Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

News

ਇਤਿਹਾਸ ਰਚਿਆ ਡਾ. ਗੌਰਵ ਮਿਰਾਨਲ ਸ਼ਰਮਾ ਪਹਿਲੀ ਵਾਰ ਵੋਟਾਂ ਦੇ ਮੁਕਾਬਲੇ ਨਾਲ ਬਣੇ ਸੰਸਦ ਮੈਂਬਰ-ਵਧਾਈਆਂ ਦਾ ਸਿਲਸਿਲਾ ਜਾਰੀ

October 17, 2020 10:31 PM


-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 18 ਅਕਤੂਬਰ:- ਕਿੱਤੇ ਪੱਖੋਂ ਡਾਕਟਰ ਗੌਰਵ ਮਿਰਾਨਲ ਸ਼ਰਮਾ ਹਮਿਲਟਨ ਸ਼ਹਿਰ ਜਿੱਥੇ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਸੀ, ਵਿਖੇ 'ਹਮਿਲਟਨ ਵੈਸਟ' ਹਲਕੇ ਤੋਂ ਲੇਬਰ ਦੇ ਉਮੀਦਵਾਰ ਸਨ ਅਤੇ ਉਹ ਇਹ ਚੋਣ ਗਏ ਹਨ। ਉਹ ਪਹਿਲੇ ਭਾਰਤੀ ਬਣ ਗਏ ਹਨ ਜਿਨ੍ਹਾਂ ਨੇ ਵੋਟਾਂ ਦੇ ਮੁਕਾਬਲੇ ਵਿਚ ਆਪਣੇ ਵਿਰੋਧੀ ਨੂੰ 4425 ਵੋਟਾਂ ਦੇ ਫਰਕ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ ਹੈ।
ਡਾ. ਗੌਰਵ ਨੂੰ 16950 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ ਟਿਮ ਨੂੰ 12525 ਵੋਟਾਂ ਪਈਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ। ਡਾ. ਗੌਰਵ ਸ਼ਰਮਾ ਕੁਝ ਸਮਾਂ ਪਹਿਲਾਂ ਵਾਸ਼ਿੰਗਟਨ ਵਿਖੇ ਵੀ ਡਾਕਟਰੀ ਦੀ ਅਗਲੀ ਪੜ੍ਹਾਈ ਕਰਕੇ ਆਏ ਹਨ। ਡਾ. ਗੋਰਵ ਸ਼ਰਮਾ ਪਿੰਡ ਹਾਰੇਤਾ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ਦੇ ਪਿਤਾ ਜੀ ਸ੍ਰੀ ਗਿਰਧਰ ਸ਼ਰਮਾ ਜਲੰਧਰ ਵਿਖੇ ਪੜ੍ਹਾਈ ਕਰਦੇ ਸਨ ਅਤੇ ਇਨ੍ਹਾਂ ਦਾ ਪੰਜਾਬ ਦੇ ਨਾਲ ਕਾਫੀ ਸਬੰਧ ਹੈ।  ਡਾ. ਗੌਰਵ ਸ਼ਰਮਾ ਦੀ ਮਾਤਾ ਦਾ ਨਾਂਅ ਪੂਰਨਿਮਾ ਕੁਮਾਰੀ ਹੈ। ਡਾ. ਗੌਰਵ ਨੇ ਆਧੁਨਿਕ ਪਬਲਿਕ ਸਕੂਲ ਧਰਮਸ਼ਾਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਦੋਵੇਂ ਮਾਤਾ-ਪਿਤਾ ਨਿਊਜ਼ੀਲੈਂਡ ਰਹਿੰਦੇ ਹਨ। ਭਾਰਤੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Have something to say? Post your comment
 

More News News

ਫਰਾਂਸ ਦੇ ਚਰਚ ਵਿਖੇ ਔਰਤ ਦਾ ਸਿਰ ਕਲਮ ਕੀਤਾ ਗਿਆ, 3 ਦੀ ਮੌਤ । ਅਮਰੀਕਾ ਮਾਲਦੀਵ ਵਿੱਚ ਐਂਬੈਸੀ ਖੋਲੇਗਾ: ਮਾਈਕ ਪੋਂਪਿਉ ਤੂਫਾਨ ਦੌਰਾਨ ਜਮੀਨ ਖਿਸਕਣ ਕਾਰਨ 35 ਲੋਕ ਮਰੇ, 59 ਵੀਅਤਨਾਮ ਵਿੱਚ ਲਾਪਤਾ । 17 ਸਾਲਾ ਲੜਕੇ ਨੇ ਆਪਣੇ ਪਿਤਾ ਨੂੰ ਮਾਰਿਆ,ਕ੍ਰਾਈਮ ਪੈਟਰੋਲ 100 ਵਾਰ ਵੇਖਿਆ। A demonstration was organized by Pakistan Tehreek-e-Insaf (PTI) Netherlands at Dam Square, the capital of Amsterdam. ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ  ਗੂੰਗਾ ਤੇ ਬਹਿਰਾ ਦੂਰਦਰਸ਼ਨ ਪੰਜਾਬੀ  ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੂਬਾ ਪ੍ਰਧਾਨ  ਬਣਨ ਤੇ ਵਧਾਈ- ਆਪ ਆਗੂ ਖਫ਼ਾ’ ਗੀਤ ਰਾਹੀਂ ਰੂ-ਬਰੂ ਹੋਣ ਜਾ ਰਹੀ ਹੈ ਮਾਨਸਾ ਜ਼ਿਲੇ ਦੀ ਨਵੀਂ ਆਵਾਜ਼ ਰਾਜਭੁਪਿੰਦਰ ਗਾਇਕ ਬਰਿੰਦਰ ਸੌਂਧੀ ਦੇ ਗੀਤ "ਚੰਨ" ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ  ਕੈਪਟਨ ਵੱਲੋਂ ਪਾਸ ਕੀਤੇ ਬਿੱਲਾਂ ਨਾਲ ਕਿਸਾਨਾਂ 'ਚ ਖੁਸ਼ੀ - ਸੁਰਿੰਦਰ ਕੁਮਾਰ 
-
-
-