Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

News

ਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ 

September 24, 2020 11:16 PM
 
ਨਵੀਂ ਦਿੱਲੀ 24 ਸਤੰਬਰ (ਮਨਪ੍ਰੀਤ ਸਿੰਘ ਖਾਲਸਾ)
ਜੇਕਰ 25 ਸਤੰਬਰ ਦੇ ਬੰਦ ਤੋਂ ਬਾਅਦ ਵੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਨਾ ਬਦਲਿਆ ਪੰਜਾਬੀਓ ਫੇਰ ਕੀ ਕਰਨਾ ਹੈ..? ਪਿਛਲਾ ਰਿਕਾਰਡ ਦੱਸਦਾ ਹੈ ਸਰਕਾਰ ਲੋਕਾਂ ਨੂੰ ਬੰਦ ਰੋਸ ਮਾਰਚਾਂ, ਮੋਰਚਿਆਂ ਦੇ ਰਾਹ ਪਾ ਕੇ ਹੱਕੀ ਲਹਿਰਾਂ ਨੂੰ ਅੱਤਵਾਦ ਦਾ ਲੇਬਲ ਲਾ ਦਿੰਦੀਆਂ ਹਨ । ਸਿੱਖ ਚਿੰਤਕ ਸੁਰਿੰਦਰ ਸਿੰਘ ਨੇ ਕਿਹਾ ਕੀ ਯੂਆਪਾ ਵਰਗੇ ਕਾਨੂੰਨ ਬਣਾਏ ਹੀ ਇਸੇ ਕਰਕੇ ਜਾਂਦੇ ਹਨ ਤਾਂਕਿ ਸਰਕਾਰ ਦੇ ਖਿਲਾਫ਼ ਹਰ ਬਗਾਵਤ ਨੂੰ ਜੇਲ੍ਹ ਗੋਲੀ ਨਾਲ ਖਤਮ ਕੀਤਾ ਜਾ ਸਕੇ । ਕਸ਼ਮੀਰੀਆਂ ਦੀ ਦਹਾਕਿਆਂ ਦੀ ਆਜ਼ਾਦੀ ਦੀ ਤਹਰੀਕ ਨੂੰ ਅੱਤਵਾਦ ਦਾ ਨਾਂ ਦੇ ਕੇ ਸੁਰੱਖਿਆ ਫੋਰਸਾਂ ਨੂੰ ਲੋਕਾਂ ਦਾ ਸ਼ਿਕਾਰ ਕਰਨ ਦੀ ਖੁੱਲ੍ਹ ਹੈ ਅਦਾਲਤਾਂ ਵਿਚ ਨਿਆਂ ਨਾਂ ਦੀ ਕੋਈ ਸ਼ੈਅ ਨਹੀਂ ਹੈ ।
ਜਿਵੇਂ ਧਰਮ ਯੁੱਧ ਮੋਰਚੇ ਸਮੇਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਤੇ ਫੌਜ ਚੜ੍ਹਾ ਕੇ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡੀ ਗਈ ਸੀ । ਉਹੋਂ ਵਰਤਾਰਾ ਫੇਰ ਵਾਪਰ ਸਕਦਾ ਹੈ ਕੇਵਲ ਦਿੱਲੀ ਤਖ਼ਤ ਤੇ ਚਿਹਰੇ ਬਦਲੇ ਹਨ ਸੋਚ ਜ਼ਹਿਨੀਅਤ ਉਹੋ ਹੈ ।
ਉਨ੍ਹਾਂ ਕਿਹਾ ਪੰਜਾਬ ਲੀਡਰ ਲੈੱਸ ਹੈ ਪੰਜਾਬੀਆਂ ਕੋਲ ਜੋਸ਼ ਹੈ ਲੇਕਿਨ ਪੰਜਾਬ ਦਾ ਬਹੁਤਾ ਹਿੱਸਾ ਅਜੇ ਵੀ ਆਜ਼ਾਦੀ ਨਾਲੋਂ ਗੁਲਾਮੀ ਨੂੰ ਪਹਿਲ ਦਿੰਦਾ ਹੈ । ਉਹ ਰੋਜ਼ ਜਲੀਲ ਹੋ ਕੇ ਭਾਰਤ ਨਾਲ ਰਹਿਣ ਨੂੰ ਤਰਜ਼ੀਹ ਦਿੰਦਾ ਹੈ । ਉਸ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਭਾਰਤ ਦੀ ਪਾਰਲੀਮੈਂਟ ਜਿਸ ਵਿਚ 100 ਕਰੋੜ ਹਿੰਦੂ ਦੀ ਬਹੁਤਾਤ ਹੈ ਉਹ ਆਪਣੀ ਮਰਜ਼ੀ ਨਾਲ ਤੁਹਾਡੇ ਖਿਲਾਫ਼ ਮਨਮਰਜ਼ੀ ਦਾ ਕਾਨੂੰਨ ਬਣਾ ਸਕਦੇ ਹਨ । ਜੇਕਰ ਭਾਰਤ ਦੀ ਪਾਰਲੀਮੈਂਟ ਵਿਚ ਪੰਜਾਬ ਦੇ 13 ਮੈਂਬਰ ਵੀ ਆਪਣੇ ਸੂਬੇ ਦੀ ਵਕਾਲਤ ਕਰਨ ਫੇਰ ਵੀ ਬਹੁਗਿਣਤੀ ਦੇ ਮੈਂਬਰਾਂ ਦੀ ਆਵਾਜ਼ ਅੱਗੇ ਉਨ੍ਹਾਂ ਦੀ ਆਵਾਜ਼ ਦੱਬ ਜਾਂਦੀ ਹੈ ।
ਜੇਕਰ ਕਸ਼ਮੀਰ ਦੀ ਇਕ ਨਿੱਕੇ ਜਿਹੇ ਕਾਗਜ਼ ਨਾਲ ਆਜ਼ਾਦ ਹੈਸੀਅਤ ਖਤਮ ਕਰ ਦਿੱਤੀ ਜਾਂਦੀ ਹੈ । NRC ਕਾਨੂੰਨ ਬਣਾ ਕੇ ਲੱਖਾਂ ਲੋਕਾਂ ਦੀ ਭਾਰਤੀ ਸ਼ਹਿਰੀਅਤ ਖਤਮ ਹੋ ਸਕਦੀ ਹੈ । ਕਿਸਾਨ ਵਿਰੋਧੀ ਆਰਡੀਨੈਂਸ, ਬਿੱਲ ਪਾਸ ਹੋ ਜਾਂਦੇ ਹਨ । ਭਲਕੇ ਹੋਰ ਵੀ ਕੁਝ ਵਾਪਰ ਸਕਦਾ ਹੈ ।
ਅਸਲ ਸੱਚ ਇਹ ਹੈ ਪੰਜਾਬ ਦਾ ਆਜ਼ਾਦੀ ਬਗੈਰ ਗੁਜ਼ਾਰਾ ਨਹੀਂ ਹੋਣਾ, ਕਸ਼ਮੀਰੀ ਆਜ਼ਾਦੀ ਹੀ ਹੱਲ ਹੈ,  ਵਾਲੀ,  ਅਸਲ ਗੱਲ ਸਮਝ ਚੁੱਕੇ ਹਨ, ਪੰਜਾਬੀ ਕਿਸਾਨ ਆਪਣੇ ਹੱਕਾਂ ਲਈ ਜੱਦੋ ਜਹਿਦ ਤਾਂ ਕਰ ਰਹੇ ਹਨ ਲੇਕਿਨ ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ । ਭਾਰਤ ਦੀ ਨਿਆਂ ਪ੍ਰਣਾਲੀ ਦਾ ਭਗਵਾਂਕਰਨ ਹੋ ਚੁੱਕਾ ਹੈ ।
ਯਾਦ ਰੱਖਿਓ ਪੰਜਾਬ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ । ਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ । ਦੁਨੀਆ ਦੇ 30 ਮੁਲਕ ਰਿਫ਼ਰੈਡਿੰਮ ਨਾਲ ਆਜ਼ਾਦ ਹੋਏ ਹਨ । ਜੇਕਰ ਆਜ਼ਾਦੀ ਮੰਗਦੇ ਲੋਕ ਗੱਦਾਰ ਹਨ ਕੀ 30 ਮੁਲਕਾਂ ਦੇ ਲੋਕ ਗੱਦਾਰ ਹਨ..? ਆਜ਼ਾਦੀ ਲਹਿਰਾਂ ਨੂੰ ਹਕੂਮਤਾਂ ਗੱਦਾਰੀ ਦਾ ਲੇਬਲ ਲਾਉਂਦੀਆਂ ਆਈਆਂ ਹਨ । ਜਦੋਂ ਕੋਈ ਕੌਮ ਆਜ਼ਾਦ ਹੋ ਜਾਂਦੀ ਹੈ ਦੇਸ਼ ਭਗਤ ਬਣ ਜਾਂਦੀ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕੀ "ਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ" ।
 
