Thursday, December 03, 2020
FOLLOW US ON
BREAKING NEWS
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ ।ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ ।ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ ।ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ  7 ਦਸੰਬਰ ਨੂੰ, ਖਿਡਾਰੀ ਅਤੇ ਸੇਵਾ ਮੁਕਤ ਸਿਪਾਹੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਸਾਰੇ ਤਮਗੇ ਅਤੇ ਯਾਦਗਾਰਾਂ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ

Article

ਯਾਦਾਂ ਦਾ ਪਿਟਾਰਾ - ਬਾਕੀ ਮੇਰੀ ਆਉਣ

October 27, 2020 07:19 PM

 – (ਭਾਗ ੫੧) ਤੇ ਮੇਰੀ ਫੇਰ ਫੋਟੋ ਦੇ ਦਰਸ਼ਨ ਕਰ ਲੈਂਦੇ ਸੀ
ਮੰਗਤ – ਬੂਟਾ ਸਿੰਘ ਸ਼ਾਦ

ਝੇ ਅਸੀਂ ਮਾਲਵੇ ਦੇ ਕਿਸੇ ਨਾਵਲਕਾਰ ਦੀ ਗੱਲ ਕਰੀਏ ਤਾਂ ਨਾਨਕ ਸਿੰਘ ਤੋਂ
ਬਾਅਦ ਦੂਜਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਬੂਟਾ ਸਿੰਘ ਸ਼ਾਦ ਹੈ, ਜੋ ਮੇਰੇ
ਬਠਿੰਡਾ ਸ਼ਾਹਿਰ ਦੇ ਪਿੰਡ ਦਾਨ ਸਿੰਘ ਵਾਲੇ ਦਾ ਪੈਦਾਇਸ਼ੀ ਹੈ। ਬੂਟਾ ਸਿੰਘ ਸ਼ਾਦ
ਨਾਲ ਪਹਿਲੇ ਮੇਰੀ ਗੱਲ ਕਰਵਾਉਣ ਵਾਲੇ ਬਾਈ ਨੈਬ ਬਰਾੜ ਉਨ੍ਹਾਂ ਦੇ ਸਗੇ ਭਤੀਜੇ ਹਨ।
ਜਿਨ੍ਹਾਂ ਨੇ ਫਿਲਮ ਐਡੀਟਿੰਗ ਦਾ ਕੋਰਸ ਵੀ ਕੀਤਾ ਤੇ ਸ਼ਾਦ ਚਾਚੇ ਨਾਲ ਕੁੱਝ ਸਾਲ ਵੀ
ਗੁਜ਼ਾਰੇ। ਸ਼ਾਦ ਸਾਬ ਨੂੰ ਉਨ੍ਹਾਂ ਦਾ ਭਤੀਜਾ ਅਜੈਬ ਸਿੰਘ ਬਰਾੜ ਐਡਵੋਕੇਟ
(ਨੈਬ ਬਰਾੜ ਦਾ ਵੱਡਾ ਭਰਾ) ਕੁੱਝ ਕੁ ਸਾਲ ਪਹਿਲਾਂ ਚਾਚੇ ਸ਼ਾਦ ਨੂੰ ਬੰਬੇ ਤੋਂ
ਪਿੰਡ ਲੈ ਆਇਆ ਵਜ੍ਹਾਂ ਤਬੀਅਤ ਦਾ ਠੀਕ ਨਾ ਹੋਣਾ ਸੀ। ਮੇਰੀ ਕਾਫੀ ਸਾਲਾਂ ਤੋਂ
