Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਅਧੂਰਾ ਚਾਅ...

September 22, 2020 02:10 PM
 
 
 
 
ਮੈ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਪੇਪਰਾਂ ਤੋਂ ਬਾਅਦ ਜਦੋਂ  ਮੇਰਾ ਰਿਜ਼ਲਟ ਆਇਆ, ਤਾਂ ਮੈਂ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ।
ਮੈਨੂੰ ਬਹੁਤ ਖ਼ੁਸ਼ੀ ਹੋਈ ਤੇ ਘਰ ਮੇਰੇ ਪਾਸ ਹੋਣ ਬਾਰੇ ਸੁਣ ਕੇ ਘਰ ਦੇ ਵੀ ਬਹੁਤ ਖੁਸ਼ ਸਨ ।
ਬਾਰ੍ਹਵੀਂ ਜਮਾਤ ਤੋਂ ਬਾਅਦ ਮੈਂ ਪੜ੍ਹਨਾ ਚਾਹੁੰਦਾ ਸੀ ਪਰ ਘਰ ਦੇ ਹਾਲਾਤ ਵੇਖ ਕੇ ਨਾ ਪੜ੍ਹ ਸਕਿਆ।
ਮੇਰਾ ਸੁਪਨਾ ਸੀ ਕਿ ਮੈਂ ਪੜ੍ਹ ਲਿਖ ਕੇ ਵਿਦੇਸ਼ ਜਾਵਾਂ ਖੂਬ ਪੈਸਾ ਕਮਾਵਾਂ। ਅਜਿਹਾ ਹੋਣ ਨਾਲ ਮੇਰੇ ਘਰ ਦੇ ਹਾਲਾਤ ਵਧੀਆ ਹੋ ਜਾਣਗੇ। ਵੱਡੀ ਭੈਣ ਦੇ ਵਿਆਹ ਤੇ ਲਿਆ ਕਰਜ਼ਾ ਵੀ ਮੋੜ ਦੇਵਾਂਗੇ।ਵਿਦੇਸ਼ ਜਾਣ ਲਈ ਲੱਖਾਂ ਰੁਪੈ ਚਾਹੀਦੇ ਸੀ ਜੋ ਕੋਲ ਨਹੀ ਸਨ। ਫਿਰ ਮੈਂ ਘਰ ਵਿੱਚ ਹੀ ਬਾਪੂ ਨਾਲ ਕੰਮ 'ਚ ਹੱਥ ਵਟਾਉਣ ਲੱਗ ਗਿਆ। ਕੁਝ ਦਿਨਾਂ ਬਾਅਦ ਸਾਡੇ ਘਰ ਰਿਸ਼ਤੇਦਾਰ ਆਏ ਬਾਪੂ ਨਾਲ ਕੰਮ ਕਰਦਿਆਂ ਦੇਖ ਕੇ ਕਿਹਾ ਕਿ
 "ਇਹਨੂੰ ਵਿਹਲੜ ਨੂੰ ਵੀ ਕੋਈ ਕੰਮ ਕਾਰ ਲਵਾ ਦੇ, ਚਾਰ ਕਿੱਲੇ ਜ਼ਮੀਨ ਦੇ 'ਚੋਂ ਵੀ ਬਚਦਾ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਏ।"
ਇਹ ਕੋਈ ਪਹਿਲੀ ਵਾਰੀ ਨਹੀਂ ਸੀ  ਬਹੁਤ ਲੋਕਾਂ ਨੇ ਮੈਨੂੰ  ਏਦਾਂ ਕਿਹਾ। ਸਾਡੇ ਆਂਢ ਗਵਾਂਢ ਵਾਲੇ ਵੀ ਫਿਰ ਕਹਿਣ ਲੱਗ ਪਏ।
ਮੇਰੇ ਵਿਦੇਸ਼ ਜਾਣ ਦਾ ਸੁਪਨਾ ਸੀ,ਉਹ ਸਿਰਫ ਸੁਪਨਾ ਹੀ ਜਾਪਣ ਲੱਗਿਆ। ਬਾਪੂ ਦੇ ਕਹਿਣ ਤੇ ਮੈਂ ਆਪਣੇ ਦੋਸਤ ਨਾਲ ਵੈਲਡਿੰਗ ਦੇ ਕੰਮ ਜਾਣ ਲੱਗ ਪਿਆ। ਕਦੇ ਕਦੇ ਕੰਮ ਕਰਦਿਆਂ ਮੇਰੇ ਮਨ 'ਚ ਖਿਆਲ ਆਉਂਦਾ ਕਿ ਮੈਂ ਕਦੋਂ ਬਾਹਰ ਜਾਵਾਂਗਾ?
