Sunday, October 25, 2020
FOLLOW US ON

News

ਨਸ਼ਾ ਤਸਕਰਾਂ ਦੀ ਅੱਖ ਹੁਣ ਨਵੇਂ ਉੱਭਰ ਰਹੇ ਨੌਜਵਾਨਾਂ ਤੇ ਸਰਗਰਮੀਆਂ ਤੇਜ਼

September 25, 2020 10:08 PM

 

ਮਾਨਸਾ ( ਤਰਸੇਮ ਸਿੰਘ ਫਰੰਡ )

ਨਸ਼ੀਲੀਆਂ ਵਸਤਾਂ ਵਿਕਰੀ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਹਰ ਰੋਜ਼ ਨਾਕੇਬੰਦੀਆਂ ਕਰਕੇ ਹੋਰ ਸਾਧਨਾਂ ਰਾਹੀਂ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਰਜ਼ ਕੀਤੇ ਜਾ ਰਹੇ ਹਨ ਪਰ ਪਹਿਲਾਂ ਵਾਲ਼ੀ ਗੱਲ ਨਾਂ ਰਹੀ ਦੀ ਕਹਾਵਤ ਵਾਂਗ ਸ਼ਹਿਰ ਅੰਦਰ ਨਸ਼ੀਲੀਆਂ ਵਸਤਾਂ ਦੀ ਵਿਕਰੀ ਨੇ ਫਿਰ ਤੋਂ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚਲਦਿਆਂ ਸਾਰ ਨਸ਼ੇੜੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ । ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹਿਰ ਅੰਦਰ ਨਸ਼ੀਲੀਆਂ ਵਸਤਾਂ ਦੀ ਵਿਕਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸਦੇ ਕਾਰਨ ਹੁਣ ਸੁੱਕੇ ਮੇਵਿਆਂ ਵਿੱਚ ਘੋੜਾ ਨਾਮ ਦੇ ਕੈਪਸੂਲ ਦੀ ਵਿਕਰੀ ਨਿਧੱੜਕ ਹੋ ਰਹੀ ਹੈ ਜਿਸਨੂੰ ਨਸ਼ੇੜੀ  ਘੋੜੇ ਦੇ ਸ਼ੌਕੀਨ ਨਸ਼ੇੜੀਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਕਿ  ਜਿਸਦੀ ਡੋਜ਼ ਲੈਕੇ ਨਿਧੱੜਕ ਹੋਕੇ ਮੋਟਰਸਾਈਕਲ ਤੇ ਦਿਨ ਤੇ ਦਿਨ ਦੇ ਛਿਪਦਿਆਂ , ਹਨੇਰਾ ਹੁੰਦਿਆਂ ਸ਼ੜਕਾਂ ਤੇ ਘੁੰਮਦਿਆਂ ਕਿਸੇ ਵੀ ਸਮੇਂ ਦੇਖੇ ਜਾ ਸਕਦੇ ਹਨ ਜਿਹੜੇ ਰਾਹਗੀਰ ਨਾਲ ਮਰਨ ਮਾਰਨ ਤੇ ਉੱਤਰ ਸਕਦੇ ਹਨ । ਜਿਸਦੇ ਚਲਦਿਆਂ ਸ਼ਹਿਰ ਅੰਦਰ ਲੜਾਈ ਝਗੜੇ ਵੱਧ ਗਏ ਹਨ ਜਿਸਦੀ ਮਿਸਾਲ ਸਿਵਲ ਹਸਪਤਾਲ ਵਿੱਚ ਦੇਖਣ ਤੋਂ ਮਿਲਦੀ ਹੈ । ਸੂਤਰਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਦੇ ਟਿਕਾਣਿਆਂ ਦੇ ਨਜ਼ਦੀਕ ਨਸ਼ੇ ਦਾ ਸੇਵਨ ਕਰਨ  ਦੀਆਂ ਟੋਲੀਆਂ ਆਂਮ ਦੇਖੀਆਂ ਜਾਂਦੀਆਂ ਹਨ । ਸੂਤਰਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਜੋ ਦੇਖਣ ਵਿੱਚ ਆਇਆ ਹੈ ਕਿ ਪੁਰਾਣੇ ਨਸ਼ੇੜੀਆਂ ਨੂੰ ਛੱਡਕੇ ਨਵੀਂ ਉੱਮਰ ਦੇ ਉੱਭਰ ਰਹੇ ਵਿਆਕਤੀ ਇਸਦੀ ਗ੍ਰਿਫਤ ਵਿੱਚ ਆਉਣ ਲੱਗ ਗਏ ਹਨ । ਜਿੰਨਾ ਵਿੱਚ ਸੀਨੀਅਰ ਸਕੂਲਾਂ ਦੇ ਵਿਦਿਆਰਥੀ ਵੀ ਦੇਖੇ ਗਏ ਹਨ । ਸੂਤਰਾਂ ਦਾ ਕਹਿਣਾ ਹੈ ਨਸ਼ੀਲੀਆਂ ਵਸਤਾਂ ਦੀ ਹੋ ਰਹੀ ਨਿਧੱੜਕ ਵਿਕਰੀ ਨੂੰ ਰੋਕੇ ਜਾਣ ਲਈ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਵਿਕਰੀ ਆਪਣੀ ਰਫ਼ਤਾਰ ਨਾਲ ਪਹਿਲਾਂ ਵਾਂਗ ਜਾਰੀ ਹੈ । ਸੂਤਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੀ ਦਲ ਦਲ ਵਿੱਚ ਆ ਰਹੇ ਨਵੀਂ ਉੱਮਰ ਦੇ ਨੌਜਵਾਨਾਂ ਨੂੰ ਰੋਕਣ ਲਈ ਜਿੰਨੇ ਵੀ ਸਰਕਾਰੀ ਪ੍ਰਾਈਵੇਟ ਸਕੂਲ ਹਨ ਉਹਨਾਂ ਦੇ ਨਜ਼ਦੀਕ ਆਉਂਦੇ ਸਾਰੇ ਮੈਡੀਕਲ ਸਟੋਰਾਂ ਤੇ ਹੋਰ ਟਿਕਾਣਿਆਂ ਤੇ ਨਜ਼ਰ ਰੱਖੀ ਜਾਵੇ । ਪੂਰੇ ਸ਼ਹਿਰ ਅੰਦਰ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾ ਲਈ ਜਾਵੇ ਤੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦਾ ਚੈੱਕ ਅੱਪ ਕਰਵਾਇਆ ਜਾਵੇ । ਜਿਸ ਵੱਲ ਇਥੋਂ ਦੇ ਜਿਲਾ ਪ੍ਰਸ਼ਾਸਨ ਤੋਂ ਇਲਾਵਾ ਸਹਿਤ ਵਿਭਾਗ ਨੂੰ ਵੀ ਇਸ ਨਵੀਂ ਉਭਰ ਰਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਗ੍ਰਿਫਤ ਤੋਂ ਬਚਾਉਣ ਲਈ ਫੌਰੀ ਧਿਆਨ ਦੇਣ ਦੀ ਲੋੜ ਹੈ ।

 
 
 
 
 
Have something to say? Post your comment
 

More News News

ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day.  ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’
-
-
-