ਤਮੰਨਾ ਸੀ ਕਿ ਮੈਂ ਬੂਟਾ ਸਿੰਘ ਸ਼ਾਦ ਨੂੰ ਮਿਲਾ ਕਿਉੰਕਿ ਉਹਨਾਂ ਦਾ ਕੋਈ
ਅਜਿਹਾ ਨਾਵਲ ਨਹੀਂ ਜੋ ਮੈਂ ਨਾ ਪੜਿਆ ਹੋਵੇ ਤੇ ਨਾ ਹੀ ਕੋਈ ਫ਼ਿaਮਪ;ਲਮ (ਪੰਜਾਬੀ,
ਹਿੰਦੀ) ਨਾ ਦੇਖੀ ਹੋਵੇ। ਇਹੀ ਵਜ੍ਹਾਂ ਸੀ ਕਿ ਮੇਰਾ ਉਹਨਾਂ ਦੀ ਸ਼ਖਸੀਅਤ ਨਾਲ
ਰੂਹਾਨੀ ਰਿਸ਼ਤਾ ਬਣ ਗਿਆ, ਕਿ ਮੇਰੇ ਕੰਮਾਂ-ਕਾਰਾਂ ਦੀ ਮਸ਼ਰੂਫੀਅਤ ਕਰਕੇ
ਚਾਹੁੰਦਾ ਹੋਇਆ ਵੀ ਮੈਂ ਉਨ੍ਹਾਂ ਨੂੰ ਮਿਲ ਨਾ ਸਕਿਆ। ਇਨ੍ਹਾਂ ਗੱਲਾਂ ਦਾ
ਜ਼ਿਕਰ ਅਕਸਰ ਮੈਂ ਬਾਈ ਨੈਬ ਸਿੰਘ ਬਰਾੜ ਨਾਲ ਕਰਦਾ ਰਹਿੰਦਾ ਸੀ। ਉਨ੍ਹਾਂ ਵੱਲੋਂ
ਵੀ ਇਹੀ ਕਿਹਾ ਜਾਂਦਾ ਆਪਾਂ ਪ੍ਰੋਗ੍ਰਾਮ ਬਣਾਉਂਦੇ ਹਾਂ, ਇਕੱਠੇ ਚਲਾਂਗੇ।ਦੂਜਾ
ਮੈਨੂੰ ਇਹ ਵੀ ਖਿਆਲ ਸੀ ਮਨਦੀਪ ਸਿੱਧੂ ਦੀ ਕਿਤਾਬ ਪੰਜਾਬੀ ਸਿਨੇਮਾ ਦਾ ਸਚਿੱਤਰ
ਇਤਿਹਾਸ ਰੀਲੀਜ਼ ਹੋਣ ਤੋਂ ਬਾਅਦ ਮੇਰੇ ਘਰ ਪਈ ਸੀ, ਜੋ ਉਸ ਨੇ ਬੂਟਾ ਸਿੰਘ ਸ਼ਾਦ
ਨੂੰ ਭੇਟ ਕਰਨ ਲਈ ਦਿੱਤੀ ਸੀ। ਖੈਰ ਬਾਈ ਨੈਬ ਬਰਾੜ ਪਾਸ ਜਾਣ ਦੀ ਵਹਿਲ ਨਹੀਂ ਸੀ। ਪਰ
ਹਾਂ ਬਾਈ ਨੈਬ ਨਰਾੜ ਨੇ ਮੈਨੂੰ ਐਨਾਂ ਜ਼ਰੂਰ ਕਹਿ ਦਿੱਤਾ ਕਿ ਮੰਗਤ ਚਾਚਾ ਜੀ
ਢਿੱਲੇ ਮੱਠੇ ਰਹਿੰਦੇ ਹਨ, ਤੂੰ ਜਾ ਕੇ ਮਿਲ ਹੀ ਆ, ਮੰਬਰ ਤੈਨੂੰ ਮੈਂ ਦੇ
ਦਿੰਦਾ ਹਾਂ। ਦੂਜੇ ਦਿਨ ਜਦੋਂ ਮੈਂ ਸ਼ਾਦ ਚਾਚੇ ਨੂੰ ਫੋਨ ਲਾਇਆ ਤਾਂ ਉਨ੍ਹਾਂ
ਅੱਗੋਂ ਮੁਖ਼ਾਤਿਬ ਹੁੰਦਿਆਂ ਕਿਹਾ, ਕੌਣ ਬੋਲਦਾ? ਮੈਂ ਕਿਹਾ, ਚਾਚਾ ਜੀ, ਮੈਂ
ਬੋਦਲਾ ਹਾਂ ਬਠਿੰਡਾ ਤੋਂ…।
ਕਹਿੰਦੇ, ਨੈਬ ਬੋਲਦਾ, ਮੈਂ ਕਿਹਾ, ਮੰਗਤ ਬੋਲਦਾ ਚਾਚਾ ਜੀ, ਮੈਂ
ਥੋਨੂੰ ਮਿਲਣ ਆਉਣਾ ਸੀ। ਮੇਰੀ ਕਾਫ਼aਮਪ;ੀ ਚਿਰ ਤੋਂ ਰੀਝ ਸੀ। ਥੋਡੇ ਦਰਸ਼ਨ ਕਰਾਂ। ਪਰ
ਸਬੱਬ ਨਹੀਂ ਬਣਿਆ। ਅੱਗੋਂ ਬੜੀ ਮਸੂਮੀਅਤ ਨਾਲ ਕਹਿੰਦੇ, ਤੇ ਫਿਰ ਮੇਰੀ ਫੋਟੋ ਦੇ

