Sunday, October 25, 2020
FOLLOW US ON

Article

ਫਾਸੀਵਾਦੀ ਤਾਕਤ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ। 

September 21, 2020 11:08 PM
 
ਕੇਂਦਰ ਜਾ ਰਾਜ ਸਰਕਾਰਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਕਿਸਾਨ ਸਾਡੇ ਦੇਸ਼ ਦੇ ਰੀੜ ਦੀ ਹੱਡੀ ਹਨ। ਇਹ ਸਾਰੇ ਦੇਸ਼ ਦਾ ਢਿੱਡ ਭਰਦੇ ਹਨ ਆਦਿ ਨਾਹਰੇ ਲੋਕਾਂ ਨੂੰ ਲੁਭਾਉਣ ਲਈ ਵਰਤੇ ਜਾਂਦੇ ਹਨ। ਜਿੱਥੇ ਪੰਜਾਬ ਦੇ ਕਿਸਾਨਾਂ ਨੇ ਹਰੀ ਚਿੱਟੀ ਕ੍ਰਾਂਤੀ ਦੁਆਰਾ ਦੇਸ ਵਿੱਚ ਦੁੱਧ ਅਤੇ ਅਨਾਜ ਦੇ ਭੰਡਾਰ ਭਰ ਦਿੱਤੇ ਹਨ,ਅਨਾਜ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ। ਇਸਤੋਂ ਬਿਨਾ ੳੁੱਥੇ ਜਦੋ ਵੀ ਕੋਈ ਦੇਸ ਵਿੱਚ ਕਿਸੇ ਤਰ੍ਹਾਂ ਦੀ ਆਫਤ ਆੲੀ ਤਾਂ ਪੰਜਾਬ ਦੇ ਕਿਸਾਨਾ ਨੇ ਬਿਨਾ ਕਿਸੇ ਲੋਭ ਲਾਲਚ, ਵਿਤਕਰੇ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਦੀ ਹਮੇਸ਼ਾ ਸਾਰ ਲਈ ਹੈ,ਕਿਸੇ ਵੀ ਦੁਖੀ ਦੀ ਬਾਂਹ ਫੜਨੀ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਹੈ ਜੋ ਮੁੱਢ ਕਦੀਮ ਤੋਂ ਵਿਰਾਸਤ ਵਿੱਚ ਮਿਲੀ ਹੋਈ ਦਾਤ ਹੈ। ਪ੍ਰੰਤੂ ਮੌਕੇ ਦੀ ਮੋਦੀ ਸਰਕਾਰ ਨੇ  ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਲਿਆ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਵਾ ਕੇ ਆਪਣੇ ਕਿਸਾਨਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਮੋਦੀ ਹਕੂਮਤ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਖਿਲਾਫ ਆਪਣੀਆ ਕਾਰਵਾਈਆਂ ਕਰਦੀ ਆ ਰਹੀ ਹੈ ਜੋ ਇਸਦੀ ਅੰਦਰੂਨੀ ਨੀਤੀ ਹੈ,ਜੋ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ,ਨੂੰ ਲਾਗੂ ਕਰਨ ਵਿੱਚ ਦਿਨ ਰਾਤ ਲੱਗੀ ਹੋਈ ਹੈ।