Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Poem

ਸਹੁੰ

September 23, 2020 10:50 PM


ਤੈਨੂੰ  ਤਪਦੇ ਓਸ ਜੇਠ ਤੇ ਹਾੜ ਦੇ ਦੁਪਹਿਰ ਦੀ ਸਹੁੰ
ਪੋਹ ਮਾਘ ਦੀਆਂ ਰਾਤਾਂ ਵਿੱਚ ਪਾਣੀ ਲਾਉਂਦੇ ਤੀਜੇ ਪਹਿਰ ਦੀ ਸਹੁੰ
ਕਰਜ਼ੇ ਹੱਥੋਂ ਦੁਖੀ ਬਾਪੂ ਦੇ ਪੀਤੇ ਓਸ ਜ਼ਹਿਰ ਦੀ ਸਹੁੰ
ਸਹੁਰਿਆਂ ਨੇ ਭੈਣ ਜੋ ਦਾਜ਼ ਖਾਤਰ ਡੋਬ ਕੇ ਮਾਰੀ ਓਸ ਨਹਿਰ ਦੀ ਸਹੁੰ
ਚੱਲ ਉੱਠ  ਜਵਾਨਾਂ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਤੇਰੇ ਖੇਤ ਵਿੱਚ ਵਿੱਚ ਚੱਲਦੀਆਂ ਉਨ੍ਹਾਂ ਬੰਬੀਆਂ ਦੀ ਸਹੁੰ
ਦਾਤੀਆਂ, ਕਹੀਆਂ ਤੇ ਰੱਬੀਆਂ ਦੀ ਸਹੁੰ
ਵੱਟਾਂ, ਖਾਲਾਂ , ਪਹੀਆਂ ਤੇ ਡੰਡੀਆਂ ਦੀ ਸਹੁੰ
ਰਾਤਾਂ ਝਾਕ ਜਿੱਥੇ ਅਨਾਜ ਵੇਚਦਾ ਸੀ ਉਨ੍ਹਾਂ ਮੰਡੀਆਂ ਦੀ ਸਹੁੰ
ਸਤਾਲੀ , ਚਰਾਸੀ , ਜਲ੍ਹਿਆਵੇ ਵਾਲੇ ਬਾਗ ਤੇ ਕੋਟਕਪੂਰੇ ਢਾਹੇ ਕਹਿਰ ਦੀ ਸਹੁੰ
ਚੱਲ ਉੱਠ ਜਵਾਨਾਂ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਬਾਪੂ ਦੇ ਹੱਥਾਂ ਦੇ ਰੱਟਣਾਂ  ਤੇ ਪੈਰਾਂ ਦੀਆਂ ਵਿਆਈਆਂ ਦੀ ਸਹੁੰ
ਭੱਠਿਆਂ 'ਤੇ ਇੱਟਾਂ ਕੱਢਦੀਆਂ ਚਾਚੀਆਂ ਤੇ ਤਾਈਆਂ ਦੀ ਸਹੁੰ
ਜਿੰਨ੍ਹਾਂ ਨੂੰ ਲੋੜੀਂਦੀ ਰੂੰ ਨਾ ਜੁੜੀ ਉਨ੍ਹਾਂ ਗੰਢੀਆਂ ਰਜਾਈਆਂ ਦੀ ਸਹੁੰ
ਚਿੱਟੇ ਨਾਲ ਮਰ ਗਏ ਪੁੱਤ ਦੀ ਲਾਸ ਤੇ ਮਾਂ ਦੀਆਂ ਪਾਈਆਂ ਦੁਹਾਈਆਂ ਦੀ ਸਹੁੰ
ਮੁੱਢਾਂ ਤੋ ਬਣੀ ਇਹ ਧਾਰਨਾ ਕਿ ਘਾਈਆਂ ਦੇ ਪੁੱਤ ਘਾਈਆਂ ਦੀ ਸਹੁੰ
ਬੇਵੱਸ ਲੋਕਾਂ ਦੀ ਰਾਤ ਕੱਟੀ ਲਈ ਪੁਲਾਂ ਹੇਠ ਬਣਾਈ ਠਹਿਰ ਦੀ ਸਹੁੰ
ਚੱਲ ਉੱਠ ਜਵਾਨਾ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਧਰਨੇ ਵਿੱਚ ਬੈਠੇ ਭਰਾ ਦੇ ਪਿੰਡੇ ਤੇ ਵੱਜੀਆਂ ਡਾਂਗਾਂ ਦੀ ਸਹੁੰ
ਨੌਕਰੀ ਦੀ ਪੁਕਾਰ ਲਈ ਭੈਣ ਦੇ ਪੇਟ ਵਿੱਚ ਮਰੀ ਬੱਚੀ ਦੀਆਂ ਚਾਗਾਂ ਦੀ ਸਹੁੰ
ਸਰਹੱਦਾਂ ਉੱਤੇ ਮਾਰ ਦਿੱਤੇ ਵੀਰਾਂ ਦੀਆਂ ਪਤਨੀਆਂ ਦੀ ਉੱਜੜੀਆਂ ਮਾਂਗਾਂ ਦੀ ਸਹੁੰ
ਵਿਦੇਸ਼ ਰੋਜ਼ੀ ਲਈ ਗਏ ਪੁੱਤ ਨੂੰ ਘਰ ਵਿੱਚ ਉਡੀਕ ਰਹੀ ਮਾਂ ਦੀਆਂ ਤਾਘਾਂ ਦੀ ਸਹੁੰ
ਹਰ ਸਮੇਂ ਮੌਤ ਵਰਗੀ ਛਾਈ ਚੁੱਪ ਤੇ ਦਹਿਸ਼ਤ ਦੇ ਗਹਿਰ ਦੀ ਸਹੁੰ
ਚੱਲ ਉਠ ਜਵਾਨਾ !ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ

ਤੈਨੂੰ ਤੇਰੇ ਓਸ ਪੁਰਾਣੇ ਹੱਸਦੇ ਖੇਡਦੇ ਬੇਪਰਵਾਹ ਪੰਜਾਬ ਦੀ ਸਹੁੰ
ਇਸਦੇ ਚਿਹਰੇ ਦੀ  ਝੱਲੀ ਨਾ ਜਾਣ ਵਾਲੀ ਤਾਬ ਦੀ ਸਹੁੰ
ਸਰਾਭੇ , ਚੰਦਰ ਸ਼ੇਖਰ, ਰਾਜਗੁਰੂ ਅਤੇ ਭਗਤ ਸਿੰਘ ਦੇ ਖੁਵਾਬ ਦੀ ਸਹੁੰ
ਸਤਲੁਜ਼ ,ਜੇਹਲਮ, ਰਾਵੀ ,ਬਿਆਸ ਅਤੇ ਚਨਾਬ ਦੀ ਸਹੁੰ
ਜਿਸਦਾ ਇੱਕ ਇੱਕ ਪੰਨਾ ਲਹੂ ਸੰਗ ਲਿਖਿਆ ਓਸ ਕਿਤਾਬ ਦੀ ਸਹੁੰ
ਧਰਤੀ ਮਾਂ ਤੇ ਮਾਂ ਬੋਲੀ ਦੀ ਪੱਤ ਰੋਲਣ ਵਾਲੇ ਤੋ ਲੈਣ ਵਾਲੇ ਹਿਸਾਬ ਦੀ ਸਹੁੰ
ਇਨ੍ਹਾਂ ਲੀਡਰਾਂ ਤੋਂ ਹੱਕ ਆਪਣਾ ਖੋਹਣ ਲਈ 'ਸਮਾਲਸਰ' ਚੋਂ ਉੱਠੀ ਲਹਿਰ ਦੀ ਸਹੁੰ
ਚੱਲ ਉਠ ਜਵਾਨਾ ! ਹੱਬਲਾ ਮਾਰ ਤੈਨੂੰ ਤੇਰੇ ਦੇਸ਼ ਦੇ ਹਰ ਪਿੰਡ ਤੇ ਸ਼ਹਿਰ ਦੀ ਸਹੁੰ
ਸਤਨਾਮ ਸਮਾਲਸਰੀਆ
ਸੰਪਰਕ: 97108 60004

 
 
Have something to say? Post your comment