ਦਰਸ਼ਨ ਕਰ ਲੈਣੇ ਸੀ ਮੰਗਤ, ਉਨ੍ਹਾਂ ਦੀ ਇਹ ਮਜ਼ਾਹੀਆ ਗੱਲ ਸੁਣ ਕੇ ਮੇਰੀ ਤਾਂ ਹੱਸ-
ਹੱਸ ਕੇ ਵੱਖੀਆਂ ਟੁੱਟ ਗਈਆ। ਮੈਂ ਕਿਹਾ, ਚਾਚਾ ਜੀ ਮੈਂ ਥੋਨੂੰ ਰੁਬਰੂ ਮਿਲਣਾ
ਹੈ। ਮੰਗਤ ਆ ਜਾ ਸਵੇਰੇ ਮਿਲਦੇ ਹਾਂ। ਸਵੇਰੇ ਬੈਗ ਵਿੱਚ ਮਨਦੀਪ ਸਿੱਧੂ ਦੀ ਕਿਤਾਬ
ਪਾਈ ਤੇ ਆਪਣੇ ਬੰਬੂਕਾਟ ਤੇ ਉਨ੍ਹਾਂ ਦੇ ਹਰਿਆਣਾ ਵਿਖੇ ਪੈਂਦੇ ਪਿੰਡ ਵੱਲ
ਰਵਾਨਗੀ ਪਾਈ। ਕਰੀਬ ਢਾਈ ਘੰਟਿਆਂ ਦੇ ਸਫ਼aਮਪ;ਰ ਕਰਨ ਤੋਂ ਬਾਅਦ, ਜਦੋਂ ਉਨ੍ਹਾਂ ਦੇ
ਘਰ ਪਹੁੰਚਿਆ ਤਾਂ ਉਨ੍ਹਾ ਦੇ ਨੌਕਰ ਨੇ ਕਿਹਾ, ਮੰਗਤ ਆਇਆ ਹੈ ਤਾਂ ਚਾਚਾ
ਜੀ ਨੇ ਕਿਹਾ ਮੰਗਤ ਆਇਆ ਹੈ ਬਠਿੰਡਾ ਵਾਲਾ! ਮੈਂ ਦੇਖਿਆ ਉਹ ਲੇਟੇ ਹੋਏ
ਅਰਾਮ ਕਰ ਰਹੇ ਸਨ ਮੈਂ ਜਾਕੇ ਉਨ੍ਹਾਂ ਨੂੰ ਪੈਰੀ ਪੈਣਾ ਕਿਹਾ ਤੇ ਉਨ੍ਹਾ ਨੂੰ
ਘੱਟ ਕੇ ਗਲਵੱਕੜੀ ਵਿੱਚ ਲੈ ਲਿਆ। ਉਨ੍ਹਾਂ ਨਾਲ ਸਵੇਰੇ ਤੋਂ ਆੱਥਣ ਤੱਕ ਰੱਜ ਕੇ ਰੂਹ
ਰੱਜਵੀਆਂ ਗੱਲਾਂ ਹੋਇਆਂ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕੁੱਝ ਅਜ਼ੀਜ਼ ਦੋਸਤਾਂ
ਜਿਨ੍ਹਾਂ 'ਚ ਵਿਜੈ ਟੰਡਨ, ਰੰਗੀਲਾ, ਮੰਟੋ, ਸਾਰਿਤਾ ਬਾਰੇ ਦੱਸਿਆ। ਸਾਡੀਆਂ ਆਪਸ 'ਚ
ਬਹੁਤ ਹੀ ਮਜ਼ਾਹੀਆਂ ਗੱਲਾਂ ਹੋਇਆਂ ਤੇ ਸ਼ਾਦ ਚਾਚਾ ਜੀ ਕਹਿਣ ਲੱਗੇ ਯਾਰ ਮੰਗਤ
ਤੂੰ ਵੀ ਬਿਲਕੁਲ ਮੰਟੋ ਵਰਗੀਆਂ ਮਜ਼ਾਹੀਆਂ ਗੱਲਾਂ ਕਰਦਾ ਹੈਂ। ਤੈਨੂੰ ਤਾਂ