ਇਹ ਕਿਸਾਨ ਵਿਰੋਧੀ ਬਿੱਲ ਵੀ ਉਸੇ ਨੀਤੀ ਦਾ ਹਿੱਸਾ ਹੈ,ਤਾਂ ਕਿ ਮਿਡਲ ਕਲਾਸ ਜਾ ਇਸ ਤੋਂ ਵੀ ਹੇਠਲੇ ਵਰਗ ਕਿਸਾਨਾ ਨੂੰ ਦਬਾ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਸਕੇ ਜਿੰਨਾ ਨਾਲ ਮੋਦੀ ਸਰਕਾਰ ਦੀ ਫਾਇਨੈਸੀਅਲ ਗੰਢ ਤੁੱਪ ਕੀਤੀ ਹੋਈ ਹੈ ਤਾਂ ਆਪਣੀ ਹੋਣ ਵਾਲੀ ਆਮਦਨ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਾ ਪਵੇ। ਹਰ ਦੇਸ ਦੀ ਸਰਕਾਰ ਆਪਣੇ ਲੋਕਾਂ ਦੇ ਭਲੇ ਹਿੱਤ ਚੰਗੇ ਕੰਮ ਕਰਦੀ ਹੈ, ਉਸਾਰੂ ਨੀਤੀਆਂ ਘੜਦੀ ਹੈ ਤਾਂ ਕਿ ਦੇਸ ਦੀ ਤਰੱਕੀ ਹੋਵੇ,ਦੇਸ ਅੱਗੇ ਵਧੇ ਅਤੇ ਦੇਸ਼ ਦਾ ਦੁਨੀਆਂ ਵਿੱਚ ਨਾਮ ਹੋਵੇ। ਪ੍ਰੰਤੂ ਮੋਦੀ ਸਰਕਾਰ ਨੇ ਲਾਕ ਡਾਊਨ ਦੇ ਦਰਮਿਆਨ ਬਹੁਚਰਚਿਤ ਬਾਬਰੀ ਮਸਜਿਦ ਵਾਲਾ ਝਗੜਾ ਵੀ ਇੱਕ ਤਰਫਾ ਹਿੰਦੂਆਂ ਦੇ ਹੱਕ ਵਿੱਚ ਕਰਵਾ ਕੇ ਫਿਰਕੂ ਅਤੇ ਘੱਟ ਗਿਣਤੀਆਂ ਵਿਰੋਧੀ ਸਰਕਾਰ ਦਾ ਖਿਤਾਬ ਹਾਸਲ ਕਰ ਲਿਆ ਹੈ।ਦੂਸਰਾ ਕਿਸਾਨ ਵਿਰੋਧੀ ਬਿੱਲ ਪਾਸ ਕਰਨਾ ਵੀ ਇਸੇ ਨੀਤੀ ਦਾ ਹਿੱਸਾ ਲੱਗਦਾ ਹੈ।ਕਿਉਕਿ ਲੋਕ ਤਾ ਲਾਕ ਡਾਊਨ ਤੋਂ ਅਜੇ ਬਾਹਰ ਨਹੀਂ ਨਿਕਲੇ, ਲੋਕਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ।ਲੋਕਾਂ ਨੂੰ ਤਾਂ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਅਜਿਹੇ ਹਾਲਾਤਾਂ ਵਿੱਚ ਇਹੋ ਜਿਹੇ ਫੈਸਲੇ ਕਰਨੇ ਮੋਦੀ ਸਰਕਾਰ ਦੀ ਲਾਕ ਡਾਊਨ ਵਿੱਚ ਲੋਕਾਂ ਨਾਲ ਕੀਤੀ ਚਲਾਕੀ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ।