Sunday, October 25, 2020
FOLLOW US ON

News

ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ

September 23, 2020 11:00 PM

 

ਮਾਨਸਾ ( ਤਰਸੇਮ ਸਿੰਘ ਫਰੰਡ ) ਜਮਹੂਰੀ ਅਧਿਕਾਰ ਸਭਾ ਜਿਲਾ ਇਕਾਈ ਮਾਨਸਾ ਵੱਲੋਂ ਜਥੇਬੰਦੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਜਮਹੂਰੀਅਤ ਵਿਰੋਧੀ ਨੀਤੀਆਂ ਖਿਲਾਫ਼ ਰੋਸ ਮਾਰਚ ਕਰਨ ਤੋਂ ਬਾਅਦ ਸਥਾਨਕ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨ ਦੌਰਾਨ ਹਾਜਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ,"ਹਾਲ ਵਿੱਚ ਹੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਜਮਹੂਰੀ ਹੱਕਾ ਲਈ ਲੜੇ ਜਾ ਰਹੇ ਅੰਦੋਲਨ ਉਪਰ ਕੀਤੇ ਜਾ ਰਹੇ ਹਮਲਿਆਂ ਵਿੱਚ ਪ੍ਰਤੱਖ ਰੂਪ ਵਿੱਚ ਵਾਧਾ ਹੋਇਆ ਹੈ। ਸਮਾਜ ਦੇ ਕਮਜ਼ੋਰ ਤਬਕੇ, ਦਲਿਤ, ਆਦਿ ਵਾਸੀ ਅਤੇ ਧਾਰਮਿਕ ਘੱਟ ਗਿਣਤੀ ਲੋਕ ਇਸ ਦੀ ਮਾਰ ਸੱਭ ਤੋਂ ਵੱਧ ਸਹਿ ਰਹੇ ਹਨ। ਮੁਜਾਹਰਾਕਾਰੀਆਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਣ ਦੇਣ ਦੀ ਰੀਤ ਹੀ ਬਣਾ ਲਈ ਗਈ ਹੈ। ਪਿਛਲੇ ਦੋ ਸਾਲਾਂ ਵਿੱਚ ਭੀਮਾ ਕੋਰੇਗਾਓਂ ਕੇਸ ਵਿੱਚ ਨਾ ਸਿਰਫ਼ 12 ਕਾਰਕੁਨਾਂ ਨੂੰ ਗਲਤ ਤਰੀਕੇ ਨਾਲ ਜੇਲ ਬੰਦ ਕੀਤਾ ਗਿਆ ਹੈ, ਬਲਕਿ ਹਰ ਦਿਨ ਪੁੱਛ ਗਿੱਛ ਲਈ ਨਵੇਂ ਨਾਂ ਜੋੜੇ ਜਾ ਰਹੇ ਹਨ। ਹਾਲ ਵਿੱਚ ਹੀ ਦਿੱਲੀ ਦੇ ਦੋ ਪ੍ਰੋਫੈਸਰਾਂ ਰਾਕੇਸ਼ ਰੰਜਨ ਅਤੇ ਪੀਕੇ ਵਿਜਯਨ ਨੂੰ ਐਨਆਈਏ ਦੇ ਦਫ਼ਤਰ ਬੁਲਾਇਆ ਗਿਆ ਅਤੇ ਕੱਲ ਹੀ ਕੱਲਕੱਤਾ ਦੇ ਪ੍ਰੋਫੈਸਰ ਪਾਰਥਾਸਾਰਥੀ ਰੇਅ ਨੂੰ ਮੁੰਬਈ ਦੇ ਐਨਆਈਏ ਦਫਤਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।
