Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

News

ਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

September 23, 2020 02:40 PM

ਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

23 ਸਤੰਬਰ( ਪ੍ਰੈਸ ਕਲੱਬ ) ਖੇਤੀ ਆਰਡੀਨੈਂਸ ਬਿੱਲ ਇਕੱਲੇ ਕਿਸਾਨਾਂ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਾਸੀਆਂ ਲਈ ਖ਼ਤਰੇ ਦੀ ਘੰਟੀ ਸਾਬਿਤ ਹੋਵੇਗਾ। ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਪੂੰਜੀਪਤੀਆਂ ਦਾ ਗਲਾਮ ਬਣਾੳਣ ਲਈ ਅੱਗ ਨਾਲ ਖੇਡ ਰਹੀ ਹੈ ।ਬੀਤੇ ਦਿਨ ਕੇਦਰ ਦੀ ਸਰਕਾਰ ਨੇ ਲੋਕਤੰਤਰ ਦਾ ਕਤਲ ਕਰਕੇ ਇਹ ਬਿਲ ਰਾਜ ਸਭਾ ਵਿਚੋਂ ਪਾਸ ਕਰਵਾਇਆ ਹੈ ਅਜਾਦ ਹਿਦੁਸਤਾਨ ਦੇ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕੀ ਰਾਜ ਸਭਾ ਵਿਚ ਕੋਈ ਵੀ ਬਿਲ ਬਿਨਾ ਵੋਟ ਕੀਤੇ ਸਿਰਫ ਹਾਂ ਜਾ ਨਾ ਦੀ ਆਵਾਜ ਸੁਣ ਕੇ ਕਾਹਲੀ ਨਾਲ ਪਾਸ ਹੋਇਆ ਹੋਵੇ ਜਦਕਿ ਇਨੇ ਇਂਪੋਰ੍ਟੇਡ ਬਿਲ ਨੂ ਵੋਟ ਰਹੀ ਪਾਸ ਕਰਵਾਈਆ ਜਾਂਦਾ ਬਿਲ ਪਾਸ ਕਰਾਉਣ ਦੇ ਤਰੀਕੇ ਤੋ ਸਾਫ ਹੀ ਪਤਾ ਲਗਦਾ ਹੈ ਕੀ ਸਰਕਾਰ ਕਿਸ ਤਰਾ ਕਾਰਪੋਰੇਟ ਘਰਾਣਿਆਂ ਦੇ ਹਥਾ ਵਿਚ ਖੇਡ ਰਹੀ ਹੈ l ਇਸ ਬਿਲ ਦੇ ਪਾਸ ਹੋਣ ਤੋ ਬਾਦ ਬਣ ਰਹੇ ਹਾਲਾਤਾ ਤੇ ਚਰਚਾ ਕਰਣ ਲਈ ਸਿਖ ਲੀਗਲ ਵਿਗ ਵਲੋ ਇਕ ਹੰਗਾਮੀ ਮੀਟਿਂਗ ਸਦੀ ਗਈ ਜਿਸ ਵਿਚ ਵਿਗ ਦੇ ਅਹੁਦੇਦਾਰਾਂ ਐਡਵੋਕੇਟ ਗੁਰਜਿ਼ੰਦਰ ਸਿਂਘ ਸਾਹਨੀ, ਐਡਵੋਕੇਟ ਰਾਜਿੰਦਰ ਸਿੰਘ ਢੱਟ ਐਡਵੋਕੇਟ ਹਰਜੋਤ ਸਿੰਘ ਐਡਵਕੇਟ ਚਰਨਜੀਤ ਕੌਰ ਸੇਖੋਂ ਸਮੇਤ ਮੇਂਬਰ ਐਡਵੋਕੇਟ ਐਸ.ਪੀ ਸਿਂਘ, ਸੀਨੀਅਰ ਐਡਵੋਕੇਟ ਗੁਰਮੀਤ ਸਿਂਘ ਰੱਤੂ, ਐਡਵੋਕੇਟ ਨਰਿੰਦਰ ਕੌਰ ਮੁਲਤਾਨੀ ਐਡਵੋਕੇਟ ਸੰਦੀਪ ਸਿੰਘ ਔਲਖ ਐਡਵੋਕੇਟ ਅਮਰਿੰਦਰ ਸਿੰਘ ਐਡਵਕੇਟ ਅਮਨਦੀਪ ਸਿੰਘ ਐਡਵਕੇਟ ਬਲਰਾਜ ਸਿੰਘ ਐਡਵਕੇਟ ਗੁਰਦਰਸ਼ਨ ਸਿੰਘ ਧਾਲੀਵਾਲ ਐਡਵੋਕੇਟ ਹਰਪ੍ਰੀਤ ਸਿੰਘ ਐਡਵਕੇਟ ਅਜੈਪਾਲ ਸਿੰਘ ਭੁੱਲਰ ਐਡਵੋਕੇਟ ਪਰਮਪ੍ਰੀਤ ਸਿੰਘ ਰਤਨ ਐਡਵੋਕੇਟ ਗਗਨਪ੍ਰੀਤ ਸਿੰਘ ਐਡਵਕੇਟ ਮਨਜੀਤ ਸਿਂਘ ਆਦਿ ਹਾਜਰ ਸਨ ਅਤੇ ਸਿਖ ਲੀਗਲ ਵਿਗ ਵਲੋ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਮ ਲੋਕਾਂ ਦੇ ਐਨੇ ਵੱਡੇ ਵਿਰੋਧ ਦੇ ਬਾਅਦ ਵੀ ਇੰਨਾਂ ਬਿੱਲਾਂ ਨੂੰ ਪ੍ਰਵਾਨਗੀ ਦੇ ਦੇਣਾ, ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਕੀਤਾ ਗਿਆ ਧੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੋਦੀ ਸਰਕਾਰ ਪਹਿਲਾਂ ਹੀ ਬੁਰੀ ਤਰ੍ਹਾਂ ਝੰਜੋੜੇ ਹੋਏ ਕਿਸਾਨਾਂ ਨੂੰ ਹੋਰ ਝੰਜੋੜ ਦੇਣਾ ਚਾਹੁੰਦੀ ਹੈ, ਜਿਸ ਨੂੰ ਸਿਖ ਲੀਗਲ ਵਿਗ ਕਦੇ ਵੀ ਬਰਦਾਸ਼ਤ ਨਹੀਂ ਕਰੂ l ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ ਅਤੇ ਅਜਿਹਾ ਕਰਕੇ ਮੋਦੀ ਸਰਕਾਰ ਕਿਸਾਨਾਂ ਨੂੰ ਬਚਾਉਣ ਦੀ ਬਜਾਏ ਉਲਟਾ ਮੌਤ ਦੇ ਰਸਤੇ 'ਤੇ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਅਤੇ ਇਸ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦੇ ਰਹਾਂਗੇ।