ਫ਼ਿaਮਪ;ਲਮਾਂ 'ਚ ਕਾਮੇਡੀ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਜਦੋਂ ਦੱਸਿਆਂ ਕਿ ਤਿੰਨ-ਚਾਰ
ਫ਼ਿaਮਪ;ਲਮਾਂ 'ਚ ਕੰਮ ਕਰ ਚੁੱਕਾ ਹਾਂ ਤਾਂ ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ, ਮੇਰੀ
ਲੇਖਣੀ ਦੀ ਤਾਰੀਫ਼aਮਪ; ਕਰਦੇ ਹੋਏ ਕਹਿਣ ਲੱਗੇ ਮੰਗਤ ਤੂੰ ਨਾਵਲ ਕਿਉਂ ਨਹੀਂ ਲਿਖਦਾ,
ਲਿਖਿਆ ਕਰ। ਮੇਰਾ ਛੋਟਾ ਵੀਰ ਮਨਦੀਪ ਸਿੱਧੂ ਜੋ ਪੰਜਾਬੀ ਫ਼ਿaਮਪ;ਲਮਾਂ ਦਾ ਇਤਿਹਾਸਕਾਰ
ਹੈ, ਉਨ੍ਹਾਂ ਨੂੰ ਮਿਲ ਚੱਕਿਆ ਹੈ, ਤੇ ਕਾਫ਼aਮਪ;ੀ ਲੰਬੇ ਸਮੇਂ ਤੋਂ ਸ਼ਾਦ ਚਾਚਾ ਜੀ
ਨਾਲ ਜੁੜਿਆ ਹੋਇਆ ਹੈ। ਉਸ ਦੀ ਕਿਤਾਬ ਮੈਂ ਆਪਣੇ ਵੱਲੋਂ ਸ਼ਾਦ ਸਾਬ ਨੂੰ
ਭੇਂਟ ਕੀਤੀ, ਗੱਲ-ਬਾਤ ਦੌਰਾਨ ਮਨਦੀਪ ਵੀਰ ਨਾਲ ਗੱਲ ਕਰਵਾਈ ਸ਼ਾਦ ਸਾਬ ਨੇ ਕਿਹਾ
ਮਨਦੀਪ ਤੂੰ ਵੀ ਮੰਗਤ ਦੇ ਨਾਲ ਆ ਜਾਣਾ ਸੀ। ਪਰ ਉਸ ਨੇ ਕਿਹਾ ਮੈਨ ਤੇ ਮੰਗਤ
ਬਾਈ ਦੋਵੇਂ ਕਿਸੇ ਫ਼ਿaਮਪ;ਲਮ ਦੇ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਾਂ। ਨਵੰਬਰ ਵਿੱਚ ਮੈਂ
ਤੇ ਮੰਗਤ ਇਕੱਠੇ ਮਿਲਣ ਆਵਾਂਗੇ।
ਮੈਂ ਵਾਹਿਗੁਰੂ ਅੱਗੇ ਬੂਟਾ ਸਿੰਘ ਸ਼ਾਦ ਚਾਚਾ ਜੀ ਨੂੰ ਤੰਦਰੁਸਤੀ ਤੇ
ਚੜਦੀ ਕਲਾ ਦੀ ਅਰਦਾਸ ਕਰਦਾ ਹਾਂ।

ਬਾਕੀ ਮੇਰੀ ਆਉਣ

Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-