਟ, ਸਤੰਬਰ ( ਗੁਰਭਿੰਦਰ ਗੁਰੀ ) ਅੱਜ ਸਥਾਨਕ ਸ਼ਹਿਰ ਦੇ ਮੁਹੱਲਾ ਗ੍ਰੀਨ ਐਵੀਨਿਊਂ ਵਿੱਚ ਅਣਪਛਾਤੇ ਚੋਰ ਇਕ ਘਰ 'ਚ ਸੰਨ੍ਹ ਲਗਾ ਕੇ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਮੁਨੀਸ਼ ਕੁਮਾਰ ਨੇ ਦੱਸਿਆ ਕਿ ਮੇਰਾ ਰੇਡੀਮੇਡ ਕੱਪੜੇ ਦਾ ਕਾਰੋਬਾਰ ਹੈ ਤੇ ਮੇਰੀ ਪਤਨੀ ਸ਼ਹਿਰ ਦੇ ਪ੍ਰਾਇਵੇਟ ਸਕੂਲ ਵਿੱਚ ਪੜਾਉਂਦੀ ਹੈ, ਲਾਕਡਾਊਨ ਤੋਂ ਬਾਅਦ ਅੱਜ ਮੇਰੀ ਪਤਨੀ ਨੂੰ ਸਕੂਲ ਬੁਲਾਇਆ ਗਿਆ ਸੀ ਜਿਸ ਕਾਰਨ ਅੱਜ ਘਰ ਕੋਈ ਵੀ ਨਹੀਂ ਸੀ, ਅੱਜ ਦੁਪਹਿਰ ਤਕਰੀਬਨ 12 ਵਜੇ ਦੇ ਕਰੀਬ ਜਦੋਂ ਮੇਰੀ ਮਾਤਾ ਕਿਰਨ ਗੋਇਲ ਤੇ ਪਿਤਾ ਸ਼ਤੀਸ ਕੁਮਾਰ ਮੇਰੀ ਬੇਟੀ ਨੂੰ ਲੈਕੇ ਘਰ ਆਏ ਤਾਂ ਮੇਰੀ ਮਾਤਾ ਨੇ ਦਰਵਾਜ਼ਾ ਖੜਕਾਇਆ ਤੇ ਘਰ ਦੀ ਬਿੱਲ ਵਜਾਈ ਪਰ ਗੇਟ ਖੁੱਲਾ ਹੋਣ ਕਾਰਨ ਜਦੋਂ ਮੇਰੀ ਮਾਤਾ ਅੰਦਰ ਆਈ ਤਾਂ ਦੋ ਨੋਜਵਾਨ ਮੁੰਡੇ ਜਿੰਨਾਂ ਹੱਥ ਵਿੱਚ ਇੱਕ ਬੈਗ ਸੀ ਇਹ ਕਹਿਕੇ ਘਰ ਅੰਦਰੋਂ ਬਾਹਰ ਨੂੰ ਚੱਲ ਪਏ ਕਿ ਤੁਹਾਡਾ ਮੁੰਡਾ ਅੰਦਰ ਹੀ ਹੈ। ਪਰ ਜਦੋਂ ਅੰਦਰ ਆਕੇ ਵੇਖਿਆ ਤਾਂ ਚਾਰੇ ਪਾਸੇ ਫਰੋਲਾ-ਫਰੋਲੀ ਹੋਈ ਪਈ ਸੀ ਤੇ ਕਮਰੇ ਅੰਦਰ ਅਲਮਾਰੀ ਦੇ ਤੇ ਦਰਵਾਜ਼ੇ ਦੇ ਤਾਲੇ ਤੋੜੇ ਪਏ ਸਨ ਜਿਸਤੇ ਮੇਰੀ ਮਾਤਾ ਨੂੰ ਚੋਰੀ ਹੋ ਜਾਣ ਦਾ ਸ਼ੱਕ ਪੈ ਗਿਆ ਤੇ ਉਹਨਾਂ ਰੌਲਾ ਪਾਇਆ ਪਰ ਚੋਰ ਪਹਿਲਾਂ ਹੀ ਪਿੱਛੇ ਖੜਾਕੇ ਆਏ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਏ ਤੇ ਮੇਰੇ ਪਿਤਾ ਉਹਨਾਂ ਦੇ ਪਿੱਛੇ ਵੀ ਗਏ ਪਰ ਉਹ ਭੱਜਣ 'ਚ ਸਫਲ ਹੋ ਗਏ। ਉਹਨਾਂ ਦੱਸਿਆ ਕਿ ਅਲਮਾਰੀ ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਗਾਇਬ ਸਨ ਜਿਨ੍ਹਾਂ ਦੀ ਕੀਮਤ 1 ਲੱਖ ਦੇ ਕਰੀਬ ਹੈ। ਇਸ ਸਬੰਧੀ ਉਹਨਾਂ ਪੁਲਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ ਜਿਸ ਤੇ ਮਾਮਲੇ ਦੀ ਜਾਂਚ ਕਰ ਰਹੇ ਐਸ.ਆਈ ਰਮਨਦੀਪ ਕੌਰ ਨੇ ਦੱਸਿਆ ਕਿ ਉਕਤ ਮਾਮਲੇ' ਚ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਵੱਖ ਵੱਖ ਜਗ੍ਹਾ ਲੱਗੇ ਕੈਮਰਿਆਂ ਦੀ ਫੂਟੇਜ ਵੀ ਵੇਖੀ ਜਾ ਰਹੀ ਹੈ।

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-