ਸਿੱਖ ਲੀਗਲ ਵਿੰਗ ਪੰਜਾਬ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਹੈ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਅਤੇ ਕਿਸਾਨ ਜਥੇਬੰਦੀਆਂ ਵਲੋ 25ਤਰੀਕ ਨੂ ਐਲਾਨੇ ਗਏ ਬੰਦ ਦਾ ਪੁਰੀ ਤਰਾ ਸਮਰਥਨ ਕਰਦਾ ਹੈ ਜੇਕਰ ਇਸ ਬੰਦ ਦੌਰਾਨ ਪੁਲਸ ਜਾਂ ਪ੍ਰਸ਼ਾਸ਼ਨ ਵਲੋ ਕਿਸਾਨਾ ਨੂ ਤੰਗ ਕੀਤਾ ਗਿਆ ਜਾਂ ਜਬਰਦਸਤੀ ਓਹਨਾਂ ਤੇ ਝੂਠੇ ਕੇਸ ਪਾਏ ਗਏ ਤਾਂ ਝੂਠੇ ਕੇਸ ਪਾਣ ਵਾਲੇ ਅਧਿਕਾਰੀਆ ਵਿਰੁਧ ਸਖਤ ਕਾਨੂਨੀ ਕਾਰਵਾਈ ਕੀਤੀ ਜਉ ਜੇਕਰ ਕਿਸਾਨਾ ਨਾਲ ਧਕਾ ਹੁਂਦਾ ਹੈ ਤਾਂ ਓਹ ਸਾਨੂ ਕਿਸੇ ਵੀ ਸਮੇ ਸੰਪਰਕ ਕਰ ਸਕਦੇ ਹਨ ਅਤੇ ਸਾਡੀ ਟੀਮ ਵਲੋ ਓਹਨਾਂ ਨੂ ਕਾਨੂਨੀ ਮਦਦ ਬਿਨਾ ਕਿਸੇ ਫੀਸ ਤੋ ਦਿਤੀ ਜਉ ਤੇ ਇਸ ਸੰਬਧੀ ਸਿਖ ਲੀਗਲ ਵਿਗ ਆਪਣੇ ਮੇਂਬਰਾ ਦੀਆ ਏਰੀਆ ਵਾਈਜ ਡਿਊਟੀਆਂ ਲਗਾ ਕੇ ਹੇਲਪਲਾਈਨ ਨੰਬਰ ਜਾਰੀ ਕਰੂ ਜਿਸਤੇ ਲੋੜ ਪੈਣ ਤੇ ਕਿਸਾਨ ਸਾਨੂ ਸੰਪਰਕ ਕਰ ਸਕਦੇ ਹਨ ਆਉਣ ਵਾਲੇ ਸਮੇਂ ਵਿਚ ਕੋਰਟ ਵਿਚ ਆਰਡੀਨਸ ਸੰਬਧੀ ਕਨੂਨ ਦੀ ਲੜਾਈ ਮੁਫ਼ਤ ਲੜੇਗਾ।

Have something to say? Post your comment
 

More News News

ਫਰਾਂਸ ਦੇ ਚਰਚ ਵਿਖੇ ਔਰਤ ਦਾ ਸਿਰ ਕਲਮ ਕੀਤਾ ਗਿਆ, 3 ਦੀ ਮੌਤ । ਅਮਰੀਕਾ ਮਾਲਦੀਵ ਵਿੱਚ ਐਂਬੈਸੀ ਖੋਲੇਗਾ: ਮਾਈਕ ਪੋਂਪਿਉ ਤੂਫਾਨ ਦੌਰਾਨ ਜਮੀਨ ਖਿਸਕਣ ਕਾਰਨ 35 ਲੋਕ ਮਰੇ, 59 ਵੀਅਤਨਾਮ ਵਿੱਚ ਲਾਪਤਾ । 17 ਸਾਲਾ ਲੜਕੇ ਨੇ ਆਪਣੇ ਪਿਤਾ ਨੂੰ ਮਾਰਿਆ,ਕ੍ਰਾਈਮ ਪੈਟਰੋਲ 100 ਵਾਰ ਵੇਖਿਆ। A demonstration was organized by Pakistan Tehreek-e-Insaf (PTI) Netherlands at Dam Square, the capital of Amsterdam. ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ  ਗੂੰਗਾ ਤੇ ਬਹਿਰਾ ਦੂਰਦਰਸ਼ਨ ਪੰਜਾਬੀ  ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ  ਬਣਨ ਤੇ ਵਧਾਈ- ਆਪ ਆਗੂ ਖਫ਼ਾ’ ਗੀਤ ਰਾਹੀਂ ਰੂ-ਬਰੂ ਹੋਣ ਜਾ ਰਹੀ ਹੈ ਮਾਨਸਾ ਜ਼ਿਲੇ ਦੀ ਨਵੀਂ ਆਵਾਜ਼ ਰਾਜਭੁਪਿੰਦਰ ਗਾਇਕ ਬਰਿੰਦਰ ਸੌਂਧੀ ਦੇ ਗੀਤ "ਚੰਨ" ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ  ਕੈਪਟਨ ਵੱਲੋਂ ਪਾਸ ਕੀਤੇ ਬਿੱਲਾਂ ਨਾਲ ਕਿਸਾਨਾਂ 'ਚ ਖੁਸ਼ੀ - ਸੁਰਿੰਦਰ ਕੁਮਾਰ 
-
-
-