News

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮੋਰਚੇ ਵਾਲੇ ਸਿੰਘਾਂ ਨੂੰ ਛੱਲੀਆਂ ਵਾਂਗ ਕੁਟਿਆ। ਮੋਰਚੇ ਦੇ ਆਗੂਆਂ ਦੀਆਂ ਬਾਹਾਂ ਟੁੱਟੀਆਂ ਅਤੇ ਲੱਤਾਂ ’ਤੇ ਲੱਗੀਆਂ ਗੰਭੀਰ ਸੱਟਾਂ

October 24, 2020 09:58 PM

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮੋਰਚੇ ਵਾਲੇ ਸਿੰਘਾਂ ਨੂੰ ਛੱਲੀਆਂ ਵਾਂਗ ਕੁਟਿਆ।
ਮੋਰਚੇ ਦੇ ਆਗੂਆਂ ਦੀਆਂ ਬਾਹਾਂ ਟੁੱਟੀਆਂ ਅਤੇ ਲੱਤਾਂ ’ਤੇ ਲੱਗੀਆਂ ਗੰਭੀਰ ਸੱਟਾਂ 

ਕਈ ਘੰਟੇ ਬੰਦਕ ਬਣਾ ਕੇ ਰੱਖਿਆ, ਮੁੱਖ ਗੇਟ ਅੱਗੇ ਰੋਸ ਕਰ ਰਹੇ ਸਿੰਘਾਂ ਨੂੰ ਧੂਹ ਕੇ ਦੋਬਾਰਾ ਅੰਦਰ ਖੜਿਆ,
ਉਨ੍ਹਾਂ ਦੇ ਵੀ ਲਾਈਆਂ ਗੰਭੀਰ ਸੱਟਾਂ।

