Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Article

ਮਿੰਨੀ ਕਹਾਣੀ) ਪਾਣੀ ਦੀ ਕਦਰ

October 17, 2020 11:25 PM

ਨੀ ਰਾਣੀ ਇੱਕ ਪਾਣੀ ਦਾ ਜੱਗ ਦੇਵੀਂ ਸਾਡੇ ਘਰ ਅੱਜ ਪਾਣੀ ਜ਼ਿਆਦਾ ਗਰਮੀ ਕਰਕੇ ਮੁੱਕ ਵੀ ਗਿਆ।ਗਵਾਂਢ ਵਿੱਚ ਵਸਦੀ ਸੀਤੋ ਨੇ ਕੰਧ ਉੱਤੋਂ ਦੀ ਰਾਣੀ ਨੂੰ ਆਵਾਜ਼ ਦਿੱਤੀ।ਲੈ ਸੀਤੋ ਭੈਣੇਂ ਅਸੀਂ ਤਾਂ ਹਾਲੇ ਤੱਕ ਆਰ ਓ ਤੋਂ ਪਾਣੀ ਲਿਆਂਦਾ ਹੀ ਨਹੀਂ,ਪਤਾ ਲੱਗੈ ਕਿ ਆਰ ਓ ਕੱਲ੍ਹ ਦਾ ਖ਼ਰਾਬ ਪਿਐ?ਸਾਡੇ ਘਰ ਮਸਾਂ ਅੱਧਾ ਕੁਝ ਕੈਂਪਰ ਪਾਣੀ ਪਿਆ ਹੈ ਤੇ ਸਾਰੀ ਦਿਹਾੜੀ ਹਾਲੇ ਉੱਤੇ ਆ ਉੱਤੋਂ ਲੋਹੜੇ ਦੀ ਗਰਮੀ? ਮੈਨੂੰ ਲੱਗਦੈ ਸਾਨੂੰ ਵੀ ਅੱਜ ਹੋਰ ਮਹਿੰਗਾ ਪਾਣੀ ਬਜ਼ਾਰੋਂ ਲਿਆਉਣਾ ਪੈਣੈਂ। ਪਿਆਰਾ ਜਿਹਾ ਜਵਾਬ ਦਿੰਦਿਆਂ ਰਾਣੀ ਨੇ ਸੀਤੋ ਨੂੰ ਕਿਹਾ ਤੇ ਮੂੰਹ ਦੇ ਵਿੱਚ ਹੀ ਬੜਬੜਾਈ ਵੀ ਕਿ ਮੁੱਲ ਦਾ ਪਾਣੀ ਆਂ,ਆਂਢ ਗੁਆਂਢ ਨੂੰ ਵੀ ਭੋਰਾ ਸ਼ਰਮ ਨੀ ਆਉਂਦੀ ਪਾਣੀ ਮੰਗਦਿਆਂ?

      ਮੂੰਹ ਦੀ ਬੜਬੜਾਹਟ ਨੇੜੇ ਬੈਠੀ ਨੱਬੇ ਸਾਲ ਦੀ ਰਾਣੀ ਦੀ ਸੱਸ ਪ੍ਰਸਿੰਨੀ ਨੇ ਵੀ ਸੁਣ ਲੲੀ ਸੀ।ਜੋ ਮਨ ਹੀ ਮਨ ਸੋਚ ਰਹੀ ਸੀ ਤੇ ਆਪਣੇ ਜੀਵਨ ਦੇ ਪੁਰਾਣੇ ਸਮਿਆਂ ਨੂੰ ਯਾਦ ਕਰ ਕਰ ਝੁਰ ਵੀ ਰਹੀ ਸੀ ਕਿ ਕਿਥੇ ਓਹ ਸਮੇਂ ਜਦੋਂ ਰਾਹੀਂ ਪਾਂਧੀ ਲਈ ਵੀ ਘੜੇ ਭਰ ਭਰ ਕੇ ਰੱਖੇ ਜਾਂਦੇ ਸਨ ਤੇ ਕੜਕਦੀ ਗਰਮੀ ਵਿੱਚ ਲੋਕ ਪਿਆਓ ਵੀ ਲਾਉਂਦੇ ਸਨ ਤੇ ਹੁਣ  ਪਾਣੀ ਮੁੱਲ ਮਿਲਦੈ? ਵਾਹਿਗੁਰੂ ਵਾਹਿਗੁਰੂ ਜੀ ਕੀ ਸਮੇਂ ਆ ਗਏ ਹਨ।
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment