Sunday, October 25, 2020
FOLLOW US ON

Article

ਦਿੱਲੀਏ ਤੇਰੀ ਸੋਚ ਮਾੜੀ

September 25, 2020 10:20 PM

         

ਸਿੱਧੀ ਸੱਟ ਅੰਨਦਾਤੇ ਦੇ ਹਾਕਮਾਂ ਤੂੰ ਮਾਰੀ
ਏ, ਸੀ, ਕਮਰਿਆਂ ਵਿੱਚ ਬੈਠ ਕਾਨੂੰਨ ਘੜਿਆ
ਕਿਸਾਨ ਸੰਘਰਸ਼ ਕਰਦੇ ਤੇ ਪੱਗਾਂ ਲਹਿ ਚੱਲੀਆ
ਜੋਰਾਵਰਾ ਨੇ ਨਵਾ ਕਾਨੂੰਨ ਸਾਡੇ ਸਿਰ ਮੜਿਆ
ਕਿਸਾਨਾਂ ਲਈ ਮਨਹੂਸ ਹੁਕਮ ਜਾਰੀ ਕਰ ਦਿੱਤਾ
ਹੁਣ ਖਬਰਾਂ ਵਿੱਚ ਘੜਦੇ ਹੋਰ ਬਹਾਨੇ।
ਸਿੱਖਾਂ ਦੀ ਕਾਤਲ ਬੇਰਹਿਮ ਦਿੱਲੀਏ ਨੀ
ਕਿਉ ਹਰ ਵਾਰੀ ਪੰਜਾਬ ਤੇ ਲਾਏ ਨਿਸ਼ਾਨੇ,, 

ਕੀ ਕਰੀਏ ਸਾਡੇ ਆਪਣੇ ਹੀ ਵੈਰੀ ਬਣ ਬੈਠੇ
ਜਿਹੜੇ ਤੇਰੀ ਬੁੱਕਲ ਦੇ ਵਿੱਚ ਵੜ ਵੜ ਬਹਿੰਦੇ
ਜਸ ਨਿੱਤ ਗਾਉਣ ਤੇਰਾ ਤੇਰੇ ਸਾਹਾਂ ਚ ਸਾਹ ਭਰਦੇ
ਰਹਿਣ ਪਾਖੰਡ ਕਰਦੇ ਨਜ਼ਾਰੇ ਸਾਡੇ ਸਿਰਾ ਤੇ ਲੈਂਦੇ
ਉੱਪਰੋ ਟੁੱਟੀਆ ਦਾ ਰੋਣ ਰੋਣਾ
ਅੰਦਰੋਂ ਤੇਰੇ ਨਾਲ ਨੇ ਪੱਕੇ ਯਰਾਨੇ।
ਸਿੱਖਾਂ ਦੀ ਕਾਤਲ ਦਿੱਲੀਏ ਨੀ,, 

ਦੇਸ਼ ਮੇਰਾ ਸੋਨੇ ਦੀ ਚਿੜੀ ਸੀ ਕਦੇ ਹੁੰਦਾ
ਬੁਰਜ ਵਾਲਿਆਂ ਲੀਡਰ ਖਾ ਗਏ ਲੁੱਟ ਕੇ ਮੋਹਰੀ
ਰੇਤਾ ਬੱਜਰੀ ਵੀ ਖਾ ਗਏ ਕਾਨੂੰਨ ਦਾ ਡਰ ਦਿਲੋਂ ਕੱਢਿਆ
ਕੋਈ ਸਰੇਆਮ ਲੁੱਟਦਾ ਤੇ ਕੋਈ ਲੁੱਟਦਾ ਚੋਰੀ ਚੋਰੀ
ਟੋਲੇ ਚੋਰਾਂ ਦੇ ਚੋਧਰ ਕਰਦੇ ਨੇ ਲੁੱਟ ਦੇ ਮੌਜਾ
ਪੰਜਾਬੀ ਪਿੱਛੇ ਸੁੱਟ ਦਿੱਤੇ ਅਜ਼ਾਦੀ ਦੇ ਪ੍ਰਵਾਨੇ।
ਸਿੱਖਾਂ ਦੀ ਕਾਤਲ ਦਿੱਲੀਏ ਨੀ,,,,

ਐਨੀ ਕਿਉ ਪੰਜਾਬੀਆਂ ਨਾ ਖਾਰ ਖਾਂਈ ਜਾਨੀ ਏ
ਤੇਰੀ ਸਾਡੇ ਲਈ ਮਾੜੀ ਸੋਚ ਦਿੱਲੀਏ ਮਾੜੇ ਨੇ ਇਰਾਦੇ ਨੀ
ਚੰਡੀਗੜ ਖੋਹਿਆ ਸਾਥੋਂ ਪਾਣੀ ਸਾਡੇ ਖੋਹ ਲਏ
ਵਫਾ ਹੋਏ ਨਾ ਸਾਡੇ ਨਾਲ ਕੀਤੇ ਤੇਰੇ ਵਾਅਦੇ ਨੀ
ਸੰਧੂ ਕਹੇ ਪੰਜਾਬ ਲਈ ਤੇਰੀ ਬਦਲੀ ਨਾ ਸੋਚ
ਸਰਕਾਰਾਂ ਬਦਲੀਆਂ ਭਾਂਵੇ ਬਦਲੇ ਜ਼ਮਾਨੇ ।
ਸਿੱਖਾਂ ਦੀ ਕਾਤਲ ਬੇਰਹਿਮ ਦਿੱਲੀਏ ਨੀ
ਕਿਉ ਹਰ ਵਾਰੀ ਪੰਜਾਬ ਤੇ ਲਾਏ ਨਿਸ਼ਾਨੇ,,,,,,
ਬਲਤੇਜ ਸੰਧੂ "ਬੁਰਜ ਲੱਧਾ"
      ਬਠਿੰਡਾ
9465818158

 
Have something to say? Post your comment