Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Poem

"ਕਹੀਆਂ.....।"

September 23, 2020 10:38 PM
 
 
ਪਿੱਛੇ ਜਿਹੜੀ ਬੀਜੀ ਆ ਫ਼ਸਲ ਬਾਪੂ ਨੇ ,
ਮਹਿੰਗੇ ਮੁੱਲ ਵਾਲੀ ਰੋਲਣੀ ਏ ਮੰਡੀ 'ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਇਹੋ ਕਹੀ ਧਰ ਦੇ ਮੋਦੀ ਦੀ ਸੰਘੀ 'ਚ ।
 
ਗੋਡੇ ਉੱਤੇ ਰੱਖ ਬਾਪੂ ਖਾਵੇਂ ਰੋਟੀਆਂ ,
ਵੇਖਦੀਆਂ ਸਭ ਸਰਕਾਰਾਂ ਖੋਟੀਆਂ ।
ਸੜਕਾਂ ਤੇ ਰੋਲਤੀਆਂ ਪੱਗਾਂ ਤੇਰੀਆਂ ,
ਲੀਡਰਾਂ ਨੂੰ ਖਿੱਚ ਖੇਤ ਵਾਲੀ ਬੰਗੀ 'ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਏਹੋ ਕਹੀ ਧਰਦੇ ਮੋਦੀ ਦੀ ਸੰਘੀ 'ਚ।
 
ਬੜਾ ਚਿਰ ਰਹਿ ਗਏ ਆਪਾਂ ਚੁੱਪ ਓਏ,
ਪਿੰਡੇ ਤੇ ਹੰਢਾਈ ਬੜੀ ਛਾਂ ਧੁੱਪ ਓਏ ।
 ਅੱਤਵਾਦੀ ਅੱਤਵਾਦੀ ਕਹਿਣ ਲੱਗ ਪਏ,
ਕਰਦਿਓ ਪੂਰੀ ਮੰਗ ਵਾੜ ਜੰਗੀ 'ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ ,
ਏਹੋ ਕਹੀ ਧਰ ਦੇ ਮੋਦੀ ਦੀ ਸੰਘੀ 'ਚ ।
 
ਸੋਚਿਆ ਸੀ ਜ਼ਿੰਦਗੀ ਸੁਖਾਲੀ ਹੋਊਗੀ , 
ਲੰਘ ਗਏ ਚੁਰਾਸੀ(84)ਵਾਲੇ ਦੰਗੇ ਨੇ ।
ਜੁਝਾਰਵਾਦੀ ਵੀਰ ਮੇਰੇ ਦੇਸ਼ ਦੇ ,
ਭੁੱਲ ਜਾਈਏ  ਕਿਵੇਂ ਫਾਹੇ ਉਹ ਟੰਗੇ ਨੇ ।
ਪੋਤਿਆਂ ਨੂੰ ਦੇ ਬਾਪੂ ਗੁੜ੍ਹਤੀ ,
ਸਿੱਖਿਆ ਜੋ ਵੀ ਉਮਰ ਲੰਘੀ 'ਚ ।
ਕਹੀਆਂ ਨਾਲ ਨੱਕੇ ਛੱਡ ਮੋੜਨੇ,
ਇਹੋ ਕਹੀ ਧਰ ਦੇ ਮੋਦੀ ਦੀ ਸੰਘੀ 'ਚ।
 
 
                                ਗੁਰਵੀਰ ਅਤਫ਼
Have something to say? Post your comment