News

ਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

October 28, 2020 08:40 PM
 
 
ਨਵੀਂ ਦਿੱਲੀ 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਗ਼ੁਲਾਮੀਂ ਅਤੇ ਕੁਰਸੀ ਦੇ ਲਾਲਚ ਨੇ ਇਹਨਾਂ ਅੰਦਰ ਆਜ਼ਾਦੀ ਖ਼ਿਲਾਫ਼ ਏਨੀਂ ਨਫਰਤ ਭਰ ਦਿੱਤੀ ਆ ਕਿ ਇਹ ਆਜ਼ਾਦੀ ਦੇ ਨਾਮ ਤੋਂ ਵੀ ਨਫ਼ਰਤ ਕਰਦੇ ਹਨ । ਇਹ ਕਹਿਣਾ ਹੈ ਪੰਥ ਦਰਦੀ ਵੀਰ ਜਪ ਸਿੰਘ ਦਾ ।  ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੇ ਹਿਸਾਬ ਨਾਲ ਸੰਭੁ ਮੋਰਚਾ ਸਿਰਫ਼ ਇਹਨਾਂ ਦਾ ਨਿੱਜੀ ਮੋਰਚਾ ਨਹੀਂ ਆ, ਮੋਰਚਾ ਸਾਰੇ ਪੰਜਾਬ ਦਾ ਆ, ਓਹ ਦਸੇ ਕਿ ਪੰਜਾਬ ਚ ਖ਼ਾਲਿਸਤਾਨੀ ਨਹੀਂ ਵੱਸਦੇ ?  ਨਾਲੇ ਤੁਸੀਂ ਡੈਮੋਕ੍ਰੇਸੀ ਦਾ ਰੌਲ਼ਾ ਪਾਈ ਜਾਂਦੇ ਓ ਤੇ ਨਾਲੇ ਕਿਸੇ ਨੂੰ ਆਪਣੀਆਂ ਭਾਵਨਾਵਾਂ ਵੀ ਪ੍ਰਗਟ ਨਹੀਂ ਕਰਨ ਦੇ ਰਹੇ ਇਹ ਕਿਥੋਂ ਦਾ ਇਨਸਾਫ਼ ਹੈ । 
ਉਨ੍ਹਾਂ ਕਿਹਾ ਕਿ ਚਿੱਲੀ ਇੱਕ ਅਜਿਹਾ ਦੇਸ਼ ਆ ਜਿਸਦੀ ਰਾਜਧਾਨੀ ਸੈਂਟਿਆਗੋ ਚ ਮਹੀਨੇ ਚ 15 ਤੋਂ 20 ਕੁ ਦਿਨ ਤਾਂ ਵੱਖ ਵੱਖ ਪ੍ਰੋਟੈਸਟ ਹੁੰਦੇ ਹੀ ਰਹਿੰਦੇ ਆ, ਪਰ ਇਹਦੇ ਨਾਲ਼ ਨਾਲ ਕਈ ਵਾਰੀ ਕਈ ਅੰਦੋਲਨ ਮਹੀਨਿਆਂ ਬੱਧੀ ਚੱਲਦੇ ਹਨ । ਸਭ ਤੋਂ ਵੱਡਾ ਅੰਦੋਲਨ ਵਿਦਿਆਰਥੀਆਂ ਦਾ ਚੱਲਿਆ ਸੀ ਤੇ ਕਈ ਸਾਲ ਚੱਲਦਾ ਰਿਹਾ । ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਵੀ ਉਸ ਅੰਦੋਲਨ ਨੂੰ ਬਹੁਤ ਨੇੜਿਓਂ ਦੇਖਿਆ ਹੈ, ਉਸ ਅੰਦੋਲਨ ਚ ਚਿੱਲੀ ਦੇ ਜਿੰਨੇ ਵੀ ਗਰੁੱਪ ਬਣੇ ਹੋਏ ਸੀ ਓਹ ਹਿੱਸਾ ਲੈਂਦੇ ਰਹੇ, ਹਰੇਕ ਆਪਣੇ ਆਪਣੇ ਝੰਡੇ ਚੁੱਕੀ ਫ਼ਿਰਦੇ ਸੀ, ਇਥੋਂ ਤੱਕ ਕਿ ਬਹੁਤੇ ਗਰੁੱਪ ਤਾਂ ਢੋਲ ਵਜਾ ਵਜਾ ਕੇ ਆਪਣੇ ਆਪਣੇ ਨਾਚ ਕਰਦੇ ਰਹਿੰਦੇ ਸੀ ਪਰ ਕਦੇ ਕਿਸੇ ਨੇ ਕਿਸੇ ਨੂੰ ਇਹ ਨਹੀਂ ਸੀ ਕਿਹਾ ਕਿ ਆਹ ਸਾਡੀ ਤਾਲ ਤੇ ਨਹੀਂ ਨੱਚਦਾ ਇਹਨੂੰ ਪੁਲਿਸ ਕੋਲ ਫੜਾਓ । 
