Sunday, October 25, 2020
FOLLOW US ON

News

ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂ

September 25, 2020 10:22 PM

 ਮਾਨਸਾ 25 ਸਤੰਬਰ ( ਤਰਸੇਮ ਸਿੰਘ ਫਰੰਡ )

 ਅੱਜ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ 3 ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਮਾਨਸਾ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਅਤੇ ਆਮ ਜਨਤਾ ਦਾ ਵੀ ਪੂਰਾ ਸਹਿਯੋਗ ਇਸ ਬੰਦ ਨੂੰ ਮਿਿਲਆ। ਮਾਨਸਾ ਦੇ ਹਜ਼ਾਰਾਂ ਨੌਜਵਾਨ ਇਸ ਲੋਕ ਲਹਿਰ ਦੌਰਾਨ ਆਪ ਮੁਹਾਰੇ ਸੜਕਾਂ ਤੇ ਉਤਰ ਕੇ ਬੀਜੇਪੀ ਅਤੇ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਗਾਉਂਦੇ ਨਜ਼ਰ ਆਏ।ਅੱਜ ਕਿਸਾਨ ਤੇ ਵਪਾਰਕ ਜਥੇਬੰਦੀਆਂ ਵੱਲੋਂ ਪਹਿਲਾਂ ਬਾਰ੍ਹਾਂ ਹੱਟਾਂ ਚੌਕ ਵਿੱਚ ਰੋਸ ਰੈਲੀ ਕਰਕੇ ਧਰਨਾ ਲਾਇਆ ਗਿਆ ਉਸਤੋਂ ਬਾਅਦ ਬਾਰ੍ਹਾਂ ਹੱਟਾਂ ਚੌਕ ਤੋਂ ਸਮੂਹ ਕਿਸਾਨ ਵਪਾਰੀ ਅਤੇ ਆਮ ਜਨਤਾ ਵੱਡਾ ਇਕੱਠ ਕਰਕੇ ਸ਼ਹਿਰ ਵਿਚੋਂ ਦੀ ਰੋਸ ਮਾਰਚ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਨਸਾ ਤਿੰਨਕੋਨੀ (ਨਜ਼ਦੀਕ ਡੀ .ਸੀ. ਰੈਜੀਡੈਂਸ) ਪਹੁੰਚੇ ਜਿਥੇ ਜਾ ਕੇ ਪੱਕਾ ਧਰਨਾ ਮੇਨ ਰੋਡ ਤੇ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇੱਥੇ ਆਲ ਇੰਡੀਆ ਕਿਸਾਨ ਸੰਗਠਨ ਦੇ ਕੁਆਰਡੀਨੇਟਰ ਜੋਗਿੰਦਰ ਯਾਦਵ ਨੇ ਇਸ ਧਰਨੇ ਨੂੰ ਵਿਸੇ਼ਸ਼ ਤੌਰ ਤੇ ਸੰਬੋਧਨ ਕੀਤਾ ਅਤੇ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਦੀ ਦੂਸਰੀ ਲੜਾਈ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ ਜਿਸਦੀ ਪਹਿਲੀ ਵਿਕਟ ਦੇ ਤੌਰ ਤੇ ਅਕਾਲੀ ਦਲ ਨੂੰ ਮੋਦੀ ਸਰਕਾਰ ਤੋਂ ਬਾਹਰ ਨਿੱਕਲਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਅਕਾਲੀ ਦਲ ਦੀ ਕੇਂਦਰੀ ਕੈਬਨਿਟ ਵਿੱਚ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੂਸਰੀ ਵਿਕਟ ਦੇ ਤੌਰ ’ਤੇ ਹਰਿਆਣਾ ਵਿੱਚ ਦੁਸ਼ਾਂਤ ਚੌਟਾਲਾ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ  ਹੀ ਬੀਜੇਪੀ ਸਰਕਾਰ ਤੋਂ ਬਾਹਰ ਹੋਣਾ ਪਵੇਗਾ। ਇਸਤੋਂ ਇਲਾਵਾ ਜੇਕਰ ਇਹ ਖੇਤੀ ਵਿਰੋਧੀ ਆਰਡੀਨੈਂਸ ਜਲਦੀ ਵਾਪਸ ਨਾ ਲਏ ਗਏ ਤਾਂ ਮੋਦੀ ਸਰਕਾਰ ਦੀ ਵਿਕਟ ਵੀ ਕਿਸਾਨ ਜਲਦੀ ਹੀ ਪੁੱਟ ਦੇਣਗੇ। ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਭਰ ਦੇ ਦੂਸਰੇ ਰਾਜਾਂ ਦੇ ਸਮਰਥਨ ਵਜੋਂ ਚਿੰਨ੍ਹ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਦਿੱਤੇ ਗਏ। ਅੱਜ ਇਸ ਬੰਦ ਨੂੰ ਕਾਮਯਾਬ ਕਰਨ ਲਈ ਕਿਸਾਨ ਆਗੂ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਖੋਖਰ , ਭਗਵੰਤ ਸਿੰਘ ਖੋਖਰ , ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ, ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਅਤੇ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਵਲੋਂ ਮਾਨਸਾ ਜਿਲ੍ਹੇ ਦੇ ਲੋਕਾਂ ਦਾ ਇਸ ਬੰਦ ਪ੍ਰਤੀ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਧਰਨੇ ਨੂੰ ਤਰਕਸ਼ੀਲ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਨੱਤ, ਕਿਸਾਨ ਆਗੂ ਬੋਘ ਸਿੰਘ ਮਾਨਸਾ , ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਬਲਵੀਰ ਕੌਰ, ਮਹਿੰਦਰ ਸਿੰਘ ਭੈਣੀ ਬਾਘਾ, ਕਾ . ਰਾਜਵਿੰਦਰ ਸਿੰਘ ਰਾਣਾ ਤੇ ਸੁਖਦਰਸ਼ਨ ਨੱਤ ਸੀਪੀਆਈ (ਐਮ .ਐਲ . ) ਲਿਬਰੇਸ਼ਨ, ਡਾ. ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਆਰਾ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਭੱਠਾ ਐਸੋਸੀਏਸ਼ਨ, ਬਸਾਤੀ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਲੋਹਾ ਐਸੋਸੀਏਸ਼ਨ, ਸ਼ੈਲਰ ਐਸੋਸਏਸ਼ਨ, ਇਲੈਕਟ੍ਰੋਨਿਕ ਐਸੋਸੀਏਸ਼ਨ ਅਤੇ ਸ਼ੂਅ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਪੂਰੇ ਜੋਸ਼ ਨਾਲ ਇਸ ਬੰਦ ਦਾ ਸਮਰਥਨ ਕਰਕੇ ਇਸ ਵਿੱਚ ਸ਼ਮੂਲੀਅਤ ਦਰਜ਼ ਕਰਵਾਈ। ਇਸਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਨੇ ਵੀ ਆਪਣੀ ਹਾਜ਼ਰੀ ਦਰਜ਼ ਕਰਵਾਈ। ਇਸਤੋਂ ਇਲਾਵਾ ਕਾਂਗਰਸੀ ਆਗੂ ਮਨੋਜ ਬਾਲਾ ਨੇ ਆਪਣੀ ਟੀਮ ਦੇ ਸਮੇਤ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਸੀਪੀਆਈ ਦੇ ਜਨਰਲ ਸਕੱਤਰ ਅਤੇ ਸਾਬਕਾ ਐਮਐਲਏ ਹਰਦੇਵ ਅਰਸ਼ੀ ਨੇ ਵੀ ਧਰਨੇ ਵਿੱਚ ਹਾਜ਼ਰ ਪਵਾਈ। ਪੰਜਾਬ ਏਕਤਾ ਪਾਰਟੀ ਵੱਲੋਂ ਕਰਮਜੀਤ ਕੌਰ ਚਹਿਲ, ਗੁਰਸੇਵਕ ਸਿੰਘ ਜਵਾਹਰਕੇ ਅਕਾਲੀ ਦਲ (ਮਾਨ), ਗੁਰਪ੍ਰੀਤ ਸਿੰਘ ਭੁੱਚਰ ਤੇ ਕਮਲ ਗੋਇਲ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਵੱਲੋਂ ਮਨਜੀਤ ਸਿੰਘ ਅਤੇ ਜਗਦੇਵ ਸਿੰਘ ਰਾਇਪੁਰ, ਆਰਐਮਪੀਆਈ ਵੱਲੋਂ ਮੇਜਰ ਸਿੰਘ ਦੂਲੋਵਾਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਜਿਲ੍ਹੇ ਦੀ ਟੀਮ ਵੱਲੋਂ ਹਾਜ਼ਰੀ ਲਗਵਾਈ ਗਈ। ਇਸ ਧਰਨੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਮੂਹ ਆਗੂਆਂ ਵੱਲੋਂ ਆਪਣੀਆਂ ਜਥੇਬੰਦੀਆਂ ਜਾਂ ਨਿੱਜੀ ਮੁਫਾਦਾਂ ਤੋਂ ਉੱਪਰ ਉਠ ਕੇ ਇਸ ਧਰਨੇ ਨੂੰ ਆਰਡੀਨੈਂਸਾਂ ਦੇ ਵਾਪਸ ਨਾ ਹੋਣ ਤੱਕ ਚਲਾਉਂਦੇ ਰਹਿਣ ਦਾ ਅਹਿਦ ਲਿਆ ਅਤੇ ਇਹ ਸੰਘਰਸ਼ ਮੋਦੀ ਸਰਕਾਰ ਦੀ ਅਰਥੀ ਦਾ ਆਖਰੀ ਕਿੱਲ ਸਾਬਤ ਹੋਣਾ ਨਿਸਚਿਤ ਹੈ।

 

 

Have something to say? Post your comment
 

More News News

ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day.  ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’
-
-
-