ਹੌਲੀ ਹੌਲੀ ਕੰਮ ਕਰਦਿਆਂ ਜ਼ਿੰਦਗੀ ਦੇ ਚਾਰ ਸਾਲ ਬੀਤ ਗਏ।
 ਅਚਾਨਕ ਇੱਕ ਦਿਨ ਮੈਨੂੰ ਮਾਮਾ ਜੀ ਦਾ ਫੋਨ ਆਇਆ ਕਹਿੰਦੇ "ਦਲਜੀਤ ਤੋਂ ਬਾਹਰ ਸਿੰਗਾਪੁਰ ਜਾਣਾ ਚਾਹੁੰਦਾ ਏਂ ? ਮੈ ਕਿਹਾ ਹਾਂ ਜੀ ਹਾਂ ਪਰ ਪੈਸਿਆ ਕਰਕੇ ਮੇਰੇ ਤੋਂ ਜਾ ਨਹੀ ਹੋਣਾ।
ਮਾਮਾ ਜੀ ਕਹਿਣ ਲੱਗੇ ਕੋਈ ਨਾ, ਇੱਕ ਵਾਰ ਪੈਸਿਆਂ ਦਾ ਹੱਲ ਮੈਂ ਕਰ ਦੇਵਾਂਗਾ, ਤੂੰ ਫਿਰ ਕਮਾ ਕੇ ਮੈਨੂੰ ਮੋੜ ਦਈਂ।
 ਮੈਨੂੰ ਹੌਸਲਾ ਜਿਹਾ ਹੋ ਗਿਆ।
 ਮਾਮਾ ਜੀ ਕਹਿੰਦੇ ਜਲਦੀ ਹੀ ਪਾਸਪੋਰਟ ਲੈ ਕੇ ਮੇਰੇ ਕੋਲ ਆ ਜਾ। ਦੁਪਹਿਰ ਦੇ ਦੋ ਕੁ ਵੱਜ ਚੁੱਕੇ ਸੀ।
ਮੈਂ ਜਲਦੀ ਘਰ ਪਹੁੰਚ ਗਿਆ।  ਪਾਸਪੋਰਟ ਲੈ ਕੇ ਫਿਰੋਜ਼ਪੁਰ ਤੋਂ ਜਲੰਧਰ ਵਾਲੀ ਬੱਸ ਵਿੱਚ ਬੈਠ ਗਿਆ। 
ਬਹੁਤ ਖੁਸ਼ ਸੀ ਕਿ ਮੇਰੀ ਰੱਬ ਨੇ ਸੁਣ ਲਈ ,ਮੈਂ ਬਾਹਰ ਚਲਾ ਜਾਵਾਂਗਾ।
ਘਰ ਦੇ ਹਾਲਾਤ ਸੁਧਰ ਜਾਣਗੇ। ਕਰਜ਼ਾ ਉਤਾਰ ਦਿਆਂਗਾ ਤੇ  ਫਿਰ ਛੋਟੀ ਭੈਣ ਦਾ ਵਿਆਹ ਵੀ ਬਹੁਤ ਧੂਮ ਧਾਮ ਨਾਲ ਕਰਾਂਗਾ।
 ਬੱਸ ਵਿੱਚ ਬੈਠੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਪਰ ਸਫ਼ਰ ਮੁੱਕਣ 'ਚ ਨਹੀਂ ਸੀ ਆ ਰਿਹਾ।
