Sunday, October 25, 2020
FOLLOW US ON

News

ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਾਹਿਰਾਂ ਦੀ ਤਾਇਨਾਤੀ 

September 25, 2020 10:06 PM
 
ਕਪੂਰਥਲਾ 25 ਸਤੰਬਰ  ( ਮੀਨਾ ਗੋਗਨਾ )
 
ਕਪੂਰਥਲਾ ਜ਼ਿਲੇ ਵਿਚ ਪ੍ਰਸ਼ਾਸਨ ਵਲੋਂ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਦੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਨੋਵਿਗਿਆਨਿਕ ਮਾਹਿਰਾਂ ਅਤੇ ਹੋਰ ਡਾਕਟਰਾਂ ਦੀਆਂ ਵਿਸ਼ੇਸ਼ ਤੌਰ 'ਤੇ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ ਆਪਣੀ ਕਿਸੇ ਵੀ ਸਮੱਸਿਆ ਅਤੇ ਸਿਹਤ ਸਬੰਧੀ ਸਲਾਹ ਲਈ ਉਨਾਂ ਨਾਲ ਮੋਬਾਇਲ ਫੋਨ 'ਤੇ ਸਿੱਧਾ ਸੰਪਰਕ ਕਰ ਸਕਣ। 
 
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪੱਲ ਨੇ ਦੱਸਿਆ ਕਿ ਜ਼ਿਲੇੇ ਵਿੱਚ 500 ਦੇ ਕਰੀਬ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ ,ਜਿਨਾਂ ਦੀ ਸਹੂਲਤ ਲਈ ਰਾਕੇਸ਼ ਸ਼ਰਮਾ ਮਨੋਵਿਗਿਆਨੀ 98785-25283 , ਸ਼ਮਿੰਦਰ ਕੌਰ ਮਨੋਵਿਗਿਆਨੀ 98723-43502 ਅਤੇ ਮਨਪ੍ਰੀਤ ਸਿੰਘ ਮਨੋਵਿਗਿਆਨੀ 75080-34050 ਦੇ ਮੋਬਾਇਲ ਨੰਬਰ ਜਨਤਕ ਕੀਤੇ ਗਏ ਹਨ।
 
ਉਨਾਂ ਇਹ ਵੀ ਦੱਸਿਆ ਕਿ ਇਨਾਂ ਕਾਊਂਸਲਰਾਂ ਵਲੋਂ ਮੌਜੂਦਾ ਸਮੇਂ ਆਈਸੋਲੇਸ਼ਨ ਵਾਰਡ ਕਪੂਰਥਲਾ , ਕੋਵਿਡ ਕੇਅਰ ਸੈਂਟਰ ਪੀ.ਟੀ.ਯੂ ਅਤੇ ਹੋਰਨਾਂ ਦੇਸ਼ਾਂ ਤੋਂ ਆ ਰਹੇ ਪ੍ਰਵਾਸੀ ਭਾਰਤੀਆਂ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਆਦਾ ਜਰੂਰੀ ਹੋਣ 'ਤੇ ਡਾ.ਸੰਦੀਪ ਭੋਲਾ (ਐਮ.ਡੀ.) ਸਾਈਕੈਟਰਿਸਟ ਅਤੇ ਡੀ-ਅਡਿਕਸ਼ਨ ਮਾਹਿਰ ਸਿਵਲ ਹਸਪਤਾਲ ਕਪੂਰਥਲਾ ਨੂੰ ਫੋਨ ਨੰਬਰ 92169-33231 'ਤੇ ਸੰਪਰਕ ਕੀਤਾ ਜਾ ਸਕਦਾ ਹੈ। 
 
ਉਨਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ ਆਪਣੀ ਕਿਸੇ ਵੀ ਮਾਨਸਿਕ ਸਮੱਸਿਆ ਜਾਂ ਸਿਹਤ ਸਬੰਧੀ ਦਿੱਕਤਾਂ ਲਈ ਇਨਾਂ ਨੰਬਰਾਂ 'ਤੇ ਸਿੱਧਾ ਸੰਪਰਕ ਕਰਨ। 
 
Have something to say? Post your comment
 

More News News

ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day.  ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’
-
-
-