Sunday, October 25, 2020
FOLLOW US ON
BREAKING NEWS

Poem

ਕਿਤੇ ਮਿਲ ਜਾੲ ਅਗਰ

September 18, 2020 07:50 PM
 
 
ਕਿਸੇ ਰਾਹ ਰੁੱਸੀ ਜਾਂਦੀ
ਮੈਥੋਂ ਮੇਰੀ ਕਵਿਤਾ ਯਾਰੋ
ਦੇ ਦੇਣਾ ੲਿੱਕ ਸੁਨੇਹਾ
ੲਿਹ ਸ਼ਾੲਿਰ ਮਰਜਾਣੇ ਦਾ
ਹਰ ਜ਼ਖਮ ਅਜੇ ਅੱਲਾ ੲੇ
ਕਹਿ ਦਿਓ ਬਾਲੀ ਬਿਨ ਤੇਰੇ
ਅੱਜ ਵੀ ਕੱਲ੍ਹਾ- ਕੱਲ੍ਹਾ ੲੇ......
ਬਾਲੀ ਤੇਰਾ ਬਿਨ ਤੇਰੇ.....
 
ਕਹਿਣਾ ਝੱਲੀ ਨੂੰ ਕੇਰਾਂ
ਸੁਣ ਲੲੇ ਜੇ ਚੰਦਰੀ
ਜਿੳੁਂ ਰਿਦਮਾਂ ਬਾਝੋਂ 
ਗੀਤ, ਗੀਤ ਨਹੀੰ ਹੁੰਦੇ !
ਜਿੳੁਂ ਸੁਰ-ਤਾਲਾਂ ਬਿਨ 
ਸਰਗਮ ਸੰਗੀਤ ਨਹੀਂ ਹੁੰਦੇ !
ਮਦ-ਮਸਤ ਅਦਾਵਾਂ ਬਾਝੋਂ
ਹੁਸਨਾਂ ਦਾ ਖਾਲੀ ਪੱਲਾ ੲੇ !!
ਕਹਿ ਦਿਓ ਬਾਲੀ ਬਿਨ ਤੇਰੇ ਤਾਂ
ਅੱਜ ਵੀ ਕੱਲ੍ਹਾ......ੲੇ
 
ਸ਼ਾੲਿਰੀ ੲਿਸ਼ਕ ਹੈ
ਗੀਤ ਮੇਰੀ ਬੰਦਗ਼ੀ
ਸ਼ਬਦਾਂ ਦਾ ਸਿਮਰਨ
ਖ਼ਿਅਾਲਾਂ ਦੀ ਮਾਲ੍ਹਾ
ਯਾਦਾਂ ਦੀ ਕੁਟੀਅਾ
ਰਹੇ ਅਾਬਾਦ ੲਿਵੇਂ ਸ਼ਾਲਾ
ਪਲਕੀਂ ਅਸ਼ਕਾਂ ਦੇ ਦੀਵੇ
ਸਜਾ ਰੱਖੀਂ ਨਜ਼ਰ ਬਰੂਹੀਂ
ਹਾਂ ਹਿਜਰਾਂ ਦੇ ਯੋਗੀ
ਦਿਲੀਂ ਬਿਰਹੜੇ ਦਾ ਟਿੱਲਾ ੲੇ
ਕਹਿ ਦਿਓ ਬਾਲੀ ਬਿਨ ਤੇਰੇ .......
ਅੱਜ ਵੀ ਕੱਲ੍ਹਾ............
 
ਪਾ ਦੇਣਾ ਤਰਲਾ ੲਿੱਕ
ਛਣ ਗੲੀਅਾਂ ਪੌਣਾਂ ਚ ਮਹਿਕਾਂ 
ਨਹੀਂ ਪ੍ਰਭਾਤਾਂ ਦੀਅਾਂ ਚਹਿਕਾਂ
ਬਿਨ ਤੇਰੇ
ਗੁਲਾਬ ਜਿਹੀਅਾਂ ਟਹਿਕਾਂ
ਹੈ ਨਹੀ ਕਿਧਰੇ
ਤੇਰੀ ਹੀ ਬਿ੍ਰਹਾ ਪੀੜਾਂ
ਜਾਂਦਾ ਹਾਂ ਜਿਧਰੇ 
ਬਾਂਸੋਂ ਵੰਝਲੀ ਹੋ ਹੋ ਕੂਕਾਂ
ਮਾਰਾਂ ਮੱਚਦੀ ਅੱਗੀਂ ਫੂਕਾਂ
ਭੱਠੀ ਤਨ ਦੀ ਸਿਖ਼ਰ ਦੁਪਿਹਰਾਂ
ਜਿੰਦ ਹੋ ਗੲੀ ਸੜ ਸੜ ਖਿੱਲ੍ਹਾਂ ੲੇ
ਬਾਲੀ ਬਿਨ੍ਹ ਤੇਰੇ........
ਅੱਜ ਵੀ ਕੱਲ੍ਹਾ ੲੇ.........
  
        ਬਲਜਿੰਦਰ ਬਾਲੀ ਰੇਤਗੜ੍ਹ
          94651-29168
Have something to say? Post your comment