Sunday, October 25, 2020
FOLLOW US ON
BREAKING NEWS

Poem

(ਇੱਕ ਸਲ੍ਹਾਹ)

September 17, 2020 06:54 PM
ਆਪੇ  ਬਨਣਗੇ  ਰਾਹ  ਦੋਸਤਾ।
ਜੇ  ਲਾਵੇਂ  ਪੂਰੀ  ਵਾਹ  ਦੋਸਤਾ।
ਕਦਮ ਨਾ ਕਦਮ ਮਿਲਾ ਕੇ ਚੱਲੀਂ,
ਫਰਜ਼ ਵੀ ਲਵੀਂ ਨਿਭਾਅ ਦੋਸਤਾ।
ਇਨਸਾਨੀ ਮਿਲਿਆ ਜਾਮਾਂ ਤੈਨੂੰ,
ਚੰਗੇ ਪੂਰਨੇ ਪਾ ਕੇ ਜਾਹ ਦੋਸਤਾ।
ਦੀਨ  ਦੁੱਖੀ  ਦੀ  ਮਦਦ  ਕਰਕੇ,
ਜੱਗ  ਵਿੱਚ  ਨਾਮ ਕਮਾ ਦੋਸਤਾ।
ਇਹ  ਮੇਲਾ  ਹੈ ਚਾਰ  ਦਿਨਾਂ ਦਾ,
ਵਕਤ  ਨਾ ਐਵੇਂ  ਗਵਾ  ਦੋਸਤਾ।
ਪਤਾ ਨਹੀਂ ਕਿਥੇ ਖਤਮ ਹੋ ਜਾਣੇ,
ਜਿੰਦਗੀ   ਵਾਲੇ  ਸਾਹ  ਦੋਸਤਾ।
ਰਹਿ   ਨਾ  ਜਾਣ  ਅਧੂਰੇ  ਤੇਰੇ,
ਜੀਵਨ  ਵਾਲੇ   ਚਾਅ  ਦੋਸਤਾ।
ਰਹੀਂ ਤੂੰ ਬਚਕੇ ਨਸ਼ਿਆਂ ਕੋਲੋਂ,
ਤੇ ਦੂਜਿਆਂ ਨੂੰ ਸਮਝਾ ਦੋਸਤਾ।
ਡਾਢੇ  ਨਾਲ਼ ਜੋ  ਵਾਅਦੇ ਕੀਤੇ,
ਓਹ  ਵੀ ਲਵੀਂ ਪੁਗਾ ਦੋਸਤਾ।
ਮਿਠਤੁ ਨਾਲ ਰਹਿਣਾ ਸਿੱਖ ਲੈ,
ਗੁੱਸੇ  ਗਿਲੇ  ਭੁਲਾਅ  ਦੋਸਤਾ।
ਦੱਦਾਹੂਰੀਆ ਆਏ ਪੈਗ਼ਾਮ ਤਾਂ,
ਖੁਸ਼ੀ ਖੁਸ਼ੀ ਫਿਰ ਜਾਹ ਦੋਸਤਾ।
ਓਹਦੇ ਬੋਲ ਵਸਾ ਹਿਰਦੇ ਵਿੱਚ,
ਆਪਣੀ  ਨਾ ਚਲਾਅ ਦੋਸਤਾ।
ਵਕਤੋ  ਜੇਕਰ ਖੁੰਝ ਗਿਆ ਤਾਂ,
ਪਿੱਛੋਂ  ਰਹੂ  ਪਛਤਾਅ ਦੋਸਤਾ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment