Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ 

September 23, 2020 03:14 PM
 
 
ਪੰਜਾਬ ਦੇ ਭਵਿੱਖ ਵਿੱਚ ਆਉਣ ਵਾਲੇ ਹਾਲਾਤਾਂ ਬਾਰੇ ਬਹੁਤ ਸਾਰੇ ਲੇਖਕਾਂ ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਬਹੁਤ ਸਮਾਂ ਪਹਿਲਾਂ ਹੀ ਲੋਕਾਂ ਨੂੰ ਸਾਵਧਾਨ ਕੀਤਾ ਸੀ ਕਿ ਇਨ੍ਹਾਂ ਰਾਜਨੀਤਕ ਲੀਡਰਾਂ ਨੇ ਪੰਜਾਬ ਨੂੰ ਲੁੱਟ ਪੁੱਟ ਲੈਣਾ ਅਫ਼ਸਰਸ਼ਾਹੀ ਨੇ ਬੇੜਾ ਗਰਕ ਕਰ ਦੇਣਾ ਪਰ ਕਿਸੇ ਨੇ ਵੀ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜੇਕਰ ਪਿਛਲੇ ਪੱਚੀ ਤੀਹ ਸਾਲ ਦਾ ਹੀ ਪੰਜਾਬ ਦਾ ਲੇਖਾ ਜੋਖਾ ਕਰੀਏ ਜੋ ਮਾੜੇ ਹਾਲਾਤ ਇਨਾਂ ਤਿੰਨ ਦਹਾਕਿਆਂ ਵਿੱਚ ਹੋਏ ਹਨ ਉਹ ਕਦੇ ਵੀ ਨਹੀਂ ਹੋਏ । ਪਹਿਲਾਂ ਪੰਜਾਬ ਦੀ ਸਿੱਖ ਜਵਾਨੀ ਨੂੰ ਖਾੜਕੂਵਾਦ ਦੌਰਾਨ ਮਾਰ ਮੁਕਾਇਆ ਫਿਰ ਉਨ੍ਹਾਂ ਨੂੰ ਨਸ਼ਿਆਂ ਦੀ ਭੇਂਟ ਚੜਾ ਕੇ ਮਾਰਿਆ ਗਿਆ ਥੋੜ੍ਹੀ ਬਹੁਤੇ ਪੜ੍ਹੇ  ਲਿਖੇ ਨੌਜਵਾਨ ਬੱਚੇ ਪੰਜਾਬ ਦੇ ਮਾੜੇ ਹਲਾਤਾਂ ਨੂੰ ਦੇਖਦਿਆਂ ਕੈਨੇਡਾ ਅਮਰੀਕਾ ਆਸਟਰੇਲੀਆ ਆਦਿ ਹੋਰ ਮੁਲਕਾਂ ਵਿੱਚ ਚਲੇ ਗਏ ਇਹ ਸਭ ਕੁਝ ਪੰਜਾਬ ਦੇ ਮਾੜੇ ਰਾਜਨੀਤਿਕ ਸਿਸਟਮ ਕਾਰਨ ਹੋਇਆ ਹੁਣ ਅਗਲੀ ਮਾਰ ਪੰਜਾਬ ਦਾ ਅੰਨਦਾਤਾ ਜੋ ਸਾਰੇ ਦੇਸ਼ ਨੂੰ ਅਨਾਜ ਖਿਲਾਉਂਦਾ ਸੀ ਉਹ ਵੀ ਗਰੀਬੀ ਦੀ ਮਾਰ ਅਤੇ ਖੁਦਕੁਸ਼ੀਆਂ ਦੇ ਵੱਸ ਪੈ ਗਿਆ ਰਹਿੰਦੀ ਖੂੰਹਦੀ ਕਸਰ ਕੇਂਦਰ ਸਰਕਾਰ ਨੇ ਕੱਢ ਦਿੱਤੀ ਕਿ ਉਸ ਦੀ ਫਸਲ ਖਰੀਦਣ ਵੇਚਣ ਦੇ ਸਾਰੇ ਹੱਕ ਵੀ ਖੋਹ ਲ੍ਹਏ ਹਨ ਇਸ ਤੋਂ ਅੱਗੇ ਸਾਰੀਆਂ ਰਾਜਨੀਤਕ ਪਾਰਟੀਆਂ ਕਿਸਾਨਾਂ ਦੀ ਦਿਲੋਂ ਮਦਦ ਕਰਨ ਦੀ ਬਜਾਏ ਉਨ੍ਹਾਂ ਉੱਤੇ ਆਪਣੀ ਰਾਜਨੀਤੀ ਕਰ ਰਹੀਆਂ ਹਨ ਕਿਸੇ ਰਾਜਨੀਤਕ ਪਾਰਟੀ ਨੂੰ ਕਿਸਾਨ ਦਾ ਫਿਕਰ ਨਹੀਂ,   ਸਿਰਫ ਆਪਣੀ ਅਗਲੀ ਸਰਕਾਰ ਬਣਾਉਣ ਦਾ ਜਾਂ ਅਗਲੀ ਸਰਕਾਰ ਜਾਣ ਦਾ ਫ਼ਿਕਰ ਲੱਗਿਆ ਹੋਇਆ ਹੈ ਜਦ ਕਿ ਬਹੁਤ ਸਾਰੀਆਂ ਕਿਸਾਨ ਯੂਨੀਅਨ ਅਤੇ ਕਿਸਾਨ ਅਵਾਮ ਆਪਣੇ ਹੱਕਾਂ ਲਈ ਸੜਕਾਂ ਦੇ ਉੱਤੇ ਨਿੱਤਰਿਆ ਹੋਇਆ ਹੈ ਪਰ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਸੰਘਰਸ਼ ਵਿੱਚ ਵੀ ਕਿਸਾਨਾਂ ਦੇ ਫ਼ਾਇਦੇ ਦੀ ਬਜਾਏ ਆਪਣਾ ਫਾਇਦਾ ਲੱਭ ਰਹੀਆਂ ਹਨ । ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਦਿਨੋਂ ਦਿਨ ਖੇਡਾਂ ਦਾ ਅਤੇ ਖੇਡ ਸੱਭਿਆਚਾਰ ਦਾ ਸੱਤਿਆਨਾਸ ਹੋ ਰਿਹਾ ਹੈ ਸਾਰੇ ਖੇਡ ਵਿੰਗ ਬੰਦ ਹੋ ਗਏ ਹਨ ਖਿਡਾਰੀਆਂ ਲਈ ਮਹਿਕਮਿਆਂ ਨੇ ਨੌਕਰੀਆਂ ਬੰਦ ਕਰ ਦਿੱਤੀਆ ਹਨ। ਬਿਜਲੀ ਬੋਰਡ ਨੇ ਆਪਣਾ ਖੇਡ ਸੈੱਲ ਹੀ ਖਤਮ ਕਰ ਦਿੱਤਾ ਹੈ ਪੰਜਾਬ ਪੁਲੀਸ ਨੇ ਖਿਡਾਰੀਆਂ ਨੂੰ ਨੌਕਰੀਆਂ ਤੋਂ ਹੀ ਝੱਗਾ ਚੱਕ ਦਿੱਤਾ ਹੈ ਮੰਡੀ ਬੋਰਡ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ  ਵਿੱਚ ਪਹਿਲਾਂ ਹੀ ਖੇਡਾਂ ਦੀ ਕਹਾਣੀ ਖਤਮ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਨੇ ਖੇਡਾਂ ਜਾਂ ਸਿੱਖਿਆ ਦੀ ਤਾਂ ਗੱਲ ਹੀ ਕੀ ਕਰਨੀ ਆਂ ਉਹ ਤਾਂ ਆਪਣੇ ਹੀ ਸਿੱਖ ਇਤਿਹਾਸ ਨੂੰ ਹੀ ਕਲੰਕਿਤ ਕਰਨ ਲੱਗੀ ਹੋਈ ਹੈ । ਇਕ ਅੱਧੇ ਖੇਤਰ ਦੇ ਸਿਸਟਮ ਵਿਚ ਖਰਾਬੀ ਹੋਵੇ ਤਾਂ ਕਿਸੇ ਸੁਝਾਅ ਦੀ ਵੀ ਗੱਲ ਕਰੀਏ ਪਰ ਇੱਥੇ ਤਾਂ ਸਾਰਾ ਆਵਾ ਹੀ ਊਤਿਆ ਫਿਰਦਾ ਹੈ। ਜਿੱਥੇ ਕਦੇ ਕਿਸੇ ਸਮੇਂ  ਖਾਲਸੇ ਦਾ ਰਾਜ ਹੁੰਦਾ ਸੀ ਜੰਮੂ ਕਸ਼ਮੀਰ ਵਰਗੇ ਸਟੇਟ ਦੇ ਵਿੱਚ ਵੀ ਕੇਂਦਰ ਸਰਕਾਰ ਨੇ  ਇੱਕ ਯੋਜਨਾ ਤਹਿਤ ਪੰਜਾਬੀ ਭਾਸ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਵਿੱਚ ਵੀ ਮਾਂ ਬੋਲੀ ਪੰਜਾਬੀ ਨੂੰ ਇੱਕ ਸਾਜਿਸ਼ ਤਹਿਤ ਖੂੰਝੇ ਲਾਇਆ ਜਾ ਰਿਹਾ ਹੈ । ਨਸ਼ਿਆਂ ਦੀ ਦਲ ਦਲ ਚਿੱਟੇ ਸਮੈਕ ਨੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ । ਕਿਸਾਨੀ ਦਾ ਹੱਕ ਮੰਗ ਰਹੇ ਸਾਡੇ ਬਿਰਧ ਮਾਪਿਆਂ ਅਤੇ ਨੌਕਰੀਆਂ ਮੰਗ ਰਹੇ ਨੌਜਵਾਨਾਂ ਤੇ ਸਰਕਾਰ ਡਾਂਗਾਂ ਫੇਰ ਰਹੀ ਹੈ ਸਮਝ ਨਹੀਂ ਆ ਰਹੀ ਹੈ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਉੱਥੇ ਪੰਜਾਬ ਦਾ ਭਵਿੱਖ ਵਿੱਚ ਕੀ ਬਣੇਗਾ ਇਹ ਤਾਂ ਪਤਾ ਨਹੀਂ ਪਰ ਪੰਜਾਬੀਓ ਤੁਸੀਂ ਜਿਊਣਾ ਹੈ  ਕਿ ਮਰਨਾ ਤੁਹਾਡੇ ਹੱਥ ਵਿੱਚ ਹੈ ? ਬੇਸ਼ੱਕ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੋ ਪਰ ਜੋ ਪਿਛਲੇ 70 ਸਾਲ ਤੋਂ ਪੰਜਾਬ ਦੇ ਰਾਜਨੀਤੀ ਦੇ ਪੁਰਾਣੇ ਘੜੁੱਕੇ ਤੇ ਹਰ ਪੰਜ ਸਾਲ ਬਾਅਦ ਨਵੀਂ ਤਰਪਾਲ ਪਾਉਂਦੇ ਹੋ ਜੇ ਤਾਂ 2022 ਵਿੱਚ ਇਸ ਤਰਪਾਲ ਦੇ ਨਾਲ ਰਾਜਨੀਤੀ ਦਾ ਘੜੁੱਕਾ ਵੀ ਨਵਾਂ ਲਿਆਵੋਗੇ ਤਾਂ ਫਿਰ ਪੰਜਾਬ ਦੇ ਚੰਗੇ ਭਵਿੱਖ ਦੀ ਕੁਝ ਆਸ ਦੀ ਕਿਰਨ ਨਵਿਆਂ ਵਿੱਚੋਂ ਦਿਸ ਸਕਦੀ ਹੈ ਕਿਉਂਕਿ ਪੁਰਾਣੇ ਅਕਾਲੀ ਕਾਂਗਰਸੀਆਂ ਨੇ ਤਾਂ ਫਿਰ ਵੀ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਲੇ  ਹੀ ਕੜੀ ਘੋਲਣੀ ਹੈ ਇਹ ਹੁਣ ਵਕਤ ਹੀ ਦੱਸੇਗਾ ਕਿ ਪੰਜਾਬ ਦਾ ਅਵਾਮ ਪੰਜਾਬ ਨੂੰ ਬਚਾਉਂਦਾ ਹੈ ਜਾਂ ਫਿਰ ਰਾਜਨੀਤਿਕ ਪਾਰਟੀਆਂ ਬਾਕੀ ਜੋ ਅੱਜ ਦੇ ਹਾਲਾਤ ਹਨ ਉੱਥੇ  ਪੰਜਾਬ ਦਾ ਰੱਬ ਹੀ ਰਾਖਾ !
 
ਜਗਰੂਪ ਸਿੰਘ ਜਰਖੜ
 ਖੇਡ ਲੇਖਕ 
ਫੋਨ ਨੰਬਰ 9814300722
Have something to say? Post your comment