Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਕੈਮਰਾਮੈਨ ਤੇ ਵੀਡੀਓ ਡਾਇਰੈਕਟਰ... ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਅਜੀਤ ਸਿੰਘ ਪਨੇਸਰ

September 23, 2020 10:39 PM


ਕਾਮਯਾਬੀਆਂ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾਂ ਨਾ ਬਣਨਾ ਤਾਂ ਵਕਤ ਦੀ ਖੇਡ ਹੈ, ਪਰ ਕੁਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦਿ੍ਰੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆਂ/ ਝੱਖੜ ਝੋਲਿਆਂ ਦੀਆਂ ਗਰਦਸ਼ਾਂ ਵਿੱਚ ਵੀ ਹਿੰਮਤ ਹਾਰ ਕੇ ਨਹੀਂ ਬਹਿੰਦੇ, ਸਗੋਂ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ-ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ। ਅਜੋਕੇ ਸਮੇਂ ਦੇ ਅਦਾਕਾਰੀ ਅਤੇ ਵੀਡੀਓ ਫ਼ਿਲਮਾਂਕਣ ਖੇਤਰ ਵੱਲੀ ਝਾਤ ਮਾਰੀਏ ਤਾਂ ਇਹਦੇ ਵਿੱਚ ਆਪਣਾ ਨਾਮ ਬਣਾਉਣਾ ਤੇ ਇੱਕ ਨਿਵੇਕਲੇ ਜਿਹੇ ਉੱਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਬਾਕੀ, ਜੋ ਵਕਤੀ ਕਰਵਟਾਂ ਦੇ ਹੁਨਰ ‘ਤੇ ਯਕੀਨ ਰੱਖਦੇ ਹਨ, ਉਹਨਾਂ ਲਈ ਹਰ ਹੀਲਾ-ਵਸੀਲਾ ਹਮੇਸ਼ਾ ਲਾਹੇਵੰਦ ਸਿੱਧ ਹੁੰਦਾ ਹੈ ਤੇ ਉਹ ਇੱਕ-ਨਾ-ਇੱਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਮਾਣਦੇ ਹਨ। ਉਹਨਾਂ ਵਿੱਚੋਂ ਹੀ ਇੱਕ ਨਾਂ ਹੈ, ਜਿਹੜਾ ਅਜੋਕੇ ਵੀਡੀਓ ਫ਼ਿਲਮਾਂਕਣ ਖੇਤਰ ਵਿੱਚ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ - ਅਜੀਤ ਸਿੰਘ ਪਨੇਸਰ
ਵੀਡੀਓ ਡਾਇਰੈਕਟਰ ਵਜੋਂ ਉੱਭਰ ਕੇ ਸਾਹਮਣੇ ਆਏ ਅਜੀਤ ਸਿੰਘ ਪਨੇਸਰ ਦਾ ਜਨਮ ਪਿੰਡ ਤਾਜਪੁਰ (ਲੁਧਿਆਣਾ) ਚ’ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਦੀ ਕੁੱਖੋ, ਪਿਤਾ ਸ. ਧਰਮ ਸਿੰਘ ਦੇ ਘਰ 2 ਅਗਸਤ 1982 ਨੂੰ ਹੋਇਆ। ਸੰਗੀਤਕ ਖੇਤਰ ਨਾਲ ਅਜੀਤ ਸਿੰਘ ਪਨੇਸਰ ਦਾ ਬਚਪਨ ਤੋਂ ਤਾਂ ਕੋਈ ਸ਼ੌਂਕ ਨਹੀ ਸੀ, ਜਵਾਨੀ ਚ’ ਪੈਰ ਧਰਦਿਆਂ ਹੀ ਉਸਦਾ ਝੁਕਾਅ ਫਿਲਮਾਂ ਦੇਖ-ਦੇਖ ਕੇ ਉਸ ਅੰਦਰ ਵੀ ਕੁਝ-ਨਾ-ਕੁਝ ਕਰਨ ਦੀ ਚੇਸਟਾ ਜਾਗੀ ਅਤੇ ਫੇਰ ਕਰੀਬ 3 ਕੁ ਸਾਲ ਸੰਘਰਸ ਕਰਨ ਤੋਂ ਬਾਅਦ ਗਾਇਕ ਐਮ ਐਸ ਬਾਗਲਾ ਦਾ ਗੀਤ ‘ਅਲਫਾਜ’ ਕਰਨ ਦਾ ਮੌਕਾ ਮਿਲਿਆ, ਜਿਸ ਨੂੰ ਉਸ ਨੇ ਜਿੰਨ੍ਹਾਂ ਰੂਹ ਨਾਲ ਕੀਤਾ ਉਸ ਦਾ ਉਹਨਾਂ ਹੀ ਵਧੀਆ ਰਿਲਜਟ ਮਿਲਿਆਂ ਅਤੇ ਫੇਰ ਉਸ ਨੂੰ ਗਾਇਕ ਕੇ ਕੇ ਤੱਖੀ ਦਾ ਲੋਕ ਗੀਤ ‘ਸੁਹਾਗ’ ਮਿਲਿਆ, ਜਿਸ ਨਾਲ ਉਹਦੀ ਸੰਗੀਤ ਜਗਤ ਵਿੱਚ ਪਹਿਚਾਣ ਬਣੀ। ਇਸ ਤੋਂ ਇਲਾਵਾ ਉਹਨੇ ਹੋਰ ਵੀ ਬਹੁਤ ਸਾਰੇ ਨਾਮਵਰ ਗਾਇਕਾ ਦੇ ਵੀਡੀਓ ਗੀਤਾਂ ਨੂੰ ਵੀ ਡਾਇਰੈਕਟ ਕਰਿਆ ਹੈ। ਜਿੰਨ੍ਹਾਂ ਨੂੰ ਉਹਦੇ ਚਾਹੁੰਣ ਵਾਲਿਆ ਨੇ ਮਣਾਂ-ਮੰੂਹੀ ਪਿਆਰ/ ਸਤਿਕਾਰ ਦਿੱਤਾ।
ਆਪਣੇ ਯਾਰਾਂ ਮਿੱਤਰਾਂ ਦਾ ਦਿਲੋਂ ਧੰਨਵਾਦ ਕਰਦਾ, ਜਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਦੇ ਨਾਲ ਲੱਗਦੇ ਆਪਣੇ ਜੱਦੀਂ ਪਿੰਡ ਤਾਜਪੁਰ ਵਿਖੇ ਆਪਣੇ ਪੂਰੇ ਪਰਿਵਾਰ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ, ਅਜੀਤ ਸਿੰਘ ਪਨੇਸਰ ਆਖਦੈ ਕਿ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਗੀਤਾਂ ਦਾ ਵੀਡੀਓ ਫ਼ਿਲਮਾਂਕਣ ਕਰੇਗਾ, ਜਿਸ ਤੇ ਉਸ ਦਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਮਾਣ ਕਰੇ। ਮੇਰੀ ਵੀ ਇਹੋ ਦੁਆ ਹੈ ਕਿ ਅਜੀਤ ਸਿੰਘ ਪਨੇਸਰ ਦਾ ਵੀਡੀਓ ਫਿਲਮਾਂਕਣ ਖੇਤਰ ਵਿੱਚ ਖੂਬ ਨਾਮ ਹੋਵੇ ਅਤੇ ਹਰ ਕਦਮ ਉਹ ਬੁਲੰਦੀਆਂ ਨੂੰ ਛੂਹੇ।
-ਗੁਰਬਾਜ ਗਿੱਲ 98723-62507
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -151001

Have something to say? Post your comment