Thursday, December 03, 2020
FOLLOW US ON
BREAKING NEWS
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ ।ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ ।ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ ।ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ  7 ਦਸੰਬਰ ਨੂੰ, ਖਿਡਾਰੀ ਅਤੇ ਸੇਵਾ ਮੁਕਤ ਸਿਪਾਹੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਸਾਰੇ ਤਮਗੇ ਅਤੇ ਯਾਦਗਾਰਾਂ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ

Article

ਸੰਗੀਤ ਜਗਤ ਨੂੰ ਹੋਰ ਰੁਸ਼ਨਾਵੇਗਾ ਬੇਸ਼ਕੀਮਤੀ ਹੀਰਾ

October 27, 2020 09:18 PM


ਦਿਲਰਾਜ ਗਰੇਵਾਲ
ਕੋਵਿਡ 19 ਦੇ ਦਹਿਸ਼ਤ ਭਰੇ ਪਰਛਾਵੇਂ ਤੋਂ ਮੁਕਤ ਹੁੰਦਿਆਂ ਪੰਜਾਬੀ ਗੀਤ ਸੰਗੀਤ ਅਤੇ
ਮਨੋਰੰਜਨ ਦੀ ਦੁਨੀਆਂ ਵੱਲ ਮੁੜ ਪਰਤਦਿਆਂ ਸਾਗਾ ਮਿਊਜ਼ਿਕ ਵਲੋਂ ਪੰਜਾਬੀ ਸੰਗੀਤ
ਪ੍ਰੇਮੀਆਂ ਲਈ ਇੱਕ ਬਹੁਤ ਹੀ ਸੁਰੀਲੇ ਤੇ ਪ੍ਰਤਿਭਾਸ਼ਾਲੀ ਗਾਇਕ ਦਿਲਰਾਜ ਗਰੇਵਾਲ ਨੂੰ
ਰਿਲੀਜ਼ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਇਸ ਗਾਇਕ ਸਬੰਧੀ ਬਹੁਤ ਹੀ ਦਿਲਚਸਪ ਅਤੇ
ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕਰਦੀ ਵੀਡਿਓ ਸਾਗਾ ਮਿਊਜ਼ਿਕ ਵਲੋਂ ਆਪਣੇ ਯੂ-ਟਿਊਬ
ਚੈਨਲ 'ਤੇ ਰਿਲੀਜ਼ ਕੀਤੀ ਗਈ, ਜਿਸ ਨੂੰ ਵੇਖਦਿਆਂ ਦਿਲਰਾਜ ਗਰੇਵਾਲ ਦੀ ਮੇਹਨਤ, ਲਗਨ
ਅਤੇ ਸਵੱਲੀ ਸੋਚ ਦਾ ਪ੍ਰਗਟਾਵਾਂ ਹੁੰਦਾ ਹੈ। ਦਿਲਰਾਜ ਬਜੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਣ
ਦਾ ਆਦੀ ਹੈ। ਉਹ ਮਨੋਰੰਜਨ ਦੇ ਨਾਲ ਨਾਲ ਸਮਾਜ ਲਈ ਕੁਝ ਵੱਖਰਾ ਕਰਨਾ ਚਾਹੁੰਦਾ ਹੈ।
ਦਿਲਰਾਜ ਗਰੇਵਾਲ ਪਟਿਆਲੇ ਦਾ ਜੰਮਪਲ ਹੈ। ਗਾਇਕ, ਗੀਤਕਾਰ ਦੇ ਇਲਾਵਾ ਉਹ
ਸੰਗੀਤਕਾਰ ਵੀ ਹੈ। ਕਲਾ ਖੇਤਰ ਵਿੱਚ ਲੰਬੇ ਸਮੇਂ ਤੋਂ ਮੇਹਨਤ ਕਰਦੇ ਦਿਲਰਾਜ ਨੇ ਅਨੇਕਾਂ ਕੋੜੇ
ਮਿੱਠੇ ਤਜੱਰਿਬਆਂ ਨੂੰ ਆਪਣੇ ਨੰਗੇ ਪਿੰਡੇ ਹੰਡਾਇਆ ਹੈ। ਜ਼ਿੰਦਗੀ ਪ੍ਰਤੀ ਉਹ ਹਮੇਸ਼ਾ ਹੀ
ਆਸ਼ਾਵਾਦੀ ਰਿਹਾ ਹੈ। ਢਲਦੇ ਪਰਛਾਵੇਂ ਵੇਖ ਉਹ ਕਦੇ ਉਦਾਸ ਨਹੀਂ ਹੋਇਆ। ਉਸਦਾ
ਹੌਸਲਾ ਦੁੱਗਣਾ-ਚੌਗੁਣਾ ਹੋ ਗਿਆ ਜਦ ਸੰਗੀਤ ਜਗਤ ਦੀ ਸਿਰਮੌਰ ਕੰਪਨੀ 'ਸਾਗਾ
ਮਿਊਜ਼ਿਕ' ਦੇ ਮਾਲਕ ਸੁਮੀਤ ਸਿੰਘ ਦੀ ਪਾਰਖੂ ਨਜ਼ਰ ਇਸ ਬੇਸ਼-ਕੀਮਤੀ ਹੀਰੇ 'ਤੇ ਪਈ।
ਸੁਮੀਤ ਸਿੰਘ ਵਲੋਂ ਦਿੱਤੇ ਇਸ ਪਲੇਟਫਾਰਮ 'ਤੋਂ ਦਿਲਰਾਜ ਆਪਣੇ ਗਾਇਕੀ ਸਫ਼ਰ ਦਾ
ਆਗਾਜ਼ ਕਰਨ ਜਾ ਰਿਹਾ ਹੈ ਜੋ ਉਸਨੂੰ ਸੋਹਰਤ ਦੇ ਅੰਬਰਾਂ 'ਤੇ ਇੱਕ ਵੱਖਰੀ ਪਛਾਣ ਦੇਵੇਗਾ।
ਜ਼ਿਕਰਯੋਗ ਹੈ ਕਿ ਸੁਮੀਤ ਸਿੰਘ ਦਾ ਸਾਥ ਉਸ ਪਾਰਸ ਦੀ ਵੱਟੀ ਵਾਂਗ ਹੈ ਜਿਸਦੇ ਸਪੱਰਸ਼ ਨਾਲ
ਉਸਦੀ ਕਲਾ ਦਾ ਇੱਕ ਵੱਖਰਾ ਰੰਗ ਉੱਭਰਦਾ ਹੈ। ਦਿਲਰਾਜ ਦਾ ਕਹਿÎਣਾ ਹੈ ਕਿ ਉਹ ਖੁਸ਼
ਕਿਸਮਤ ਹੈ ਜੋ ਸਾਗਾ ਮਿਊਜ਼ਿਕ ਦੀ ਸਵੱਲੀ ਨਜ਼ਰ ਨੇ ਉਸਦੀ ਪਛਾਣ ਕੀਤੀ ਤੇ ਆਪਣੇ
ਪਲੇਟਫਾਰਮ ਤੋਂ ਰਿਲੀਜ਼ ਕਰਕੇ ਮਾਣ ਵਧਾਇਆ। ਉਹ ਇਸ ਰਹੁਨਮਾਈ ਦਾ ਸਦਾ ਹੀ
ਸ਼ੁਕਰਗੁਜ਼ਾਰ ਰਹੇਗਾ। ਆਓ, ਦਿਲਰਾਜ ਗਰੇਵਾਲ ਨੂੰ ਕਲਾ ਦੇ ਖੇਤਰ ਵਿੱਚ ਜੀ ਆਇਆ
ਕਹੀਏ ਤੇ ਸੁਰਾਂ ਦੀ ਸਹਿਜਾਦੀ ਸੰਗ ਉਸਦੀ ਰਸ਼-ਭਿੰਨੀ ਗਾਇਕੀ ਦਾ ਆਨੰਦ ਮਾਣੀਏ।
–ਸੁਰਜੀਤ ਜੱਸਲ

Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-