Sunday, October 25, 2020
FOLLOW US ON

News

ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ

September 23, 2020 10:54 PM


ਸ਼ੇਰਪੁਰ, 23 ਸਤੰਬਰ (ਹਰਜੀਤ ਕਾਤਿਲ)
ਖੇਤੀ ਪੰਜਾਬ ਦੀ ਸ਼ਾਹ ਰਗ ਹੈ ,ਇਹ ਸਿਰਫ ਫਸਲਾਂ ਦਾ ਪੈਦਾਵਾਰੀ ਸਰੋਤ ਨਹੀਂ । ਇਹ ਮਨੁੱਖ ਦੀ ਬੁਨਿਆਦੀ ਹੋਂਦ ਦਾ ਸਰੋਤ ਹੈ । ਸਦੀਆਂ ਤੋਂ ਪੰਜਾਬ ਦਾ ਜਰਖੇਜੀ ਮੈਦਾਨ ਮਨੁਖ ਦੀ ਇਸ ਬੁਨਿਆਦੀ ਲੋੜ ਦਾ ਗਵਾਹ ਰਿਹਾ ਹੈ । ਪੰਜਾਬ ਦਾ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਦੀ ਪ੍ਰਵਾਹ ਨਹੀਂ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਨਿਕ ਆਗੂ ਹਰਜੀਤ ਕਾਤਿਲ ਨੇ ਪੱਤਰਕਾਰਾਂ ਨਾਲ ਕਰਦਿਆਂ ਕੀਤਾ ਪੰਜਾਬ ਵਿੱਚ ਹੁਣ ਸੰਘਰਸ਼ ਦਾ ਬਿਗਲ ਬਣ ਚੁੱਕਿਆ ਹੈ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿਲਾਂ ਖਿਲਾਫ ਵਿੱਢੇ ਸੰਘਰਸ਼ ਦੌਰਾਨ 24 ਸਤੰਬਰ ਨੂੰ ਸੂਬੇ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ । 25 ਸਤੰਬਰ ਨੂੰ ਦੇਸ਼ ਦਾ ਹਰ ਵਰਗ ਸੜਕਾਂ ਤੇ ਹੋਵੇਗਾ । ਜ਼ਿਕਰਯੋਗ ਹੈ ਕਿ ਪੰਜਾਬ ਦੀ ਚਿੰਤਨਧਾਰਾ 'ਚ ਖੇਤੀ ( ਕਿਰਸਾਣੀ ) ਇੱਕ ਪ੍ਰਤੀਨਿਧ ਸੁਰ ਬਣ ਕੇ ਸਦੀਆਂ ਤੋਂ ਗੂੰਜ ਰਹੀ ਹੈ । ਪਰ ਹੁਣ ਵਪਾਰੀ ਇਸ ਗੂੰਜ ਨੂੰ ਡੱਬਿਆਂ ਚ ਬੰਦ ਕਰਕੇ ਇਸ ਦਾ ਵਪਾਰ ਕਰਨਾ ਚਹੁੰਦਾ ਹੈ ਪਰ ਇਸ ਗੂੰਜ ਦੀਆਂ ਜੜਾਂ ਬਹੁਤ ਗਹਿਰੀਆਂ ਹਨ ।ਜੇ ਦੇਖਣੀਆਂ ਹੋਣ ਤਾਂ ਰਿਸ਼ੀ ਪਰਾਸ਼ਰ ਦੀ ਕਿਤਾਬ "ਕ੍ਰਿਸ਼ੀ ਪਰਾਸ਼ਰ",ਰਿਸ਼ੀ ਸਰਪਲਾ ਦੀ ਬ੍ਹਿਖ ਆਯੂਰਵੇਦਾ ,ਤੇ ਔਰਗਜ਼ੇਬ ਦੇ ਭਰਾ ਦਾਰਾ ਸ਼ਿਕੋਹ ਦੀ " ਨੁਸਖਾ ਐ- ਫ਼ਾਨੀ -ਫਲਾਹਤ " ਕਦੇ ਪੜ ਲੈਣੀਆਂ। ਜਦੋਂ ਗੂਰੂ ਨਾਨਕ ਦੇਵ ਜੀ 52 ਸਾਲ ਦੀ ਉਮਰ ਚ ਸਾਰੀ ਦੁਨੀਆਂ ਗਾਹ ਕੇ ਅਖ਼ੀਰ ਕਰਤਾਰਪੁਰ ਕਿਰਸਾਣੀ ਕਰਦੇ ਹਨ ਤਾਂ ਇਸ ਦੇ ਵੀ ਬਹੁਦਿਸ਼ਾਵੀ ਅਰਥ ਹੋਣਗੇ । ਜਦੋ ਤੀਸਰੇ ਗੁਰੂ ਸ੍ਰੀ ਅਮਰਦਾਸ ਜੀ ਜੀ ਬਾਉਲੀਆਂ ਦੀ ਸਿਰਜਣਾ ਕਰਦੇ ਹਨ ਤੇ ਸੱਤਵੇਂ ਗੁਰੂ ਸੀ੍ ਹਰ ਰਾਏ ਜੀ ਕੀਰਤਪੁਰ ਸਾਹਬ ਚ ਬਾਵਨ ਚੰਦਨ ਪੈਦਾ ਕਰਦੇ ਹਨ ਤੇ ਭਾਰਤ ਦਾ ਪਹਿਲਾ ਜੜੀ ਬੂਟੀ ਬਗੀਚਾ (ਹਰਬਲ ਗਾਰਡਨ ) ਲਾਉਂਦੇ ਹਨ ।( ਜਦੋਂ ਮਹਾਰਾਣੀ ਮੁਮਤਾਜ ਗੰਭੀਰ ਬਿਮਾਰ ਹੁੰਦੀ ਹੈ ਸ਼ਾਹ ਜਹਾਨ ਦਾ ਸਰੋਮਣੀ ਵੈਦ ਇਸ ਬਗੀਚੇ ਚੋਂ ਬੂਟੀਆਂ ਦੀ ਸਿਫਾਰਸ਼ ਕਰਦਾ ਹੈ ) ਜਦੋ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਚ ਕੇਸਰ ਦੀ ਸਫਲ ਖੇਤੀ ਦਾ ਮਾਡਲ ਸਿਰਜਦੇ ਹਨ ਤਾਂ ਖੇਤੀ ਦਾ ਕੋਈ ਜਰੂਰ ਇਲਾਹੀ ਮਹਾਤਵ ਰਿਹਾ ਹੋਵੇਗਾ । ਦੁਨੀਆਂ ਦਾ ਕਾਰਪੋਰੇਟ ਮਨੁੱਖੀ ਸਿਰਜਣਾ ਦੇ ਇਸ ਮਹਾਨ ਕਾਰਜ ਨੂੰ ਪਿੰਜਰੇ ਬੰਦ ਕਰਨਾ ਚਹੁੰਦਾ ਹੈ । ਪੰਜਾਬ ਦੀ ਸਰਜ਼ਮੀਨ ਦੇ ਵਾਰਸ ਮੋਦੀ ਦੇ ਇਨ੍ਹਾਂ ਨਾਪਾਕ ਇਰਾਦਿਆਂ ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾਈ ਬੈਠੇ ਹਨ ।
Have something to say? Post your comment
 

More News News

ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day.  ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’
-
-
-