Sunday, October 25, 2020
FOLLOW US ON
BREAKING NEWS

News

ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ-ਐਡਵੋਕੇਟ ਪਰਮਜੀਤ ਸਿੰਘ ਕੇਂਦਰ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਸਬੰਧਿਤ ਕਾਨੂੰਨ ਪਾਸ ਕੀਤੇ-ਜਥੇਦਾਰ ਵਡਾਲਾ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲ ਦੇ ਰੋਸ ਵਜੋਂ ਲਗਾਇਆ ਧਰਨਾ

September 25, 2020 10:17 PM
 
 
ਕਪੂਰਥਲਾ, 25 ਸਤੰਬਰ
ਖੇਤੀ ਨਾਲ ਸਬੰਧਿਤ ਵਿਵਾਦਿਤ ਬਿੱਲ 'ਤੇ ਸੰਸਦ ਦੀ ਮੋਹਰ ਲੱਗਣ ਤੋਂ ਬਾਅਦ ਅੱਜ ਹਲਕਾ ਕਪੂਰਥਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਅਤੇ ਜਥੇਦਾਰ ਜਗੀਰ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਖੇਤੀ ਬਿੱਲ ਸਬੰਧੀ ਰੋਸ ਪ੍ਰਗਟ ਕਰਨ ਲਈ ਟਰੈਕਟਰਾਂ 'ਤੇ ਸਵਾਰ ਹੋ ਕੇ ਬਾਈਪਾਸ ਚੌਂਕ ਜਲੰਧਰ ਰੋਡ ਕਪੂਰਥਲਾ ਵਿਖੇ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਟ੍ਰੈਫਿਕ ਜਾਮ ਕੀਤੀ। ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ ਕਪੂਰਥਲਾ ਨੇ ਇਸ ਮੌਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਬਾਈਪਾਸ ਚੌਂਕ ਜਲੰਧਰ ਰੋਡ ਕਪੂਰਥਲਾ ਵਿਖੇ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਟ੍ਰੈਫਿਕ ਜਾਮ ਕੀਤੀ।  ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਇਹ ਹੀ ਕਮਜ਼ੋਰ ਹੋ ਗਏ ਤਾਂ ਦੇਸ਼ ਆਰਥਿਕ ਪੱਖੋਂ ਪੱਛੜ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਮੰਡੀਆਂ ਕਮਜ਼ੋਰ ਹੋ ਜਾਣ ਨਾਲ ਵਪਾਰੀ ਕਿਸਾਨਾਂ ਨੂੰ ਘੱਟ ਕੀਮਤ 'ਤੇ ਆਪਣੀਆਂ ਫ਼ਸਲਾਂ ਵੇਚਣ ਲਈ ਮਜ਼ਬੂਰ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਵੱਲੋਂ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਂਦਿਆਂ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਸੀ ਨਾਲੋਂ ਕਿਸਾਨਾਂ ਦੇ ਹਿੱਤ ਪਿਆਰੇ ਹਨ। ਇਸ ਮੌਕੇ ਜਥੇਦਾਰ ਜਗੀਰ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਨਾਲ ਸਬੰਧਿਤ ਕਾਨੂੰਨ ਪਾਸ ਕੀਤੇ ਹਨ ਉਸਦਾ ਢੁੱਕਵਾਂ ਜਵਾਬ ਜਨਤਾ ਦੀ ਪਾਰਲੀਮੈਂਟ ਵੱਲੋਂ ਅੱਜ ਪੰਜਾਬ ਬੰਦ ਨੂੰ ਸਫ਼ਲ ਬਣਾ ਕੇ ਅਤੇ ਰੋਸ ਧਰਨੇ ਲਗਾ ਕੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਦੇ ਝਬੇਲਿਆਂ ਵਿਚ ਇਹ ਬਿੱਲ ਪਾਸ ਕਰਕੇ ਅਤੇ ਗੈਰ ਸੰਵੇਦਨਸ਼ੀਲ ਢੰਗ ਨਾਲ ਕਿਸਾਨਾਂ ਅਤੇ ਸਮੂਹ ਮਿਹਨਤੀ ਤਬਕਿਆਂ ਨੂੰ ਖੁੱਲ੍ਹੀ ਮੰਡੀ ਦੇ ਆਸਰੇ ਛੱਡ ਕੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਧੰਨਵਾਨਾਂ ਦੀ ਮਨਮਰਜ਼ੀ ਅਤੇ ਉਨ੍ਹਾਂ ਦੀ ਲੁੱਟ ਦੇ ਹਵਾਲੇ ਕਰ ਦਿੱਤਾ ਹੈ। ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਢਪੱਈ, ਸੁਖਜੀਤ ਸਿੰਘ ਰੰਧਾਵਾ, ਅਜੈ ਬਬਲਾ, ਸੁਖਦੇਵ ਸਿੰਘ ਕਾਦੂਪੁਰ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਇੰਦਰਜੀਤ ਸਿੰਘ ਜੁਗਨੂੰ, ਹਰਜੀਤ ਸਿੰਘ ਵਾਲੀਆ, ਜਰਨੈਲ ਸਿੰਘ ਬਾਜਵਾ, ਜਥੇਦਾਰ ਤਰਲੋਚਨ ਸਿੰਘ, ਇੱਛਾ ਸਿੰਘ ਢੋਟ, ਅਵੀ ਰਾਜਪੂਤ, ਇੰਦਰਜੀਤ ਸਿੰਘ ਮੰਨਣ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਹਰਜਿੰਦਰ ਸਿੰਘ ਸ਼ੀਤਲ, ਤਰਲੋਚਨ ਸਿੰਘ, ਜਗਜੀਤ ਸਿੰਘ ਸ਼ੰਮੀ, ਹਰਜੀਤ ਸਿੰਘ ਕਾਕਾ, ਅਵਤਾਰ ਸਿੰਘ ਸੈਦੋਵਾਲ, ਅਵਤਾਰ ਸਿੰਘ ਅਜੀਤ ਨਗਰ, ਮਨਪ੍ਰੀਤ ਸਿੰਘ ਰੰਧਾਵਾ, ਸਰਦੂਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਰੋਸ ਧਰਨੇ ਵਿਚ ਸੀਨੀਅਰ ਕੌਂਸਲਰ ਹਰਬੰਸ ਸਿੰਘ ਵਾਲੀਆ, ਸੰਜੀਵ ਹੈਪੀ, ਲਹਿੰਬਰ ਸਿੰਘ, ਜਸਬੀਰ ਸਿੰਘ ਪੱਡਾ, ਕ੍ਰਿਸ਼ਨ ਕੁਮਾਰ ਟੰਡਨ, ਬਖਸ਼ੀਸ਼ ਸਿੰਘ ਧੰਮ, ਸੁਖਵਿੰਦਰ ਸਿੰਘ ਨਵਾਂ ਪਿੰਡ, ਜਗਤਾਰ ਸਿੰਘ ਜੱਲੋ, ਪਰਮਿੰਦਰ ਸਿੰਘ ਬੌਬੀ, ਕਮਲਜੀਤ ਸਿੰਘ, ਸੁਰਜੀਤ ਰਾਣਾ, ਸ੍ਰੀ ਮੈਕੀ, ਕਮਲਜੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਚੀਮਾ, ਅਵਤਾਰ ਸਿੰਘ ਮੁਸ਼ਕਵੇਦ, ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਜੋਗਿੰਦਰ ਸਿੰਘ ਫਿਆਲੀ, ਬਲਦੇਵ ਸਿੰਘ ਸਾਹੀ, ਕੈਪਟਨ ਲਖਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਵਿੱਕੀ ਗੁਜ਼ਰਾਲ, ਗੁਰਪ੍ਰੀਤ ਸਿੰਘ ਸੋਨਾ, ਗੁਰਦੇਵ ਸਿੰਘ, ਬਲਦੇਵ ਸਿੰਘ, ਚਰਨ ਸਿੰਘ, ਵਾਜਾ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘ, ਰੇਸ਼ਮ ਸਿੰਘ ਚੰਦੀ, ਸਰਵਣ ਸਿੰਘ ਵਡਾਲਾ, ਊੜਾ ਸਿੰਘ, ਮਨਵੀਰ ਸਿੰਘ ਵਡਾਲਾ, ਤਨਵੀਰ ਸਿੰਘ ਫਿਆਲੀ, ਕੋਮਲ ਗਾਗਾ, ਦੀਪਕ ਬੌਬੀ, ਬੀਬੀ ਬਲਜਿੰਦਰ ਕੌਰ ਧੰਜਲ, ਬੀਬੀ ਮਨਜੀਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਮਨਜੀਤ ਕੌਰ, ਸੋਹਣ ਲਾਲ, ਹੰਸ ਰਾਜ ਦਬੁਰਜੀ, ਹਰਜਿੰਦਰ ਸਿੰਘ ਖਾਨੋਵਾਲ, ਬਲਵੀਰ ਸਿੰਘ ਬੀਰਾ, ਸੁਖਦੇਵ ਸਿੰਘ, ਸੋਨੂੰ ਵਾਲੀਆ, ਨਿਰਮਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਆਦਿ 
Have something to say? Post your comment
 