ਇਹਨਾਂ ਘਾੜਤਾਂ ਨਾਲ ਸਰਕਾਰ ਅਸਹਿਮਤੀ ਜਤਾਉਣ ਵਾਲੀਆਂ ਆਵਾਜਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੋਈ ਨਵੀਂ ਘਟਨਾ ਨਹੀਂ ਹੈ, ਪ੍ਰੰਤੂ 2014 ਤੋਂ ਜਦੋਂ ਤੋਂ ਜਨੂੰਨੀ ਧਾਰਮਿਕ  ਰਾਜਨੀਤਕ ਤਾਕਤਾਂ ਸੱਤਾ ’ਤੇ ਕਾਬਜ ਹੋਈਆਂ ਹਨ ਇਹ ਹਮਲੇ ਹੋਰ ਵੀ ਤਿੱਖੇ, ਸੰਗਠਤ ਅਤੇ ਅਣਮਨੁੱਖੀ ਹੁੰਦੇ ਜਾ ਰਹੇ ਹਨ। 90 ਫੀਸਦੀ ਅਪਾਹਜ ਪ੍ਰੋ. ਜੀਐਨ ਸਾਈਂਬਾਬਾ ਅਤੇ ਉੱਘੇ ਕਵੀ ਵਰਵਰਾ ਰਾਓ ਨੂੰ ਸਿਰਫ਼ ਸਿਆਸੀ ਕਾਰਨਾਂ ਕਰਕੇ ਕੈਦ ਕੀਤਾ ਗਿਆ ਹੈ। ਨਾਲ ਹੀ ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਤੰਨਤੋੜ ਕਰਨ ਦੀਆਂ ਗਤੀਵਿਧੀਆਂ ਅਤੇ ਫਿਰਕਾਪ੍ਰਸਤੀ ਨੂੰ ਹਵਾ ਦੇਣ ਦੇ ਝੂਠੇ ਦੋਸ਼ ਮੜ੍ਹਕੇ ਜੇਲ ਬੰਦ ਕੀਤਾ ਗਿਆ ਹੈ। ਦੇਸ਼ ਦੇ ਲੋਕਾਂ ਤੋਂ ਉਹਨਾਂ ਦੇ ਜਮਹੂਰੀ ਹੱਕ ਖੋਹਣ ਲਈ ਐਨਆਈਏ ਨੂੰ ਯੋਜਨਾ ਬੱਧ ਢੰਗ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।ਜਥੇਬੰਦੀ ਦੇ ਸੀਨੀਅਰ ਆਗੂ ਹਰਗਿਆਨ ਢਿੱਲੋਂ ਨੇ ਜਥੇਬੰਦੀ ਵੱਲੋਂ ਮੰਗ ਕੀਤੀ ਕਿ ਭੀਮਾ ਕੋਰੇਗਾਓਂ ਦਿੱਲੀ ਦੰਗਿਅਾਂ ਲੲੀ ਪੀੜਤਾਂ ਤੇ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ।ਸਾਰੇ ਸਿਆਸੀ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਰਿਹਾ ਕੀਤਾ ਜਾਵੇ।ਸਿਆਸੀ ਕੈਦੀਆਂ ਨੂੰ ਕੌਮਾਂਤਰੀ ਐਲਾਨਾਮਿਆਂ ਅਨੁਸਾਰ ਸਹੂਲਤਾਂ ਪ੍ਰਦਾਨ ਕੀਤੀਅਾਂ ਜਾਣ। ਐਨਆਈਏ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਬੰਦ ਕੀਤੀ ਜਾਵੇ।ਭਾਰਤ ਨੂੰ ਪੁਲਸ ਰਾਜ ਬਨਾਉਣ ਦੀਆਂ ਕੋਸ਼ਿਸ਼ਾਂ ਬੰਦ ਕੀਤੀਅਾਂ ਜਾਣ। ਕਰੋਨਾ ਬਹਾਨੇ ਸੰਘਰਸਸੀਲ ਤਬਕਿਆ ਉਪਰ ਕੇਸ ਦਰਜ ਕਰਨੇ ਬੰਦ ਕੀਤੇ ਜਾਣ ਅਤੇ ਲੋਕ ਮਾਰੂ ਫੈਸਲੇ ਵਾਪਸ ਲੲੇ ਜਾਣ।

Have something to say? Post your comment
 

More News News

ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day.  ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’
-
-
-