 
 
Have something to say? Post your comment
 

More News News

ਫਰਾਂਸ ਦੇ ਚਰਚ ਵਿਖੇ ਔਰਤ ਦਾ ਸਿਰ ਕਲਮ ਕੀਤਾ ਗਿਆ, 3 ਦੀ ਮੌਤ । ਅਮਰੀਕਾ ਮਾਲਦੀਵ ਵਿੱਚ ਐਂਬੈਸੀ ਖੋਲੇਗਾ: ਮਾਈਕ ਪੋਂਪਿਉ ਤੂਫਾਨ ਦੌਰਾਨ ਜਮੀਨ ਖਿਸਕਣ ਕਾਰਨ 35 ਲੋਕ ਮਰੇ, 59 ਵੀਅਤਨਾਮ ਵਿੱਚ ਲਾਪਤਾ । 17 ਸਾਲਾ ਲੜਕੇ ਨੇ ਆਪਣੇ ਪਿਤਾ ਨੂੰ ਮਾਰਿਆ,ਕ੍ਰਾਈਮ ਪੈਟਰੋਲ 100 ਵਾਰ ਵੇਖਿਆ। A demonstration was organized by Pakistan Tehreek-e-Insaf (PTI) Netherlands at Dam Square, the capital of Amsterdam. ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ  ਗੂੰਗਾ ਤੇ ਬਹਿਰਾ ਦੂਰਦਰਸ਼ਨ ਪੰਜਾਬੀ  ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ  ਬਣਨ ਤੇ ਵਧਾਈ- ਆਪ ਆਗੂ ਖਫ਼ਾ’ ਗੀਤ ਰਾਹੀਂ ਰੂ-ਬਰੂ ਹੋਣ ਜਾ ਰਹੀ ਹੈ ਮਾਨਸਾ ਜ਼ਿਲੇ ਦੀ ਨਵੀਂ ਆਵਾਜ਼ ਰਾਜਭੁਪਿੰਦਰ ਗਾਇਕ ਬਰਿੰਦਰ ਸੌਂਧੀ ਦੇ ਗੀਤ "ਚੰਨ" ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ  ਕੈਪਟਨ ਵੱਲੋਂ ਪਾਸ ਕੀਤੇ ਬਿੱਲਾਂ ਨਾਲ ਕਿਸਾਨਾਂ 'ਚ ਖੁਸ਼ੀ - ਸੁਰਿੰਦਰ ਕੁਮਾਰ 
-
-
-