Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Poem

ਜਦੋ ਮਾਪਿਆ ਨੂੰ ਪੁੱਤ ਰਵਾਏ

ਨਾਜਮਾਂ ਖਾਤੂਨ | September 20, 2020 10:06 PM

ਤੂੰ ਪੁੱਛਿਆ ਸੀ ਨਾ ਕੇ ਤੈਨੂੰ ਸਭ ਤੋਂ ਵੱਧ ਗੁੱਸਾ ਕਦੋਂ ਆਉਂਦਾ
ਸੁਣ ਫਿਰ ਗੁੱਸਾ ਆਉਂਦਾ ਹੈ ਬੜਾ ਓਹਦੋਂ ਜਦੋ ਕਿਤਾਬ ਪੜ ਰਹੀ ਨੂੰ ਕੋਈ ਬੁਲਾਵੇ।

ਜਦੋ ਮਾਪਿਆ ਨੂੰ ਪੁੱਤ ਰਵਾਏ
ਘਰ ਤੋਂ ਬਿਰਧ ਆਸ਼ਰਮ ਪਹੁਚਾਏ
ਉਹਦੋਂ ਗੁੱਸਾ ਆਉਂਦਾ ਮੈਨੂੰ।

ਜਦੋਂ ਦੋਸਤ ਹੀ ਦੋਸਤ ਨਾਲ ਦਗਾ ਕਮਾਏ
ਦੋਸਤੀ ਦੇ ਵਿੱਚ ਫਿਕ ਪਾਏ
ਓਹਦੋਂ ਗੁੱਸਾ ਆਉਂਦਾ ਮੈਨੂੰ।

ਜਦੋਂ ਪੁੱਤ ਹੋਵੇ ਸਰਾਬੀ ਉਪਰੋ ਧੀ ਵੀ ਹੋ ਜਾਏ ਬਾਗੀ
ਸਮਝ ਜਾਓ ਬਾਪੂ ਦੀ ਪੱਗ ਦਾਗੀ
ਓਹਦੋਂ ਗੁੱਸਾ ਆਉਂਦਾ ਮੈਨੂੰ।

ਜਦੋ ਭਾਬੀਆਂ ਵੀਰਾਂ ਨੂੰ ਭੈਂਣਾਂ ਨਾਲ ਲੜਾਵਣ
ਤੀਆਂ ਤੇ ਸੁਦਾਰਾ ਨਾ ਪਹੁਚਾਵਣ
ਓਹਦੋ ਗੁੱਸਾ ਆਉਂਦਾ ਮੈਨੂੰ।


ਜਦੋਂ ਵੱਡਿਆ ਦਾ ਸਤਿਕਾਰ ਨਹੀਂ ਹੁੰਦਾ
ਛੋਟੇਆ ਦੇ ਨਾਲ ਪਿਆਰ ਨਹੀ ਹੁੰਦਾ
ਉਹਦੋਂ ਗੁੱਸਾ ਆਉਂਦਾ ਮੈਨੂੰ।

ਜਦੋਂ ਮਾਮੇ ,ਮਾਸੜ, ਮਾਸੀ ਸਾਥ ਛੱਡਣ
ਚਾਚੇ ਤਾਏ ਭੂਆ ਫੁੱਫੜ ਅੱਖਾਂ ਕੱਡਣ
ਉਹਦੋਂ ਗੁੱਸਾ ਆਉਂਦਾ ਮੈਨੂੰ

"ਨਾਜ਼" ਕਹੇ ਜਿਸਦਾ ਦਿਲੋਂ ਮੈ ਕਰਦੀ
ਜਦੋਂ ਉਹ ਮੈਨੂੰ ਰਵਾਵਣ
ੳਹਦੋ ਗੁੱਸਾ ਆਉਂਦਾ ਮੈਨੂੰ।

ਨਾਜਮਾਂ ਖਾਤੂਨ
ਪਿੰਡ ਰੂੜੇਕੇ ਕਲਾਂ (ਬਰਨਾਲਾ)
ਸਰੀਰਕ ਸਿੱਖਿਆ ਵਿਭਾਗ
ਪੰਜਾਬੀ ਯੂਨੀਵਰਸਟੀ ਪਟਿਆਲਾ

Have something to say? Post your comment