More News News

ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’ ਧੰਨਵਾਦ: ਸੰਗਤ ਜੀ ਤੁਸੀਂ ਬਣਾਇਆ ਸਾਂਸਦ ਆਜ਼ਾਦ ਨਗਰ ਨਿਵਾਸੀਆਂ ਨੇ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਾਇਬ ਹੋਏ ਸਵਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਆਪਣੇ ਹੀ ਸਿੱਖ ਭਰਾਵਾਂ ਦੀ ਦੁਸ਼ਮਣ ਕਿਉਂ ਬਣੀ ਹੋਈ ਹੈਂ: ਮਨਜੀਤ ਸਿੰਘ ਜੀਕੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਸੇਵ ਜੀਐਚਪੀਐਸ ਮਾਮਲੇ ਵਿਚ ਸਿੱਖ ਨੇਤਾਵਾਂ ਵਲੋਂ ਰੱਖੀ ਭੁੱਖ ਹੜਤਾਲ ਨੂੰ ਮਿਲ ਰਿਹਾ ਹੈਂ ਲੋਕਾਂ ਦਾ ਸਮਰਥਨ ਵੋਟ - ਜਤਿੰਦਰ (ਭੁੱਚੋ ਖੁਰਦ) ਕਿਸਾਨ ਜੱਥੇਬੰਦੀਆਂ ਦੇ ਸੱਦੇ ਅਤੇ ਸਬਜ਼ੀ ਉਤਪਾਦਕ ਕਿਸਾਨ ਸਭਾ ਵੱਲੋਂ ਨਵਾਂ ਪਿੰਡ ਵਿੱਖੇ ਪ੍ਰਧਾਨਮੰਤਰੀ ,ਮੋਹਨ ਭਾਗਵਤ ,ਅਮਿਤ ਸ਼ਾਹ ,ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ । ਜੰਡਿਆਲਾ ਗੁਰੂ ਕੁਲਜੀਤ ਸਿੰਘ  ਵਿਦੇਸ਼ਾਂ ਵਿੱਚ ਭਾਰਤੀ ਹਾਈ ਕਮਿਸ਼ਨਰਾਂ ਵਲੋਂ ਭਾਰਤੀ ਮੋਦੀ ਹਕੂਮਤ ਦੇ ਹੁਕਮਾਂ ਤੇ ਸਿੱਖਾਂ ਦੀਆਂ ਲਿਸਟਾਂ ਕੀਤੀਆਂ ਜਾ ਰਹੀਆਂ ਤਿਆਰ , ਵਿਦੇਸ਼ੀ ਸਿੱਖ ਰਹਿਣ ਪੂਰੇ ਚੌਕਸ: ਮੁਠੱਡਾ, ਢੇਸੀ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਲਿਸਟਾਂ ਬਣਾਉਣ ਲਈ ਜਾਰੀ ਕੀਤਾ ਗੈਰ ਰਸਮੀ ਸਰਕੂਲਰ
-
-
-