Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਹਿੰਦੀ ਲਘੂ ਕਹਾਣੀ -----  ਦੌੜ                      

October 17, 2020 10:39 PM
 
 
      "ਮੈਂ ਤੈਨੂੰ ਕਿੰਨੀ ਵਾਰੀ ਕਿਹੈ ਕਿ ਛੇਤੀ ਉਠਿਆ ਕਰ! ਸਕੂਲ ਹਮੇਸ਼ਾ ਸਮੇਂ ਸਿਰ ਜਾਣਾ ਚਾਹੀਦਾ ਹੈ!" ਮੈਂ ਲੱਗਭੱਗ ਚੀਕ ਕੇ ਕਿਹਾ ਅਤੇ ਆਪਣੀ ਛੇ ਸਾਲਾ ਬੇਟੀ ਨੂੰ ਹਲੂਣ ਕੇ ਜਗਾਇਆ। ਨਾਲ ਹੀ ਉਸ ਨੂੰ ਤਿਆਰ ਕਰਦਿਆਂ ਸਮੇਂ ਦੀ ਪਾਬੰਦੀ ਤੇ ਬੋਲੀ ਜਾ ਰਹੀ ਸਾਂ। ਜਦੋਂ ਉਹਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਤਾਂ ਮੈਂ ਉਹਨੂੰ ਡਾਂਟਦਿਆਂ ਪੁੱਛਿਆ, "ਤੈਨੂੰ ਸੁਣਦਾ ਵੀ ਹੈ, ਮੈਂ ਕੀ ਕਹਿ ਰਹੀ ਹਾਂ?"
      ਉਹਨੇ ਬੜੀ ਮਾਸੂਮੀਅਤ ਨਾਲ ਮੇਰੇ ਵੱਲ ਵੇਖਦਿਆਂ ਕਿਹਾ, "ਮੰਮਾ, ਤੁਸੀਂ ਤਾਂ ਕਹਿੰਦੇ ਸੀ ਕਿ ਬਚਪਨ ਦੇ ਬੜੇ ਦਿਨ ਬੜੇ ਸੁਹਾਵਣੇ ਹੁੰਦੇ ਨੇ ਤੇ ਤੁਸੀਂ ਆਪਣੇ ਬਚਪਨ ਵਿੱਚ ਕਿੰਨੀ  ਮਸਤੀ, ਕਿੰਨੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ... ਪਰ ਮੰਮਾ, ਮੈਨੂੰ ਤਾਂ ਲੱਗਦੈ ਕਿ ਬਚਪਨ ਸਕੂਲ ਅਤੇ ਕੋਚਿੰਗ ਦਰਮਿਆਨ ਦੌੜ ਨੂੰ ਹੀ ਕਹਿੰਦੇ ਨੇ...!" ਇੰਨਾਂ ਕਹਿ ਕੇ ਉਹਨੇ ਆਪਣਾ ਬੈਗ ਚੁੱਕਿਆ ਅਤੇ ਸਕੂਲ ਲਈ ਚੱਲ ਪਈ।
      ਮੈਂ ਉਹਦੇ ਇਸ ਮਾਸੂਮ ਸੁਆਲ ਬਾਰੇ ਸੋਚ ਰਹੀ ਸਾਂ ਕਿ ਉਹਨੂੰ ਬਚਪਨ ਜੀ ਲੈਣ ਦਿਆਂ ਜਾਂ ਫਿਰ ਉਹਦਾ ਭਵਿੱਖ ਸਵਾਰਾਂ!
            
ਮੂਲ: ਅਦਿਤੀ ਸਿੰਘ ਭਦੌਰੀਆ, ਇੰਦੌਰ.  8959361111.
ਅਨੁ: ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, 9417692015.   
Have something to say? Post your comment