Sunday, October 25, 2020
FOLLOW US ON

Article

ਗ਼ਜ਼ਲ

September 21, 2020 10:47 PM

 

ਬੱਸ ਕਰੋ ਬਹੁਤ ਹੋ ਗਿਆ ਓ ਜਾਲਮ ਕੁਝ ਤੇ ਚੰਗਾ ਕਰਮ ਕਰੋ। 
ਤਾ ਉਮਰ ਚੂਸਿਐ ਖੂਨ ਕਿਸਾਨੀ ਦਾ ਹੁਣ ਤੇ ਥੋੜੀ ਸ਼ਰਮ ਕਰੋ।

ਇਹ ਭੋਂਇ ਸਾਡੇ ਪੁਰਖਿਆਂ ਦੀ ਖੂਨ ਨਾਲ ਸਿੰਝੀ ਤੇ ਆਬਾਦ ਹੋਈ, 
ਤੁਸੀਂ ਕੀ ਜਾਣੋ ਇਹ ਕਹਿਣ ਵਾਲਿਓ ਆਪਣੀ ਭੋਂ ਹਵਾਲੇ ਫਰਮ ਕਰੋ।

ਇਹ ਚਾਹ ਨਹੀਂ ਖੂਨ ਹੈ ਜੇ ਬਾਹਰ ਆਇਆ ਤਾਂ ਬਾਰੂਦ ਬਣੇਗਾ। 
ਸੰਭਲ ਜਾਓ ਨਾ ਚਾਹ ਸਮਝ ਕੇ ਇਸਨੂੰ ਵਾਰੋ ਵਾਰੀ ਗਰਮ ਕਰੋ।

ਐ ਮੇਰੇ ਵਤਨੀ ਲੋਕੋ ਜਾਗੋ ਉੱਠੋ ਤੁਰੋ ਲੜੋ ਵਕਤ ਮੰਗ ਕਰਦੈ ਜਜ਼ਬੇ ਦੀ, 
ਨਾ ਐਵੇਂ ਕਿਸੇ ਦੀਆਂ ਗਿੱਦੜ ਚਾਲਾਂ ਦੇ ਵਿੱਚ ਆਪਣੇ ਰੁਖ ਨੂੰ ਨਰਮ ਕਰੋ।

ਚਿੱਟ ਕੱਪੜੀਏ ਠੱਗ ਜੋ ਵੰਡ ਤੁਹਾਨੂੰ ਆਪੋ ਆਪਣੀ ਜ਼ੰਗੀਰ ਆਖਦੇ ਨੇ, 
ਹੁਣ ਕਰਕੇ ਏਕਾ ਦੱਸੋ ਆਪਣੀ ਤਾਕਤ ਤੇ ਦੂਰ ਇਨ੍ਹਾਂ ਦੇ ਭਰਮ ਕਰੋ। 


ਹਿੰਦੂ ਮੁਸਲਿਮ ਸਿੱਖ ਈਸਾਈ ਬਾਅਦ ਵਿੱਚ ਪਹਿਲਾ ਪੁੱਤਰ ਖੇਤਾਂ ਦੇ, 
ਮਰਨ ਕਿਨਾਰੇ ਪਈ ਕਿਸਾਨੀ ਆਓ ਇਸੇ ਨੂੰ ਆਪਣਾ ਸੱਚਾ ਧਰਮ ਕਰੋ। 

ਜਸਵਿੰਦਰ ਸਿੰਘ ਬਰਾੜ

ਮੋ. 90414-61944 

Have something to say? Post your comment