Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਇੱਜ਼ਤ ਵਾਲਾ ਅੰਦਰ ਵੜੇ,ਮੂਰਖ ਕਹੇ ਮੈਥੋਂ ਡਰੇ   

October 16, 2020 09:46 PM

                                                           ਜਿਹੜੀਆਂ ਗੱਲਾਂ ਸਿਆਣਿਆਂ ਨੇ ਕਹੀਆਂ ਨੇ,ਉਹ ਸੋਲਾਂ ਆਨੇ ਸੱਚ ਹਨ।ਉਹ ਨਾ ਉਦੋਂ ਬੇਤੁਕੀਆਂ ਸੀ ਅਤੇ ਨਾ ਅੱਜ ਬੇਮਤਲਬੀਆਂ।ਉਹ ਉਦੋਂ ਵੀ ਸੱਚ ਸਨ ਅਤੇ ਅੱਜ ਵੀ।ਸਮਾਜ ਵਿੱਚ ਹਫੜਾ ਦਫੜੀ ਮਚੀ ਹੋਈ ਹੈ।ਕਿਧਰੇ ਕੁੱਝ ਮਹੀਨਿਆਂ ਦੀ ਬੱਚੀ ਨਾਲ ਕੁੱਝ ਗਲਤ ਹੋ ਰਿਹਾ ਹੈ,ਕਿਧਰੇ ਨਾਬਾਲਿਗ ਲੜਕੀਆਂ ਨਾਲ ਰੇਟ ਹੋ ਰਿਹਾ ਹੈ ਅਤੇ ਬਖਸ਼ਿਆ ਬਜ਼ੁਰਗ ਔਰਤਾਂ ਨੂੰ ਵੀ ਨਹੀਂ ਜਾ ਰਿਹਾ। ਕਿਧਰੇ ਖੋਹਾਂ ਦਿੰਦਾਂ ਹੋ ਰਹੀਆਉਹਨ ਅਤੇ ਕਿਧਰੇ ਛੋਟੀਆਂ ਛੋਟੀਆਂ ਗੱਲਾਂ ਤੇ ਗੋਲੀ ਮਾਰਕੇ ਮਾਰ ਦਿੱਤਾ ਜਾਂਦਾ ਹੈ।ਇੰਜ ਹੀ ਮਾਪਿਆਂ ਨੂੰ ਘਰਾਂ ਵਿੱਚ ਰੱਖਣਾ ਵਧੇਰੇ ਕਰਕੇ ਨੂੰਹਾਂ ਪੁੱਤਾਂਨੂੰ ਹਜ਼ਮ ਨਹੀਂ ਹੋ ਰਿਹਾ। ਕਿਧਰੇ ਦਹੇਜ ਕਰਕੇ ਪਰਿਵਾਰ ਟੁੱਟ ਰਹੇ ਹਨ,ਕੁੱਝ ਕੁ ਕੇਸ ਸੱਚੇ ਹਨ ਅਤੇ ਬਹੁਤੇ ਝੂਠੇ ਹੀ ਹਨ।ਇਸ ਸਾਰੇ ਵਿੱਚ ਜਿਹੜੇ ਇਸ ਸੱਭ ਤੋਂ ਬਚਣ ਲਈ ਚੁੱਪ ਰਹਿੰਦੇ ਨੇ,ਉਨ੍ਹਾਂ ਲਈ ਕਿਹਾ ਜਾਂਦਾ ਹੈ ਕਿ ਇਹ ਸਾਡੇ ਤੋਂ ਡਰਦੇ ਹਨ ਜਾਂ  ਸਮਝਿਆ ਜਾਂਦਾ ਹੈ।ਇਵੇਂ ਦਾ ਮਾਹੌਲ ਸਮਾਜ ਵਿੱਚ ਹਰ ਜਗ੍ਹਾ ਵੇਖਣ ਅਤੇ ਸੁਣਨ ਨੂੰ ਮਿਲ ਜਾਂਦਾ ਹੈ।ਇਸ ਵਕਤ ਬਿਰਧ ਆਸ਼ਰਮਾਂ ਦਾ ਬਣਨਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ।ਇਸਦਾ ਮਾਪਿਆਂ ਦੇ ਦਿਲ ਦਿਮਾਗ ਤੇ ਬਹੁਤ ਗਹਿਰਾ ਅਸਰ ਪੈ ਰਿਹਾ ਹੈ। ਦੂਸਰੇ ਪਾਸੇ ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਪਿਆਂ ਕਰਕੇ ਸਾਡੀ ਅਜ਼ਾਦੀ ਖਤਮ ਹੋ ਰਹੀ ਹੈ।ਮਾਪੇ ਹਮੇਸ਼ਾਂ ਆਪਣੇ ਬੱਚਿਆਂ ਲਈ ਚੰਗਾ ਹੀ ਸੋਚਣਾ ਪਰ ਨੂੰਹਾਂ ਪੁੱਤਾਂ ਨੂੰ ਲੱਗਦਾ ਹੈ ਕਿ ਸਾਨੂੰ ਸਾਰਾ ਕੁੱਝ ਪਤਾ ਹੈ ਇਹ ਬਿੰਨਾ ਵਜ੍ਹਾ ਸਾਨੂੰ ਸਲਾਹ ਦਿੰਦੇ ਹਨ।ਅਖੀਰ ਵਿੱਚ ਮਾਪੇ ਚੁੱਪ ਰਹਿਣ ਲੱਗ ਜਾਂਦੇ ਹਨ ਪਰ ਉਨ੍ਹਾਂ ਲਈ ਇਹ ਸਭ ਸਹਿਣ ਕਰਨਾ ਔਖਾ ਹੁੰਦਾ ਹੈ।ਬਹੁਤ ਵਾਰ ਨੂੰਹਾਂ ਪੁੱਤਾਂ ਨੂੰ ਲੱਗਦਾ ਹੈ ਕਿ ਮਾਪਿਆਂ ਨੂੰ ਕੁੱਝ ਵੀ ਸਮਝ ਨਹੀਂ ਆਉਂਦਾ।ਇਹ ਉਨ੍ਹਾਂ ਦੀ ਸੱਭ ਤੋਂ ਵੱਡੀ ਭੁੱਲ ਹੁੰਦੀ ਹੈ।ਉਨ੍ਹਾਂ ਨੂੰ ਸਮਝ ਵੀ ਆ ਰਿਹਾ ਹੁੰਦਾ ਹੈ ਅਤੇ ਵਿਖਾਈ ਵੀ ਦੇ ਰਿਹਾ ਹੁੰਦਾ ਹੈ।ਉਹ ਸਿਰਫ਼ ਇਸ ਲਈ ਕੁੱਝ ਨਹੀਂ ਕਹਿੰਦੇ ਕਿ ਘਰਦਾ ਮਾਹੌਲ ਖਰਾਬ ਹੋਏਗਾ। ਇਕ ਹੋਰ ਆਮ ਸੋਚ ਅਤੇ ਗਲਤ ਫਹਿਮੀ ਜੋ ਵਧੇਰੇ ਲੋਕਾਂ ਵਿੱਚ ਹੈ ਕਿ ਲੜਕੀਆਂ ਦੇ ਮਾਪਿਆਂ ਨੂੰ ਹੀ ਸਾਰੀ ਅਕਲ ਹੁੰਦੀ ਹੈ। ਮੁੰਡੇ ਦੇ ਮਾਪੇ ਤਾਂ ਮਹਾਂ ਮੂਰਖ ਹੀ ਹੁੰਦੇ ਹਨ ਜਾਂ ਫਿਰ ਮੁੰਡੇ ਦੇ ਮਾਪੇ ਜੋ ਕਰਨਗੇ ਗਲਤ ਹੀ ਕਰਨਗੇ ਅਤੇ ਉਹ ਬੁਰੇ ਹੀ ਹੋਣਗੇ ਜਾਂ ਹੁੰਦੇ ਹਨ। ਇਹ ਮੁੰਡੇ ਦੇ ਪਰਿਵਾਰ ਨੂੰ ਵਾਰ ਵਾਰ ਸੁਣਨਾ ਪੈਂਦਾ ਹੈ।

ਇਸ ਤੋਂ ਅੱਗੇ ਜੇਕਰ ਦਫਤਰਾਂ ਦੀ ਗੱਲ ਕਰੀਏ ਤਾਂ ਉਥੇ ਬੈਠੇ ਅਫਸਰ ਤੋਂ ਲੈਕੇ ਦਰਜਾ ਚਾਰ ਦੇ ਕਰਮਚਾਰੀਆਂ ਨੂੰ ਵੀ ਲੱਗਦਾ ਹੈ ਕਿ ਦਫਤਰਾਂ ਵਿੱਚ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਕੁੱਝ ਵੀ ਸਮਝ ਨਹੀਂ ਆਉਂਦਾ। ਜਦੋਂ ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਲਗਵਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਫ ਸਮਝ ਆ ਜਾਂਦਾ ਹੈ ਕਿ ਇਹ ਚਾਹ ਪਾਣੀ (ਰਿਸ਼ਵਤ) ਚਾਹੁੰਦੇ ਹਨ।