Sunday, October 25, 2020
FOLLOW US ON

Article

 "ਆਓ ਜਗਾਈਏ ਕੱਠੇ ਹੋ.."

September 24, 2020 11:42 PM


ਅੰਨ ਦਾਤਾ ਹੋ ਗਿਆ ਸ਼ਿਕਾਰ ਮਾੜੀਆਂ ਨੀਤਾਂ ਦਾ
ਮੰਦਾਹਾਲੀ ਵਿੱਚ ਧੱਕਣ ਲਈ ਮਿੱਥੀਆਂ ਤਰੀਕਾ
ਸੜਕਾਂ ਤੇ ਮਜਬੂਰ ਮਾਰਨ ਲਈ ਲਲਕਾਰਾਂ ਨੂੰ
ਆਓ ਜਗਾਈਏ ਕੱਠੇ ਹੋ ਸੁੱਤੀਆਂ ਸਰਕਾਰਾਂ ਨੂੰ

ਪਹਿਲਾਂ ਹੀ ਖੁਦਕਸ਼ੀਆਂ ਦੇ ਰਾਹ ਪਈ ਕਿਸਾਨੀ ਹੈ
ਮੰਦਹਾਲੀ ਦੇ ਦੌਰ ਚ ਖੇਤੀ ਘੱਟ ਕੁਰਬਾਨੀ ਹੈ
ਝੱਲ ਰਿਹਾ ਕਿਸਾਨ ਮਹਿੰਗਾਈ ਦੀਆਂ ਮਾਰਾਂ ਨੂੰ
ਆਓ ਜਗਾਈਏ ਕੱਠੇ ਹੋ ਸੁੱਤੀਆਂ ਸਰਕਾਰਾਂ ਨੂੰ

ਕਸਰ ਕਿਸੇ ਨਾ ਛੱਡੀ ਅੱਜ ਤੱਕ ਇਹਨੂੰ ਲੁੱਟਣ ਦੀ
ਬੀਂਬੜ ਵਾਲਿਆਂ ਖੇਚਲ ਨਾ ਕਿਸੇ ਕੀਤੀ ਪੁੱਛਣ ਦੀ
ਵੋਟਾਂ ਲੈਕੇ ਕਿਸੇ ਨਾ ਪੁੱਛਿਆ ਇਹਦੀਆਂ ਸਾਰਾਂ ਨੂੰ
ਆਓ ਜਗਾਈਏ ਕੱਠੇ ਹੋ ਸੁੱਤੀਆਂ ਸਰਕਾਰਾਂ ਨੂੰ

ਨਿੱਤ ਦਿਹਾੜੇ ਕੋਸ਼ਿਸ਼ਾਂ ਹੁੰਦੀਆਂ ਇਹਨੂੰ ਦੱਬਣ ਲਈ
ਫਸਲਾਂ ਦਾ ਮੁੱਲ ਨਹੀਂ ਦਿੰਦੇ ਕੰਗਾਲੀ ਚੋਂ ਕੱਢਣ ਲਈ
ਏਕਾ ਕਰਲੋ ਰੋਕਣ ਦੇ ਲਈ ਲੋਟੂ ਧਾੜਾਂ ਨੂੰ
ਆਓ ਜਗਾਈਏ ਕੱਠੇ ਹੋ ਸੁੱਤੀਆਂ ਸਰਕਾਰਾਂ ਨੂੰ
ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257

Have something to say? Post your comment