ਝਬਾਲ 24 ਅਕਤੂਬਰ ( ਨਿਸ਼ਾਨ ਸਿੰਘ ਮੂਸੇ ) ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਹਾਮਣੇ ਸਿੱਖ ਜੱਥੇਬੰਦੀਆਂ ਵੱਲੋਂ ਲੱਗੇ ਮੋਰਚੇ ਦੇ 41 ਵੇਂ ਦਿਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮੋਰਚੇ ਤੇ ਬੈਠੇ ਸਿੰਘਾਂ ਨੂੰ ਛੱਲ੍ਹੀਆਂ ਵਾਂਗ ਕੁੱਟ ਸੁਟਿਆ। ਮੋਰਚੇ ਦੇ ਆਗੂਆਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਆਗੂ ਸੁਖਜੀਤ ਸਿੰਘ ਖੋਸੇ ਨੇ ਦੱਸਿਆ ਕੇ ਅੱਜ ਸਵੇਰੇ ਤੱੜਕ ਸਾਰ ਸ਼੍ਰੋਮਣੀ ਕਮੇਟੀ ਨੇ ਗੁੰਡਾ ਗਰਦੀ ਕਰਦਿਆਂ ਮੇਰੀ ਦਸਤਾਰ ਉਤਾਰ ਦਿੱਤੀ ਜਿਸਦੇ ਰੋਸ ਵੱਜੋਂ ਮੁੱਖ ਦਫ਼ਤਰ ਦੇ ਦਰਵਾਜੇ ਦੇ ਬਾਹਰ ਮੇਰੇ ਵੱਲੋਂ ਰੋਸ ਕੀਤਾ ਜਾ ਰਿਹਾ ਸੀ । ਜਿਸ ਦੌਰਾਨ ਕਮੇਟੀ ਦੀ ਟਾਸਕ ਫੋਰਸ ਮਿੰਨੂ ਧੂਹ ਕੇ ਅੰਦਰ ਲੈ ਗਈ । ਜਿੱਥੇ ਵੀਹ-ਤੀਹ-ਜਾਣਿਆਂ ਨੇ ਡਾਗਾਂ ਸੋਟਿਆਂ ਨਾਲ ਕੁੱਟਦੇ ਮਿੰਨੂ ਅੰਦਰ ਕੈਦ ਕਰ ਦਿੱਤਾ। ਬਾਹਰ ਮੋਰਚੇ ਤੇ ਬੈਠੇ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕੇ ਜਦ ਕਮੇਟੀ ਵਾਲੇ ਭਾਈ ਖੋਸੇ ਨੂੰ ਅੰਦਰ ਧੂਹ ਕੇ ਲੈ ਗਏ ਤਾਂ ਸਾਡੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਪਹਿਲਾਂ ਹੀ ਤਿਆਰੀ ਮੁਤਾਬਕ ਕਮੇਟੀ ਦੀ ਗੁੰਡਾ ਫ਼ੋਰਸ ਨੇ ਮੋਰਚੇ ਚੋਂ ਸਿੰਘਾਂ ਨੂੰ ਖਿੱਚ ਖਿੱਚ ਕੇ ਦਫ਼ਤਰ ਦੇ ਅੰਦਰ ਲਈ ਗਏ। ਜਦ ਦਰਵਾਜ਼ੇ ਦੇ ਅੰਦਰ ਪਹੁੰਚਦੇ ਤਾਂ ਡਾਗਾਂ ਨਾਲ ਕੁੱਟ ਸੁੱਟਦੇ ਜਿਸ ਨਾਲ ਤਕਰੀਬਨ ਦੋ ਬੀਬੀਆਂ ਸਮੇਤ ਦੋ ਦਰਜ਼ਨ ਤੋਂ ਵੱਧ ਮੋਰਚੇ ਦੀ ਸੰਗਤ ਦੀਆਂ ਦਸਤਾਰਾਂ ਰੋਲਦੇ ਹੋਏ ਕਈਆਂ ਦੀਆਂ ਲੱਤਾਂ ਬਾਂਹਾ ਤੋੜ ਦਿੱਤੀਆਂ। ਟਾਸਕ ਫੋਰਸ ਵੱਲੋਂ ਕੁੱਟ ਦਿਆਂ ਭਾਈ ਦਿਲਬਾਗ ਸਿੰਘ ਦੀ ਇੱਕ ਬਾਂਹ ਤੇ ਕਿਸੇ ਤੇਜ਼ ਹਥਿਆਰ ਦੀ ਡੂੰਗੀ ਸੱਟ ਅਤੇ ਦੂਜੀ ਬਾਂਹ ਟੁੱਟ ਚੁੱਕੀ ਹੈ। ਇਸੇ ਤਰਾਂ ਭਾਈ ਬਲਬੀਰ ਸਿੰਘ ਮੁੱਛਲ ਦੀ ਬਾਂਹ ਵੀ ਤੋੜ ਦਿੱਤੀ ਗਈ ਹੈ। ਭਾਈ ਪਰਮਜੀਤ ਸਿੰਘ ਅਕਾਲੀ ਦਾ ਮੋਡਾ ਟੁੱਟ ਚੁੱਕਾ ਹੈ ਅਤੇ ਇਸੇ ਤਰਾਂ ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਮਹਾਲਮ ਹਰਪਾਲ ਸਿੰਘ ਖਾਲਿਸਤਾਨੀ ਬਲਵਿੰਦਰ ਸਿੰਘ ਜਥਾ ਸਿਰ ਲੱਥ ਖਾਲਸਾ, ਬੀਬੀ ਮਨਜੀਤ ਕੌਰ ਭਾਈ ਸੁਖਜੀਤ ਸਿੰਘ ਖੋਸੇ ਦੀ ਪਤਨੀ,ਰਾਜਾ ਰਾਜ ਸਿੰਘ ਨਿਹੰਗ ਸਿੰਘ, ਰਤਨਦੀਪ ਸਿੰਘ ਭਾਈ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ, ਸਮੇਤ ਕਈ ਹੋਰ ਨੌਜ਼ਵਾਨਾਂ ਕਮੇਟੀ ਨੇ ਅੱਧਾ ਦਿਨ ਬੰਧਕ ਬਣਾ ਕੇ ਬੁਰੀ ਤਰਾਂ ਕੁਟਿਆ। ਮੋਟਚੇ ਦੇ ਆਗੂਆਂ ਪ੍ਰਸ਼ਾਸਨ ਤੇ ਦੋਸ਼ ਲਾਉਦਿਆਂ ਕਿਹਾ ਕੇ ਪੁਲਿਸ ਅਤੇ ਕਮੇਟੀ ਦੀ ਪਹਿਲਾਂ ਹੀ ਮਿਲੀ ਭੁਗਤ ਸੀ। ਇਹ ਸਾਰਾ ਵਰਤਾਰਾ ਮੋਰਚਾ ਚੁੱਕਾਉਣ ਲਈ ਕੀਤਾ ਗਿਆ ਹੈ। ਕਮੇਟੀ ਵੱਲੋਂ ਦਫ਼ਤਰਾਂ ਦੇ ਵੱਖ-ਵੱਖ ਕਮਰਿਆਂ ਅੰਦਰ ਬੰਧਕ ਬਣਾਏ ਸਿੰਘਾਂ ਨੂੰ ਛਡਵਾਉਣ ਲਈ ਭਾਈ ਤਰਲੋਚਨ ਸਿੰਘ ਸੋਹਲ ਮੋਰਚੇ ਦੀ ਹੋਰ ਸੰਗਤ ਨਾਲ ਪਹੁੰਚੇ ਤਾਂ ਉਨ੍ਹਾਂ ਨੂੰ ਧੂਹ ਕੇ ਅੰਦਰ ਲੈ ਗਏ ਜਿੱਥੇ ਉਨ੍ਹਾਂ ਨਾਲ ਬੇ-ਹਿਸਾਬ ਕੁੱਟ ਮਾਰ ਹੋਈ। ਪੁਲਿਸ ਪ੍ਰਸ਼ਾਸਨ ਇਹ ਸਾਰਾ ਮੰਜ਼ਰ ਮੂਕ ਦਰਸ਼ਕ ਬਣਕੇ ਦੇਖਦਾ ਰਿਹਾ। ਅਖੀਰ ਸੰਗਤਾਂ ਦਾ ਇਕੱਠ ਦੇਖਦੇ ਹੋਏ ਸ਼ਾਮ 7 ਵੱਜੇ ਬੰਧਕ ਬਣਾਏ ਮੋਰਚੇ ਦੇ ਆਗੂਆਂ ਅਤੇ ਹੋਰ ਹਮਾਇਤੀਆਂ ਨੂੰ ਛੱਡ ਦਿੱਤਾ ਗਿਆ। ਮੋਰਚੇ ਦੇ ਆਗੂਆਂ ਦੇ ਡੂੰਗੀਆਂ ਅਤੇ ਗੁੱਝੀਆਂ ਸੱਟਾਂ ਲੱਗੀਆਂ ਹਨ। ਜਿਸਦੀ ਮੈਡੀਕਲ ਜਾਂਚ ਹੋਣ ਤੋਂ ਬਾਅਦ ਪੁੱਸ਼ਟੀ ਹੋਵੇਗੀ। ਜਿਸ ਸਮੇਂ ਮੋਰਚਾ ਆਗੂਆਂ ਨੂੰ ਛੱਡਿਆ ਗਿਆ ਉਸ ਸਮੇਂ ਦੁਬਾਰਾ ਉਨ੍ਹਾਂ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪ੍ਰਸ਼ਾਸਨ ਨੇ ਇਹ ਨੇਪਰੇ ਨਹੀਂ ਚੱੜਨ ਦਿੱਤਾ। ਖ਼ਬਰ ਲਿੱਖੇ ਜਾਣ ਤੱਕ ਪੁਲਿਸ ਲੰਗਰ ਹਾਲ ਦੇ ਬਾਹਰ ਬੰਦਕ ਮੋਰਚੇ ਦੇ ਵਿਆਕਤੀਆਂ ਨੂੰ ਉਨ੍ਹਾਂ ਦੀਆਂ ਗੱਡੀਆਂ ’ਚ ਬੈਠਾ ਕੇ ਰਵਾਨਾਂ ਕਰ ਚੁੱਕੀ ਹੈ।

Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-