ਤਿੰਨ ਘੰਟਿਆਂ ਦੇ ਸਫ਼ਰ ਤੋਂ ਬਾਅਦ ਮੈਂ ਮੈਂ ਜਲੰਧਰ ਪਹੁੰਚਿਆ।
 ਸ਼ਾਮ ਦੇ ਛੇ ਵੱਜ ਚੁੱਕੇ ਸੀ। ਮੈਂ ਮਾਮਾ ਜੀ ਦੇ ਘਰ ਪਹੁੰਚ ਗਿਆ ,ਰਾਤ ਮਾਮਾ ਜੀ ਦੇ ਘਰ ਠਹਿਰਿਆ।
 ਸਵੇਰ ਹੋਈ ਮਾਮਾ ਜੀ ਦੀ ਕਾਰ ਵਿੱਚ ਬੈਠ ਕੇ ਅਸੀਂ ਏਜੰਟ ਨੂੰ ਮਿਲਣ ਗਏ
 ਅਸੀਂ ਏਜੰਟ ਨੂੰ ਮਿਲੇ ।
ਏਜੰਟ ਨੇ ਬਾਹਰ ਜਾਣ ਲਈ ਤਿੰਨ ਲੱਖ ਰੁਪਏ ਮੰਗੇ ।
ਮਾਮਾ ਜੀ ਨੇ ਕਿਹਾ ਕੱਲ੍ਹ ਤੁਹਾਨੂੰ ਪੈਸੇ ਮਿਲ ਜਾਣਗੇ ਤੁਸੀਂ ਬੱਸ ਜਲਦੀ ਤੋਂ ਜਲਦੀ ਸਾਡੇ ਭਾਣਜੇ ਨੂੰ ਬਾਹਰ ਭੇਜ ਦਿਓ।
 ਏਜੰਟ ਨੇ ਕਿਹਾ ਬਹੁਤ ਜਲਦੀ ਵੀਜ਼ਾ ਆਜੂ ਫ਼ਿਕਰ ਨਾ ਕਰੋ ।
ਅਸੀਂ ਖ਼ੁਸ਼ੀ ਖ਼ੁਸ਼ੀ ਵਧੀਆ ਘਰ ਵਾਪਸ ਆਏ। ਮੈਂ ਮਾਮਾ ਜੀ ਨੂੰ ਕਿਹਾ ਕਿ ਮੈਨੂੰ ਤੁਸੀਂ ਬੱਸ ਸਟੈਂਡ ਤੇ ਛੱਡ ਆਓ ।
ਜਲੰਧਰ  ਤੋਂ ਬਸ ਰਾਹੀ ਮੈਂ ਫਿਰੋਜ਼ਪੁਰ ਆਇਆ। ਘਰ ਆ ਕੇ ਸਾਰਿਆਂ ਨੂੰ ਦੱਸਿਆ। ਸਾਰੇ ਬਹੁਤ ਖੁਸ਼ ਸੀ।ਇੱਕ ਮਹੀਨੇ ਬਾਅਦ ਮੈਂ ਮਾਮਾ ਜੀ ਨੂੰ ਫੋਨ ਕਰਕੇ ਪੁੱਛਿਆ  ਕਿ ਵੀਜ਼ਾ ਆ ਗਿਆ ਕਿ ਨਹੀਂ?
ਮਾਮਾ ਜੀ ਕਹਿੰਦੇ ਨਹੀਂ ਅਜੇ ਨਹੀਂ ਆਇਆ। ਏਜੰਟ ਕਹਿੰਦਾ ਦਸ ਪੰਦਰਾਂ ਦਿਨਾਂ ਵਿੱਚ ਆ ਜਾਓ।
 ਹੌਲੀ ਹੌਲੀ ਇਹ ਵੀ ਦਿਨ ਬੀਤ ਗਏ।ਮੇਰੀ ਖੁਸ਼ੀ ਦਾ ਸੱਚੀ ਕੋਈ ਟਿਕਾਣਾ ਨਹੀਂ ਸੀ। 
ਕੁਝ ਦਿਨਾਂ ਬਾਅਦ ਮੈਂ ਫੇਰ ਫੋਨ ਕੀਤਾ ਮਾਮਾ ਜੀ ਕਹਿੰਦੇ ਏਜੰਟ ਕਹਿੰਦਾ ਬੱਸ ਤਿਆਰੀ ਰੱਖੋ ਜਲਦੀ ਆਜੂ।
 ਮਨ ਬਹੁਤ ਖੁਸ਼ ਸੀ ਪਰ ਏਜੰਟ ਇਸੇ ਤਰ੍ਹਾਂ ਸਾਨੂੰ ਲਾਰੇ ਲਾਉਂਦਾ ਰਿਹਾ ਫਿਰ ਕੁਝ ਦਿਨ ਬੀਤ ਜਾਣ ਤੋਂ ਬਾਅਦ ਮਾਮਾ ਜੀ ਦਾ ਫੋਨ ਆਇਆ। ਮੈਂ ਬਹੁਤ ਖੁਸ਼ ਸੀ ਪਰ ਜਦੋਂ ਮਾਮਾ ਜੀ ਨੇ ਦੱਸਿਆ ਕਿ ਏਜੰਟ ਧੋਖਾਧੜੀ ਦੇ ਮਾਮਲੇ 'ਚ ਫੜਿਆ ਗਿਆ ਤੇ  ਜੋ ਆਪਾਂ ਪੈਸੇ ਦਿੱਤੇ ਸੀ ਉਹ ਵੀ ਡੁੱਬ ਗਏ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।
ਮੈਂ ਘਰ ਤੋਂ ਬਾਹਰ ਸੀ , ਅੱਖਾਂ 'ਚ ਹੰਝੂ ਲੈ ਕੇ ਘਰ ਨੂੰ ਤੁਰ ਪਿਆ। 
 ਮਨ ਬਹੁਤ ਦੁਖੀ ਸੀ ਕਿ ਕਿੰਨਾ ਚਾਅ ਸੀ  ਮੈਨੂੰ ਬਾਹਰ ਜਾਣ ਦਾ ਸਭ ਖਤਮ ਹੋ ਗਿਆ। ਘਰ ਦੇ ਵੀ ਬਹੁਤ ਦੁਖੀ ਸਨ।ਮੈਂ ਬੇਵੱਸ ਸੀ।
ਆਵਦਾ ਅਧੂਰਾ ਚਾਅ ਆਪਣੀਆਂ ਅੱਖਾਂ ਵਿੱਚ ਸਮੇਟ ਕੇ ਆਪਣੇ ਕੰਮ ਤੇ ਉਸੇ ਤਰ੍ਹਾਂ ਜਾਣ ਲੱਗ ਪਿਆ ਅਤੇ ਮੇਰੇ ਕਾਰਨ ਮਾਮਾ ਜੀ ਦੇ ਡੁੱਬੇ ਪੈਸਿਆਂ ਦਾ ਬੋਝ ਮੈਨੂੰ ਝੱਲਣਾ ਔਖਾ ਹੋ ਰਿਹਾ ਸੀ। ਜ਼ਿੰਦਗੀ ਵਿੱਚ ਕੁਝ ਏਦਾਂ ਦਾ ਵੀ ਹੁੰਦਾ ਏ ਜਿੱਥੇ ਇਨਸਾਨ ਆਪਣੇ ਅਧੂਰੇ ਚਾਵਾਂ ਨਾਲ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦਾ ਹੈ।
 
ਸੰਦੀਪ 'ਸੰਧੂ'
ਛਾਂਗਾ ਰਾਏ ਉਤਾੜ।
ਫਿਰੋਜ਼ਪੁਰ।
ਸੰਪਰਕ 62395-84066
Have something to say? Post your comment