ਇਹ ਜਾਣਦੇ ਹੋਏ ਵੀ ਕਿ ਇਹ ਗਲਤ ਹੈ ਚੁੱਪ ਰਹਿੰਦਾ ਹੈ।ਅੰਦਰ ਕੁੜਦਾ ਸੜਦਾ,ਤੰਗ ਪ੍ਰੇਸ਼ਾਨ ਹੁੰਦਾ ਹੈ ਪਰ ਉਥੇ ਬਹਿਸ ਜਾਂ ਲੜਾਈ ਮਤਲਬ ਲੋਕਾਂ ਸਾਹਮਣੇ ਬੇਇਜ਼ਤ ਹੋਣਾ।ਪਰ ਰਿਸ਼ਵਤ ਲੈਣ ਵਾਲਿਆਂ ਦੇ ਹੌਂਸਲੇ ਬੁਲੰਦੀਆਂ ਨੂੰ ਛੂਹ ਰਹੇ ਹਨ।
ਜੇਕਰ ਬਲਾਤਕਾਰ ਦੀ ਗੱਲ ਕਰੀਏ ਤਾਂ ਉਥੇ ਵੀ ਲੋਕ ਆਪਣੀ ਇਜ਼ੱਤ ਬਚਾਉਣ ਲਈ ਹੀ ਚੁੱਪ ਰਹਿੰਦੇ ਹਨ ਜਾਂ ਮਾਪੇ ਬੱਚੀਆਂ ਨੂੰ ਚੁੱਪ ਰਹਿਣ ਲਈ  ਕਹਿੰਦੇ ਹਨ।ਗਲਤ ਅਨਸਰਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਤੋਂ ਡਰਦੇ ਹਨ ਅਤੇ ਉਹ ਫੇਰ ਅਜਿਹੇ ਕੰਮ ਕਰਦੇ ਹਨ।
ਇਥੇ ਜੇਕਰ ਅਸੀਂ ਕੁੱਝ ਸਤਰਾਂ ਵਿੱਚ ਕਹੀਏ ਤਾਂ ਹਰ ਕਿਸੇ ਨੂੰ ਬਹੁਤ ਕੁੱਝ ਸਮਝ ਆ ਰਿਹਾ ਹੁੰਦਾ ਹੈ ਪਰ ਉਹ ਚੁੱਪ ਇਸ ਕਰਕੇ ਹੁੰਦੇ ਹਨ ਕਿ ਆਪਣਾ ਝੱਗਾ ਚੁੱਕਿਆ ਆਪਣਾ ਢਿੱਡ ਹੀ ਨੰਗਾ ਹੁੰਦਾ ਹੈ।ਕਈ ਵਾਰ ਗਲਤ ਬੰਦੇ ਜ਼ੋਰ ਜ਼ੋਰ ਦੀ ਬੋਲਦੇ ਹਨ। ਸਾਹਮਣੇ ਵਾਲੇ ਨੂੰ ਪਤਾ ਹੁੰਦਾ ਹੈ ਕਿ ਇਹ ਗਲਤ ਹੈ ਪਰ ਉਹ ਮੱਥਾ ਨਹੀਂ ਲਗਾਉਂਦੇ,ਉਸਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੇ।ਕਈ ਵਾਰ ਸਿਆਣੇ ਬੰਦੇ ਉੱਠਕੇ ਜਾਣਾ ਹੀ ਠੀਕ ਸਮਝਦੇ ਹਨ।ਪਰ ਦੂਸਰੇ ਨੂੰ ਲੱਗਦਾ ਹੈ ਕਿ ਮੇਰੇ ਤੋਂ ਡਰਦੇ ਹਨ। ਬਿਲਕੁੱਲ ਸਿਆਣਿਆਂ ਨੇ ਠੀਕ ਹੀ ਕਿਹਾ ਹੈ,"ਇਜ਼ਤ ਵਾਲਾ ਅੰਦਰ ਵੜੇ,ਮੂਰਖ ਕਹੇ ਮੈਥੋਂ ਡਰੇ।"        ਪ੍ਰਭਜੋਤ ਕੌਰ ਢਿੱਲੋਂ 
Have something to say? Post your comment