Thursday, September 24, 2020
FOLLOW US ON

News

ਮਿੰਨੀ ਕਹਾਣੀ ( ਹਾਸਰਸ ਵਿਅੰਗ)                       ਕੰਜੂਸ ਆਦਮੀ

September 16, 2020 09:47 PM


ਇੱਕ ਵਾਰ ਅੱਖਾਂ ਵਾਲੇ ਡਾਕਟਰ ਕੋਲ ਇੱਕ ਕੰਜੂਸ ਆਦਮੀ ਆਪਣੀ ਨਿਗਾ ਚੈੱਕ ਕਰਵਾਉਣ ਚਲਾ ਗਿਆ। ਅੱਖਾਂ ਦਾ ਚੈੱਕ ਅੱਪ ਕਰਕੇ ਡਾਕਟਰ ਸਾਬ ਕਹਿੰਦੇ ਦੇਖੋ ਜੀ ਤੁਹਾਡੀ ਇੱਕ ਅੱਖ ਦੀ ਰੋਸ਼ਨੀ ਤਾਂ ਠੀਕ ਏ। ਪਰ ਇੱਕ ਅੱਖ ਦੀ ਨਿਗਾ ਕੁੱਝ ਕਮਜੋਰ ਏ ਤੁਹਾਡੇ ਐਨਕ ਲਗਾਉਣੀ ਪਵੇਗੀ। ਜਾ ਆਪ੍ਰੇਸ਼ਨ ਕਰਕੇ ਲੈੱਜ਼ ਪਾਉਣਾ ਪਏਗਾ। ਇਹ ਗੱਲ ਸੁਣ ਕੇ ਕੰਜੂਸ ਵਿਅਕਤੀ ਸੋਚਾਂ ਵਿੱਚ ਪੈ ਗਿਆ। ਥੋੜ੍ਹੇ ਸਮੇਂ ਬਾਅਦ ਡਾਕਟਰ ਨੂੰ ਕਹਿੰਦਾ ਜੀ ਫਿਰ ਖਰਚਾ ਕਿੰਨਾ ਕੁ ਆੳ। ਡਾਕਟਰ ਕਹਿੰਦਾ ਬਈ ਅਪ੍ਰੇਸ਼ਨ ਤੇ ਤਾ ਵੱਧ ਖਰਚਾ ਆਉਂ ਪਰ ਐਨਕ ਨਾਲ ਡੰਗ ਲਾਹ ਦਿਆਂਗੇ ਘੱਟੋ-ਘੱਟ ਦੋ ਤਿੰਨ ਸੋ ਤਾਂ ਲੱਗੂ। ਕੰਜੂਸ ਵਿਅਕਤੀ ਫੇਰ ਸੋਚਾ ਵਿੱਚ ਪੈ ਗਿਆ ਫੇਰ ਕਹਿਣ ਲੱਗਾ ਡਾਕਟਰ ਸਾਬ ਜੇ ਇਸ ਤੋਂ ਵੀ ਘੱਟ ਖਰਚਾ ਕਰਨਾ ਹੋਵੇ ਤਾਂ। ਡਾਕਟਰ ਸਮਝ ਗਿਆ ਕਿ ਇਹ ਬੰਦਾ ਸਿਰੇ ਦਾ ਮੱਖੀ ਚੂਸ ਏ। ਡਾਕਟਰ ਸਾਬ ਉਸ ਵਿਅਕਤੀ ਨੂੰ ਕਹਿਣ ਲੱਗਾ ਵੇਖੋ ਸ੍ਰੀ ਮਾਨ ਜੀ ਮੇਰੇ ਕੋਲ ਘੱਟ ਨਿਗਾ ਦਾ ਇਲਾਜ ਤਾਂ ਹੈ। ਪਰ ਤੁਹਾਡੇ ਘੱਟ ਦਿਲ ਦਾ ਕੋਈ ਇਲਾਜ ਨਹੀਂ। ਇਸ ਲਈ ਕਿਰਪਾ ਕਰਕੇ ਇਹ ਸੀਟ ਖਾਲੀ ਕਰੋ।ਤਾਂ ਕਿ ਮੈਂ ਕਿਸੇ ਹੋਰ ਮਰੀਜ਼ ਦਾ ਚੈੱਕ ਅੱਪ ਕਰ ਸਕਾਂ। ਕੰਜੂਸ ਵਿਅਕਤੀ ਹੁਣ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਬਿਮਾਰੀ ਦਾ ਭਾਵੇਂ ਇਹੋ ਜਿਹੇ ਡਾਕਟਰਾਂ ਨੂੰ ਪਤਾ ਨਾ ਲੱਗੇ ਪਰ ਅੱਖ ਅਗਲੇ ਦੀ ਜੇਬ ਤੇ ਪਤੰਦਰ ਪਹਿਲਾਂ ਰੱਖ ਲੈਂਦੇ ਹਨ।

ਬਲਤੇਜ ਸੰਧੂ "ਬੁਰਜ ਲੱਧਾ"
    ਜ਼ਿਲਾ ਬਠਿੰਡਾ ।
9465818158 

 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-