ਮੋਦੀ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਦੀ ਜੇਕਰ ਗੱਲ ਕਰੀਏ ਤਾਂ ਚਾਹੀਦਾ ਤਾਂ ਇਹ ਸੀ ਇਹ ਇਸ ਬਿੱਲ ਨੂੰ ਪਾਸ ਕਰਨ ਲਈ ਪੰਜਾਬ ਦੀਆ  ਕਿਸਾਨ ਜੱਥੇਬੰਦੀਆਂ ਦੇ ਆਗੂਆਂ, ਬੁੱਧੀਜੀਵੀਆਂ, ਖੇਤੀ ਮਾਹਿਰਾਂ ਅਤੇ ਸਰਬ ਪਾਰਟੀ ਕਿਸਾਨ ਹਿਤੈਸ਼ੀਆ ਦੀ ਮੀਟਿੰਗ ਕਰਦੇ ਉਨਾ ਤੋਂ ਸੁਝਾਅ ਲੈਂਦੇ, ਬਿੱਲ ਦੇ ਕਿਸਾਨੀ ਤੇ ਪੈਣ ਵਾਲੇ ਦੁਸਪ੍ਰਭਾਵਾ ਤੇ ਚਰਚਾ ਕਰਦੇ ਇਸ ਤਰਾ ਲੋਕਤੰਤਰੀ ਤਰੀਕਾ ਨਾਲ ਕੋਈ ਸਹੀ ਅਤੇ ਢੁੱਕਵਾਂ ਹੱਲ ਕੱਢਿਆ ਜਾਂਦਾ ਜੋ ਦੋਨਾਂ ਧਿਰਾਂ ਨੂੰ ਮਨਜੂਰ ਹੁੰਦਾ ਆਹ ਕੀ ਧੱਕੇ ਨਾਲ ਕਿਸੇ ਭਾਈਚਾਰੇ ਤੇ ਆਪਣੀ ਧੋਸ ਨਾਲ ਕਾਨੂੰਨ ਠੋਸ ਦੇਣਾ ਇਹ ਤਾਂ ਸਰਾਸਰ ਧੱਕਾ ਹੋਇਆ। ਕੀ ਇਹ ਕਿਸਾਨ ਕਿਸੇ ਗੁਆਂਢੀ ਮੁਲਕ ਦੇ ਵਾਸੀ ਹਨ।ਮੋਦੀ ਸਰਕਾਰ ਦੇ ਧੱਕੇ ਅੱਗੇ ਪੰਜਾਬ ਦੇ ਕਿਸਾਨਾ ਨੇ ਆਪਣੇ ਨਿੱਕੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਸਮੁੱਚੇ ਦੇਸ ਦੇ ਕਿਸਾਨਾ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਸਾਤਮਈ ਢੰਗ ਤਰੀਕੇ ਨਾਲ ਜਿਸ ਤਰ੍ਹਾਂ ਥਾਂ ਥਾਂ ਵਿਰੋਧ ਪ੍ਰਦਰਸ਼ਨ ਕੀਤੇ ਹਨ ਉਹਨਾ ਦੀ ਸਰਾਹਨਾ ਕਰਨੀ ਬਣਦੀ ਹੈ। ਪੰਜਾਬ ਵਿਚਲੀ ਕਿਸਾਨ ਹਿਤੈਸ਼ੀ ਰਾਜਨੀਤਕ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਜੋ ਮੁੱਢ ਕਦੀਮ ਤੋਂ ਪੰਜਾਬ ਦੇ ਕਿਸਾਨਾਂ ਦੀ ਅਲੰਬਰਦਾਰ ਕਹਾਉਂਦੀ ਪਾਰਟੀ ਹੈ ਜਿਸਦੀ ਕੇਂਦਰ ਵਿੱਚ ਮੌਕੇ ਦੀ ਮੋਦੀ ਸਰਕਾਰ ਨਾਲ ਭਾਈਵਾਲੀ ਵੀ ਹੈ ਨੇ ਵੀ ਆਪਣੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਵਾ ਦਿੱਤਾ ਹੈ, ਸ੍ਰੋਮਣੀ ਅਕਾਲੀ ਦਲ ਵੱਲੋਂ ਬੇਸ਼ੱਕ  ਪਹਿਲਾ ਬਿੱਲ ਦੇ ਹੱਕ ਵਿੱਚ ਵੋਟ ਪਾਈ ਗਈ ਪ੍ਰੰਤੂ ਲੋਕ ਰੋਹ ਤੋ ਡਰਦਿਆਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਡੱਟ ਗਏ ਹਨ, ਪਰ ਫਿਰ ਵੀ ਪੰਜਾਬ ਦਾ ਕਿਸਾਨ ਰਾਜਨੀਤਕ ਲੋਕਾਂ ਦੇ ਕਿਸਾਨੀ ਹੇਜ ਨੂੰ ਹਜ਼ਮ ਨਹੀਂ ਕਰ ਰਿਹਾ। ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਆਪਣੇ ਪੱਧਰ ਤੇ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।ਕਿਸਾਨੀ ਤੋਂ ਬਿਨਾ ਪੰਜਾਬ ਨਾਲ ਲਗਾਅ ਰੱਖਣ ਵਾਲੀਆਂ ਅਨੇਕਾਂ ਧਿਰਾ,ਸੰਤ ਬਾਬੇ ਗਾਇਕ, ਮਨੁੱਖੀ ਅਧਿਕਾਰਾ ਲਈ ਲੜਨ ਵਾਲੇ ਸੰਗਠਨ,ਨੌਜਵਾਨ ਵਿਦਿਆਰਥੀ ਆਦਿ ਲੋਕਾਂ ਨੇ ਵੀ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਸ਼ੋੋਸ਼ਲ ਮੀਡੀਆ ਰਾਹੀਂ ਵੀ  ਲੋਕੀ ਕਿਸਾਨਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ। 
ਹੁਣ ਕਿਸਾਨ ਆਗੂਆਂ ਨੂੰ ਇਹ ਸੋਚਣਾ ਪਵੇਗਾ ਕਿ ਕਿ ਕਿਹੜੇ ਲੋਕ ਕਿਸ ਮਨਸਾ ਨਾਲ ਤੁਹਾਡੇ ਹੱਕ ਵਿੱਚ ਖੜੇ ਹਨ ਜਿਹਨਾ ਦੀ ਮਨਸਾ ਵਾਕਿਆ ਹੀ ਕਿਸਾਨ ਪੱਖੀ ਹੈ ਉਹਨਾ ਦਾ ਧੰਨਵਾਦ ਕਰਦਿਆਂ ਸ਼ੰਘਰਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਹੁਣ ਇਸ ਮੋੜ ਤੇ ਕਿਸਾਨਾ ਆਗੂਆਂ ਦੀ ਖਰੀਦੋ ਫਰੋਖਤ ਹੋ ਸਕਦੀ ਹੈ ਨਿੱਕੇ ਮੋਟੇ ਲਾਲਚ ਦਿੱਤੇ ਜਾ ਸਕਦੇ ਹਨ ਪ੍ਰੰਤੂ ਹੁਣ ਪੰਜਾਬ ਦੇ ਕਿਸਾਨ ਨੇ ਸੋਚਣਾ ਹੈ ਕਿ ਮੈਂ ਆਪਣੇ ਪੁਰਖਿਆਂ ਦਾ ਇਤਿਹਾਸ ਬਣਾਉਣਾ ਹੈ ਜਾ ਕਲੰਕਿਤ ਕਰਨਾ ਹੈ ਇਹ ਇਤਿਹਾਸ ਸਿਰਜਣ ਦਾ ਸਮਾਂ ਹੈ। ਮੌਕੇ ਦੀਆਂ ਫਾਸ਼ੀਵਾਦੀ ਸਰਕਾਰਾ ਦੇ ਕਿਸਾਨ, ਮਜਦੂਰ ਵਿਰੋਧੀ ਫੈਸਲਿਆਂ ਦਾ ਜਿੰਨਾ ਚਿਰ ਸਮੂਹਿਕ ਰੂਪ ਵਿੱਚ ਠੋਕਵਾ ਜੁਆਬ ਨਹੀਂ ਦਿੱਤਾ ਜਾਂਦਾ ਉਨਾ ਚਿਰ ਇਹੋ ਜਿਹੇ ਧੱਕੇ ਹੁੰਦੇ ਰਹਿਣਗੇ,ਅਤੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਸੜਕਾ ਉੱਪਰ ਆਉਣਾ ਪਵੇਗਾ ਫਿਰ ਹੀ ਮੌਕੇ ਦੀ ਮੋਦੀ ਸਰਕਾਰ ਦੇ ਭਰਮ ਦਾ ਗੜ੍ਹ ਟੁੱਟੇਗਾ।
ਜੱਸਾ ਸਿੰਘ ਮਾਣਕੀ 
98769-68380
Have something to say? Post your comment