Thursday, December 03, 2020
FOLLOW US ON

Poem

ਮੋਦੀ ਜੀ ਅੱਗੇ ਇੱਕ ਮਜ਼ਦੂਰ ਦੀ ਪੁਕਾਰ - ਬਲਕਾਰ ਸਿੰਘ ਭਾਈ ਰੂਪਾ

October 27, 2020 06:37 PM
 
 
 ਡਿਜ਼ੀਟਲ ਰੋਟੀ
ਆਨ ਲਾਇਨ ਦਾ ਆਇਆ ਜ਼ਮਾਨਾ ਜੀ,
ਮੁੱਕੀ ਜਾਵੇ ਦਿਨੋਂ-ਦਿਨ ਦੇਸ਼ ਦਾ  ਖਜ਼ਾਨਾ ਜੀ,
ਪੱਲੇ ਪਵੇ  ਨਾ ਸਾਡੇ ਹੁਣ ਆਨਾ ਜੀ,
ਤੁਸੀਂ ਖਾਣ- ਪੀਣ ਵਾਲਾ ਵੀ ਕੋਈ ਹੱਲ ਕਰ ਦਿਓ,
ਸਾਡੇ ਦੇਸ਼ ਵਾਂਗੂੰ, ਰੋਟੀ ਡਿਜ਼ੀਟਲ ਕਰ ਦਿਓ!
 
ਫਿਰ ਅਸੀਂ ਕੋਈ ਧਰਨੇ ਨਾ ਲਾਉਣੇ ਜੀ,
ਨਾ ਹੀਂ ਮਿੰਨਤ ,ਤਰਲੇ ਅਸੀਂ ਪਾਉਣੇ ਜੀ,
ਨਾ ਹੀਂ ਫਿਰ ਅਸੀਂ ਪੁਤਲੇ ਜੁਲਾਉਣੇ ਜੀ,
ਮੇਲ ਨਾਲ ਰੋਟੀ ਸਾਡੇ ਅੰਦਰ, ਚੱਲ ਕਰ ਦਿਓ,
ਸਾਡੇ ਦੇਸ਼ ਵਾਂਗੂੰ ਰੋਟੀ ਡਿਜ਼ੀਟਲ ਕਰ ਦਿਓ!
 
ਕਿਰਤ ਕਰਕੇ  ਵੀ ਮਿਲਦੀ ਨਾ ਰੋਟੀ ਜੀ,
ਹਾਕਮ ਨੋਚ ਖਾਣ ,ਸਾਡੀ ਵੋਟੀ -ਵੋਟੀ ਜੀ,
ਆਮ ਲੋਕਾਂ ਉੱਤੇ ਵਰ੍ਹੇ  ਸਦਾ ਸੋਟੀ ਜੀ,
ਅੱਲ੍ਹੇ ਜ਼ਖਮਾਂ ਤੇ ਸਾਡੇ ਮੱਲਮ ਕਰ ਦਿਓ,
ਸਾਡੇ ਦੇਸ਼ ਵਾਂਗੂੰ ਰੋਟੀ ਡਿਜ਼ੀਟਲ ਕਰ ਦਿਓ!
 
"ਬਲਕਾਰ" ਵੀ  ਸ਼ੁਕਰ ਮਨਾਊਗਾ,
ਰੋਟੀ ਆਨ- ਲਾਈਨ ਫਿਰ ਖਾਊਗਾ,
ਭਾਈ ਰੂਪੇ ਵਾਲਾ ਗੁਣ ਤੇਰੇ ਗੁਣ ਗਾਊਗਾ,
ਜੇ ਰੋਟੀ ਦੀ ਸਬਸਿਡੀ ਸਾਡੇ ਖ਼ਾਤੇ ਨੂੰ ਘੱਲ ਕਰ ਦਿਓ ,
ਸਾਡੇ ਦੇਸ਼ ਵਾਂਗੂੰ ਰੋਟੀ ਡਿਜ਼ੀਟਲ ਕਰ ਦਿਓ!
 
ਬਲਕਾਰ ਸਿੰਘ ਭਾਈ ਰੂਪਾ
8727892570
Have something to say? Post your comment