Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਹਿੰਦੀ ਲਘੂ ਕਹਾਣੀ ------ ਮੁਸਕਰਾਹਟ

ਅਦਿਤੀ ਸਿੰਘ ਭਦੌਰੀਆ, ਇੰਦੌਰ. | October 17, 2020 10:48 PM
 
 
       ਅਸ਼ੋਕ ਜੀ ਆਪਣੀ ਹੀ ਮਸਤੀ ਵਿੱਚ ਕੁਝ ਸੋਚ ਰਹੇ ਸਨ। ਉਦੋਂ ਹੀ ਉਨ੍ਹਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਪੁੱਛਿਆ, "ਜੀ, ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਹੋ?" ਤਾਂ ਉਨ੍ਹਾਂ ਨੇ ਪਤਨੀ ਵੱਲ ਵੇਖਦਿਆਂ ਕਿਹਾ, "ਤੈਨੂੰ ਕੀ ਲੱਗ ਰਿਹੈ! ਅੱਜ, ਜੋ ਬੇਟੀ ਦੇ ਹੋਣ ਵਾਲੇ ਸਹੁਰੇ ਪਰਿਵਾਰ ਵਾਲੇ ਆ ਕੇ ਕਹਿ ਕੇ ਗਏ ਨੇ, ਉਹ ਕਿੱਥੋਂ ਤੱਕ ਸਹੀ ਹੈ?"
      ਪਤਨੀ ਨੇ ਉਨ੍ਹਾਂ ਦੇ ਹੱਥ ਤੇ ਹੱਥ ਰੱਖਦਿਆਂ ਕਿਹਾ, "ਤੁਸੀਂ ਠੀਕ ਕਹਿ ਰਹੇ ਹੋ। ਮੈਨੂੰ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਹੀ ਸਹੀ ਨਹੀਂ ਲੱਗੀਆਂ। ਬੇਟੀ ਨੂੰ ਇੱਕ ਸਾੜ੍ਹੀ ਦੇ ਕੇ ਸਾਡੇ ਹੱਥ ਵਿੱਚ ਆਪਣੀਆਂ ਫਰਮਾਇਸ਼ਾਂ ਦੀ ਲੰਮੀ ਲਿਸਟ ਫੜਾ ਗਏ ਹਨ। ਤੁਸੀਂ ਹੀ ਦੱਸੋ, ਕਿਵੇਂ ਕਰਾਂਗੇ ਇਹ ਸਭ ਕੁਝ!"
      "ਮੈਂ ਵੀ ਇਹੋ ਸੋਚ ਰਿਹਾ ਹਾਂ। ਇਉਂ ਕਰਦੇ ਹਾਂ ਕਿ ਕੱਲ੍ਹ ਮੈਂ ਉਨ੍ਹਾਂ ਨੂੰ ਫੋਨ ਕਰਕੇ ਕਹਿ ਦਿੰਦਾ ਹਾਂ ਕਿ ਮੇਰੇ ਲਈ ਇਹ ਸਭ ਸੰਭਵ ਨਹੀਂ ਹੈ।" ਇੰਨਾ ਕਹਿਣਾ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ। ਸਾਹਮਣੇ ਵੇਖਿਆ ਤਾਂ ਅਸ਼ੋਕ ਦੀ ਬੇਟੀ, ਹੋਣ ਵਾਲੇ ਸਹੁਰੇ- ਘਰ ਦਿਆਂ ਦੀ ਦਿੱਤੀ ਸਾੜੀ ਵਿੱਚ ਸੀ। ਉਹਨੇ ਮਾਂ ਵੱਲ ਵੇਖ ਕੇ ਕਿਹਾ, "ਮੈਨੂੰ ਅੱਜ ਤੱਕ ਇੰਨੀ ਖ਼ੁਸ਼ੀ ਨਹੀਂ ਮਿਲੀ। ਕਿੰਨੀ ਸੋਹਣੀ ਸਾੜੀ ਹੈ ਮਾਂ!" ਉਸ ਮੁਸਕਰਾਹਟ ਨੂੰ ਵੇਖ ਕੇ ਅਸ਼ੋਕ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਖਾਮੋਸ਼ੀ ਨਾਲ ਆਪਣੀ ਬੇਟੀ ਦੀ ਖ਼ੁਸ਼ੀ ਲਈ ਸਹਿਮਤੀ ਭਰੀ ਮੁਸਕਰਾਹਟ ਦਿੱਤੀ ਅਤੇ ਲਿਸਟ ਨੂੰ ਵੇਖ ਕੇ ਖਰਚੇ ਦਾ ਅਨੁਮਾਨ ਲਾਉਣ ਲੱਗੇ।
 
ਮੂਲ : ਅਦਿਤੀ ਸਿੰਘ ਭਦੌਰੀਆ, ਇੰਦੌਰ. 8959361111.
 
ਅਨੁ : ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ,9417692015 
 
 
Have something to say? Post your comment