Thursday, December 03, 2020
FOLLOW US ON

News

ਗਾਇਬ ਹੋਏ ਸਵਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਆਪਣੇ ਹੀ ਸਿੱਖ ਭਰਾਵਾਂ ਦੀ ਦੁਸ਼ਮਣ ਕਿਉਂ ਬਣੀ ਹੋਈ ਹੈਂ: ਮਨਜੀਤ ਸਿੰਘ ਜੀਕੇ

October 25, 2020 09:18 PM
 
 
ਨਵੀਂ ਦਿੱਲੀ 25 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਪੱਛਮੀ ਦਿੱਲੀ ਦੇ ਕ੍ਰਿਸ਼ਣਾ ਪਾਰਕ ਵਿਖੇ ਹੋਈ ਬੈਠਕ ਦੌਰਾਨ ਖੇਤਰ ਦੀ ਮੁੱਖ ਸ਼ਖ਼ਸੀਅਤ ਗੁਰਨਾਮ ਸਿੰਘ ਆਪਣੇ ਸਾਥੀਆਂ ਦੇ ਨਾਲ ਜਾਗੋ ਪਾਰਟੀ ਵਿੱਚ ਸ਼ਾਮਿਲ ਹੋਏ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ ਦਾ ਪਤਾ ਦੱਸਣ ਵਿੱਚ ਨਾਕਾਮ ਸ਼੍ਰੋਮਣੀ ਕਮੇਟੀ ਨੇ ਹੁਣ ਸਰੂਪਾਂ ਦਾ ਪਤਾ ਪੂਛ ਰਹਿਆਂ ਸੰਗਤਾਂ ਉੱਤੇ ਦੂਜੀ ਵਾਰ ਹਮਲਾ ਕੀਤਾ ਹੈਂ। ਕਿਸ ਦੇ ਆਦੇਸ਼ ਉੱਤੇ ਸੰਗਤਾਂ ਅਤੇ ਪੱਤਰਕਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬੰਧਕ ਬਣਾ ਕੇ ਝੰਬਿਆ ਹੈਂ, ਇਹਦਾ ਖ਼ੁਲਾਸਾ ਬਾਦਲ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਚਾਹੀਦਾ ਹੈ। ਕਿਤੇ ਇਹ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਤਾਂ ਨਹੀਂ ਕੀਤਾ ਗਿਆ ? ਅਖੀਰ ਸ਼੍ਰੋਮਣੀ ਕਮੇਟੀ ਆਪਣੇ ਹੀ ਸਿੱਖ ਭਰਾਵਾਂ ਦੀ ਦੁਸ਼ਮਣ ਕਿਉਂ ਬਣੀ ਹੋਈ ਹੈਂ ? ਅਜਿਹਾ ਕੀ ਹੈਂ, ਜਿਸ ਨੂੰ ਸਾਹਮਣੇ ਲਿਆਉਣ ਤੋਂ ਬਾਦਲਾਂ ਦੇ ਸਿਆਸੀ ਹਿਤ ਪ੍ਰਭਾਵਿਤ ਹੋ ਸਕਦੇ ਹਨ ? 
 
ਜੀਕੇ ਨੇ ਕਿਹਾ ਕਿ ਅੱਜ ਦਿੱਲੀ ਦੇ ਅਕਾਲੀ ਆਪਣੀ ਨਾਕਾਮੀਆਂ ਤੋਂ ਚੰਗੀ ਤਰਾਂ ਨਾਲ ਜਾਣੂ ਹਨ। ਇਸ ਲਈ ਰੋਜ਼ਾਨਾ ਚੋਣ ਰੋਕਣ ਲਈ ਕੋਈ ਨਾ ਕੋਈ ਨਵਾਂ ਬਹਾਨਾ ਬਣਾਉਂਦੇ ਹਨ। ਪਰ ਇਹਨਾਂ ਦੀ ਹਾਰ ਕੰਧ ਉੱਤੇ ਲਿਖੇ ਉਸ ਸੱਚ ਦੀ ਤਰਾਂ ਹੈ,  ਜਿਸ ਨੂੰ ਇਹ ਨਹੀਂ ਮਿਟਾ ਸਕਦੇ। ਜੀਕੇ ਨੇ ਕਿਹਾ ਕਿ ਹੁਣ ਕਮੇਟੀ ਦਾ ਇਸਤੇਮਾਲ ਸੰਗਤ ਜਾਂ ਸਟਾਫ਼ ਭਲਾਈ ਨੂੰ ਸਮਰਪਿਤ ਹੋਣ ਦੀ ਬਜਾਏ ਆਪਣੀ ਹੈਂਕੜ ਨੂੰ ਸੰਤੁਸ਼ਟ ਕਰਨ ਲਈ ਕੀਤਾ ਜਾ ਰਿਹਾ ਹੈਂ। ਜਾਗੋ ਦੇ ਸੂਬਾ ਪ੍ਰਧਾਨ ਚਮਨ ਸਿੰਘ ਨੇ ਗੁਰਨਾਮ ਸਿੰਘ ਨੂੰ ਦਿੱਲੀ ਪ੍ਰਦੇਸ਼ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਅਤੇ ਔਰਤਾਂ ਦਾ ਸਵਾਗਤ ਕੀਤਾ। ਚਮਨ ਸਿੰਘ ਨੇ ਕਿਹਾ ਕਿ ਜਾਗੋ ਦੇ ਨਾਲ ਜੁਡ਼ਣ ਦਾ ਸੰਗਤ ਵਿੱਚ ਜੋ ਜ਼ਬਰਦਸਤ ਜੋਸ਼ ਹੈਂ,  ਇਹੀ ਬਾਦਲਾਂ ਦੀ ਚੋਣ ਰੋਕਣ ਦੀ ਪ੍ਰੇਰਨਾ ਵੀ ਹੈਂ।
Have something to say? Post your comment
 

More News News

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ, ਤਾਂ ਹੋਣਗੇ ਦੇਸ਼ਵਿਆਪੀ ਰੋਸ ਪ੍ਰਦਰਸ਼ਨ: ਮਮਤਾ ਬਨਰਜੀ  ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ  ਦੇ ਜ਼ਿੰਮੇਦਾਰ ਬਾਦਲ ਤੋਂ 'ਫਖਰ ਏ ਕੌਮ' ਸਨਮਾਨ ਵਾਪਸ ਲਿਆ ਜਾਏ: ਮਨਜੀਤ ਸਿੰਘ  ਜੀਕੇ  ਕੇ ਡੀ ਕਲੈਕਸਨ ਟਾਂਗਰਾ ਵਿਖੇ ਚੋਰਾਂ ਨੇ ਚੋਰੀ ਨੂੰ ਦਿੱਤਾ ਅੰਜਾਮ ਸਾਢੇ ਚਾਰ ਲੱਖ ਦਾ ਉਡਾਇਆ ਸਮਾਨ      ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ । ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ । ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ । ਬੇਗੋਵਾਲ ਅਤੇ ਭੁਲੱਥ ਵਿੱਚ  ਸੁਸਾਇਟੀ ਦੇ ਮੈਬਰਾਂ ਦੀ ਚੋਣ ਵਿੱਚ ਅਕਾਲੀ ਦਲ ਦਾ ਰਿਹਾ ਕਬਜਾ सी बी एस ई और आई सी एस सी एफिलिएटेड स्कूल एसोसिएशन अमृतसर के पदाधिकारियों का हुआ चुनाव ।
-
-
-