Sunday, October 25, 2020
FOLLOW US ON

Poem

ਸਾਡਾ ਅੰਨਦਾਤਾ

September 25, 2020 10:27 PM


ਦੇਸ਼ ਸਾਡੇ ਦਾ ਅੰਨਦਾਤਾ ਮਾੜੇ ਦੌਰ ਚ ਗੁਜਰ ਰਿਹਾ
ਆਪਣੇ ਹੱਕ ਪਾਵਣ ਦੀ ਖਾਤਰ ਸੜਕਾ ਉਤੇ ਉਤਰ ਰਿਹਾ ।

ਕਰ-ਕਰ ਵੱਡੇ ਵਾਅਦੇ ਲੀਡਰ ਸੁੱਤੇ ਪਏ ਨੇ ਘੂਕ
ਪੜੀ-ਲਿਖੀ ਨੌਜਵਾਨੀ ਡਿਗਰੀਆ ਰਹੀ ਹੈ ਫੂਕ ।

ਓ,ਅ ਉਪਰ ਸਾਡੇ ਹੁਣ ਵੱਜਣ ਲੱਗ ਗਏ ਨੇ ਕਾਟੇ
ਮਾਂ ਬੋਲੀ ਬਚਾਓ ਮਿਲਕੇ ਸੁੱਤੇ ਪਏ ਜਮੀਰ ਜਗਾ ਕੇ ।

ਕਲਯੁਗ ਦੀ ਮਾਰ ਕਲਿਹਣੀ ਮਾਪਿਆ ਦਾ ਮੋਹ ਵੀ ਹੜ ਚੱਲਿਆ
ਉਗਲ ਫੜਕੇ ਤੋਰੇ ਜਿਸ ਨੇ ਉਹ ਸੜਕਾ ਤੇ ਰੁਲ ਚੱਲਿਆ ।

ਪਹਿਲਾ ਪੰਜ-ਆਬਾ ਦੀ ਧਰਤੀ ਸਿਆਸਤਦਾਨ ਪਵਾਗੇ ਵੰਡਾ
ਹੁਣ ਰਿਸਤੇਦਾਰ ਕਰਾਉਦੇ ਭਾਈਆ-ਭਾਈਆ ਦੇ ਵਿੱਚ ਕੰਧਾ ।

ਸੋਹਦੇ ਜਿਨਾ ਹੱਥੀ ਸਾਜ ਉਹ ਚੁੱਕੀ ਫਿਰਨ ਨਸ਼ੇ ਅਤੇ ਹਥਿਆਰ
ਨਵੀ ਪੀੜੀ ਨੂੰ ਰਾਹ ਕੀ ਪਾਉਣਾ ਖੁਦ ਭਟਕੇ ਫਿਰਦੇ ਕਲਾਕਾਰ ।

ਸੁਣਨ ਲਈ ਕੌੜੀਆ ਹੀ ਨੇ ਮਿਤਰੋ ਪਰ ਹਨ ਗੱਲਾ ਸੱਚੀਆ

ਹਥਿਆਰਾ ਦੇ ਰੁਖ ਮੋੜ ਦਿੰਦੀਆ ,ਧਾਲੀਵਾਲ ਹੋਵਣ ਭਾਂਵੇ ਕਲਮਾ ਕੱਚੀਆ ।

ਜਗਮੋਹਨ ਸਿੰਘ ਧਾਲ਼ੀਵਾਲ

Have something to say? Post your comment