Sunday, October 25, 2020
FOLLOW US ON

News

ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ

September 23, 2020 11:04 PM


ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਤੇ ਵਿਰੋਧੀ ਧਿਰਾਂ ਦੇ ਵਿਚ ਖੇਤੀ ਆਰਡੀਨੈਸਾਂ ਨੂੰ ਲੈ ਕੇ ਇਕ ਜੰਗ ਲੱਗੀ ਹੋਈ ਹੈ। ਸਰਕਾਰ ਕਹਿ ਰਹੀ ਹੈ ਕਿ ਉਹ ਠੀਕ ਨੇ ਤੇ ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਸਰਕਾਰ ਨੇ ਜੋ ਕੀਤਾ ਹੈ ਉਹ ਗਲਤ ਹੈ। ਇਸ ਸਾਰੇ ਮਸਲੇ ਦੇ ਵਿਚ ਅੰਨਦਾਤਾ ਕਿਸਾਨ ਵਿਚਕਾਰ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਲੱਗ ਰਿਹਾ ਹੈ ਕਿ ਸਰਕਾਰ ਤੇ ਵਿਰੋਧੀ ਧਿਰਾਂ ਨੇ ਕਿਸਾਨਾਂ ਨੂੰ ਖਿਡੋਣਾ ਬਣਾ ਲਿਆ ਹੈ ਜਿਸਦੀ ਮਰਜ਼ੀ ਹੋਵੇ ਉਹ ਖੇਡ ਲੈਦਾਂ ਹੈ। ਅਸਲੀਅਤ ਦੇ ਵਿਚ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀਆਂ ਪਾਰਟੀਆਂ ਲਈ ਕਿਸਾਨ ਇਕ ਵੋਟ ਬੈਂਕ ਤੇ ਚਰਚਾ ਦੇ ਵਿਸ਼ੇ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਜਾਂ ਪਹਿਲਾਂ ਕਰਜ਼ਿਆਂ ਦੇ ਚਲਦਿਆਂ ਫਾਹੇ ਲੈਣ ਵਾਲੇ ਕਿਸਾਨਾਂ ਦੇ ਬਾਰੇ ਕੋਈ ਪੱਕਾ ਹੱਲ ਨਹੀਂ ਕੱਢਿਆ ਜਾ ਰਿਹਾ ਤੇ ਹੋਰ ਨਵੀਆਂ ਨਵੀਆਂ ਗੱਲਾਂ ਤੇ ਬਿਲ ਲਿਆ ਕੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਅੰਨਦਾਤਾ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਕਿਸਾਨ ਤਾਂ ਧਰਨਿਆਂ ਤੇ ਸਬਸੀਡੀਆਂ ਲੈਣ ਜੋਗਾ ਹੀ ਰਹਿ ਗਿਆ ਹੈ। ਕਿਸਾਨਾਂ ਨੂੰ ਮਿਲਦੀਆਂ ਸਬਸੀਡੀਆਂ ਦੇ ਨਾਮ ’ਤੇ ਅਤੇ ਪਿੰਡਾਂ ਦੇ ਵਿਚ ਬਣੀਆਂ ਸੁਸਾਇਟੀਆਂ ਦੇ ਵਿਚ ਕਰੋੜਾਂ ਦੇ ਘੁਟਾਲਿਆਂ ਨੇ ਪਹਿਲਾਂ ਹੀ ਬੜਾ ਦੁਖੀ ਕੀਤਾ ਹੋਇਆ ਸੀ ਉਤੋਂ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਸੁੱਖ ਦਾ ਸਾਹ ਦੁਆਉਣ ਦੀ ਬਜਾਏ ਉਨਾਂ ਨੂੰ ਹੋਰ ਹੀ ਸੋਚਾਂ ਦੇ ਵਿਚ ਪਾਉਣ ਲੱਗੀ ਹੋਈ ਹੈ। ਕੋੋਰੋਨਾ ਦੇ ਚਲਦਿਆਂ ਅਤੇ ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਨੇ ਤਾਂ ਕਿਸਾਨਾਂ ਦੇ ਜਖਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਕਿਸਾਨਾਂ ਦੇ ਜ਼ਖਮਾਂ ’ਤੇ ਕੋਈ ਮਰਹਮ ਲਗਾਉਣ ਦੇ ਬਜਾਏ ਉਨਾਂ ਦੀਆਂ ਭਾਵਨਾਵਾਂ ਨਾਲ ਗੰਦੀ ਰਾਜਨੀਤੀ ਦਾ ਖੇਡ ਖੇਡਿਆ ਜਾ ਰਿਹਾ ਹੈ, ਜਿਸ ਨੂੰ ਚੰਗੀ ਗੱਲ ਨਹੀਂ ਕਿਹਾ ਜਾ ਸਕਦਾ। ਸਾਰੀ ਦੁਨੀਆਂ ਇਸ ਗੱਲ ਨੂੰ ਚੰਗੀ ਤਰਾਂ ਜਾਣਦੀ ਹੈ ਕਿ ਕਿਸਾਨਾਂ ਨੂੰ ਫਸਲਾਂ ਦਾ ਅਸਲੀ ਮੁੱਲ ਨਹੀਂ ਮਿਲਦਾ ਜਿਸਦੇ ਚਲਦਿਆਂ ਕਿਸਾਨਾਂ ਨੂੰ ਆੜਤੀਆਂ ਤੇ ਬੈਕਾਂ ਤੋਂ ਪੈਸੇ ਫੜ ਕੇ ਅਗਲੀਆਂ ਫਸਲਾਂ ਦਾ ਬੀਜ ਖਰੀਦ ਦੇ ਬੀਜ ਬੀਜਣਾ ਪੈਦਾਂ ਹੈ । ਕਿਸਾਨ ਨੂੰ ਗੰਨਾ ਮਿਲਾਂ ਦੇ ਵਿਚ ਸਿੱਟ ਕੇ ਕਿਸਾਨਾਂ ਨੂੰ ਮਿਲਾਂ ਵਾਲਿਆਂ ਦੇ ਮੁੰੂਹ ਵੱਲ ਦੇਖਣਾ ਪੈਦਾਂ ਹੈ, ਆਏ ਦਿਨ ਕਿਸਾਨਾਂ ਦੇ ਗੰਨਾ ਦੇ ਬਕਾਏ ਪੈਸਿਆਂ ਨੂੰ ਲੈ ਕੇ ਪੂਰੇ ਪੰਜਾਬ ਵਿਚ ਕਿਤੇ ਨਾ ਕਿਤੇ ਦਿੱਤੇ ਜਾ ਰਹੇ ਰੋਸ਼ ਧਰਨੇ ਤੇ ਭੁੱਖ ਹੜਤਾਲਾਂ ਇਸ ਦੀ ਗਵਾਹੀ ਦਿੰਦੇ ਹਨ। ਇਕ ਗੱਲ ਤੋਂ ਦੇਸ਼ ਦੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਚੰਗੀ ਤਰਾਂ ਨਾਲ ਜਾਣੂ ਹਨ ਕਿ ਜਿਸ ਤਰਾਂ ਦੇਸ਼ ਦੀ ਰਾਖੀ ਸਰਹਦ ਦੇ ਫੌਜ ਕਰਦੀ ਹੈ ਇਸੇ ਤਰਾਂ ਸਾਰੇ ਦੇਸ਼ ਤੱਕ ਅੰਨ ਪਹੁੰਚਾਉਣ ਵਾਲਾ ਕਿਸਾਨ ਹੀ ਹੈ, ਜੇਕਰ ਕਿਸਾਨ ਖੇਤਾਂ ਦੇ ਫਸਲਾਂ ਨੂੰ ਬੀਜਣਾ ਛੱੱਡ ਦੇਵੇਂ ਤਾਂ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੋ ਸਕਦਾ ਹੈ, ਇਸਦਾ ਅੰਦਾਜਾ ਆਮ ਹੀ ਲਗਾਇਆ ਜਾ ਸਕਦਾ ਹੈ। ਕਿਸਾਨ ਕਿਸੇ ਕੋਲੋ ਕੁਝ ਮੰਗਣ ਨਹੀਂ ਜਾਂਦਾ, ਜੇਕਰ ਉਸਨੂੰ ਉਸਦੀ ਫਸਲ ਦਾ ਮੁੱਲ ਸਹੀ ਮਿਲੇ ਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਿਸਾਨਾਂ ਦਾ ਸਹੀ ਤਰੀਕੇ ਨਾਲ ਪਹੁੰਚਣ । ਨਾ ਹੀ ਕਿਸਾਨ ਨੂੰ ਫਾਹੇ ਲੈਣ ਦੀ ਲੋੜ ਪਵੇਗੀ। ਸਰਕਾਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਰਾਜਨੀਤੀ ਇੰਨੀ ਹਾਵੀ ਹੋ ਜਾਂਦੀ ਹੈ ਕਿ ਮੌਕੇ ਦੀਆਂ ਸਰਕਾਰਾਂ ਦੇ ਪਾਰਟੀ ਵਰਕਰ ਤੇ ਆਗੂਆਂ ਦੇ ਆਪਣੇ ਹੀ ਉਹ ਸਹੂਲਤਾਂ ਕਿਸਾਨਾਂ ਤੱਕ ਪਹੁੰਚਣ ਹੀ ਨਹੀਂ ਦਿੰਦੇ। ਵਿਰੋਧੀ ਧਿਰ ਸਿਰਫ ਇਸ ਗੱਲ ਨੂੰ ਬਿਆਨਬਾਜੀ ਤੱਕ ਹੀ ਸੀਮਤ ਰੱਖ ਕੇ ਆਪਣੀ ਰਾਜਨੀਤੀ ਨੂੰ ਚਮਕਾਉਣ ਵਿਚ ਲੱਗ ਜਾਂਦੀ ਹੈ ਫਿਰ ਸਰਕਾਰ ਬਦਲ ਜਾਂਦੀ ਹੈ ਫਿਰ ਮੁੜ ਕੇ ਉਹੀ ਕਹਾਣੀ ਦੁਹਾਰੀ ਜਾਂਦੀ ਹੈ ਪਰ ਕਿਰਦਾਰ ਬਦਲ ਜਾਂਦੇ ਹਨ ਵਿਰੋਧੀ ਧਿਰ ਸਰਕਾਰ ਵਿਚ ਆ ਜਾਂਦੀ ਹੈ ਤੇ ਸਰਕਾਰ ਵਿਰੋਧੀ ਧਿਰ ਵਿਚ। ਫਰਕ ਕੋਈ ਨਹੀਂ ਪੈਦਾਂ। ਕਿਸਾਨ ਫਿਰ ਖਾਲੀ ਦਾ ਖਾਲੀ। ਇਸ ਲਈ ਇਸ ਸਮੇਂ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਵਿਰੋਧੀ ਧਿਰ ਨੂੰ ਕਿਸਾਨ ਤੇ ਕਿਸਾਨੀ ਨੂੰ ਆਪਣੀ ਰਾਜਨੀਤੀ ਦਾ ਹਿੱਸਾ ਨਾ ਬਣਾ ਕੇ ਉਸਦੇ ਬਾਰੇ ਵਿਚ ਸਹੀ ਤਰੀਕੇ ਨਾਲ ਸੋਚ ਨੂੰ ਅਪਣਾ ਕੇ ਅੰਨਦਾਤਾ ਕਿਸਾਨ ਨੂੰ ਸਾਂਤੀ ਨਾਲ ਜਿਉਣ ਦੇ ਸਾਧਨ ਮੁਹੱਇਆ ਕਰਵਾਉਣ।
ਲੇਖਕ
ਮਨਪ੍ਰੀਤ ਸਿੰਘ ਮੰਨਾ

Have something to say? Post your comment
 

More News News

ਕਸ਼ਮੀਰ ਜਰਮਨ ਕੌਂਸਲ ਨੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਕਸ਼ਮੀਰੀਆਂ ਦੇ ਹੱਕ ਵਿੱਚ ਕੀਤਾ ਰੋਹ ਮੁਜ਼ਾਹਰਾ ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day. 
-
-
-