ਪਿਛਲੇ ਸਾਲ ਪੂਰੀ ਚਿੱਲੀ ਚ ਸੰਵਿਧਾਨ ਨੂੰ ਰੱਦ ਕਰਕੇ ਨਵਾਂ ਸੰਵਿਧਾਨ ਬਣਾਉਣ ਲਈ ਦੋ ਢਾਈ ਮਹੀਨੇ ਅੰਦੋਲਨ ਚੱਲਿਆ, ਅੱਧੀ ਚਿੱਲੀ ਫ਼ੂਕਤੀ ਸੀ ਅੱਗਾਂ ਲਾ ਲਾ ਕੇ, ਅਰਬਾਂ ਰੁਪਏ ਦਾ ਨੁਕਸਾਨ ਹੋਇਆ, ਮੌਤਾਂ ਵੀ ਹੋਈਆਂ, ਪਰ ਕਿਸੇ ਨੇ ਇਹ ਬਿਆਨ ਨਹੀਂ ਦਿੱਤਾ ਕਿ ਤੂੰ ਐਂ ਨਾ ਕਰ ਤੇ ਔਂ ਨਾ ਕਰ ।  ਅਖ਼ੀਰ ਸਰਕਾਰ ਨੂੰ ਝੁਕਣਾਂ ਪਿਆ ਅਤੇ ਸਰਕਾਰ ਨੇ ਅਪ੍ਰੈਲ ਮਹੀਨੇ ਸੰਵਿਧਾਨ ਰੱਦ ਕਰਨ ਲਈ ਰੈਫਰੈਂਡਮ ਕਰਵਾਉਣ ਦਾ ਐਲਾਨ ਕਰ ਦਿੱਤਾ,  ਫਿਰ ਕ੍ਰੋਨਾ ਆ ਗਿਆ ਤੇ ਰੈਫਰੈਂਡਮ ਦੀਆਂ ਵੋਟਾਂ ਅਪ੍ਰੈਲ ਦੀ ਬਜਾਏ ਆਹ 25 ਅਕਤੂਬਰ 2020 ਨੂੰ ਪਈਆਂ । 
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖ਼ਿਲਾਫ਼ ਕੋਈ ਸੰਘਰਸ਼ ਕਰਨਾਂ ਤਾਂ ਉਹ ਸਾਰੇ ਪੰਜਾਬ ਨੂੰ ਹੀ ਕਰਨਾਂ ਪੈਣਾਂ ਅਤੇ ਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ ।  ਤੁਸੀਂ ਆਪੇ ਸੋਚੋ ਕਿ ਜਿਹੜੇ ਬਿਨ੍ਹਾਂ ਤਾਕਤ ਹੇਠ ਆਏ ਤੁਹਾਡੇ ਬੋਲ ਤੱਕ ਤੇ ਪਾਬੰਦੀ ਲਾ ਰਹੇ ਆ ਉਹ ਤਾਕਤ ਹੱਥ ਆਉਣ ਤੇ ਤੁਹਾਡੇ ਨਾਲ਼ ਕੀ ਕੀ ਕਰਨਗੇ.? 
ਅੰਤ  ਵਿਚ ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਇੱਕ ਗੱਲ ਆਪਣੇ ਖ਼ਾਨੇ ਪਾ ਲੈਣੀਂ ਚਾਹੀਦੀ ਆ ਕਿ ਤੁਸੀਂ ਭਾਰਤ ਚ ਗੁਲ਼ਾਮ ਹੋ ਅਤੇ ਕੁਰਸੀ ਦੇ ਲਾਲਚੀ ਲੋਕ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭਾਰਤ ਦੇ ਗ਼ੁਲਾਮ ਹੀ ਬਣਾ ਕੇ ਰੱਖਣਗੇ ।  ਇਸ ਕਿਸਾਨੀ ਆਲ਼ੇ ਮੁੱਦੇ ਤੇ ਹੋ ਰਹੇ ਸੰਘਰਸ਼ ਚੋ ਨਿੱਕਲਣਾ ਆਹ ਕੁਛ ਆ ਕਿ ਕੁਛ ਲੋਕਾਂ ਨੇ ਸਿਆਸਤ ਚ ਆ ਜਾਣਾਂ ਅਤੇ ਪਹਿਲੇ ਲੀਡਰਾਂ ਵਾਂਗ ਦਿੱਲੀ ਦੇ ਸੁੱਤੇ ਹੋਏ ਟੁੱਕੜ ਬੋਚ ਬੋਚ ਆਪਣੇ ਘਰ ਭਰਨੇਂ ਤੇ ਤੁਹਾਡੇ ਰੱਜ ਕੇ ਜੁੱਤੀ ਫੇਰਨੀਂ ਹੈ । ਜਿਹਨਾਂ ਨੂੰ ਆਜ਼ਾਦੀ ਨਹੀਂ ਚਾਹੀਦੀ ਉਹ ਇਹਨਾਂ ਭਾਰਤੀ ਕੁੱਕੜਾਂ ਪਿੱਛੇ ਲੱਗ ਕੇ ਸੰਘਰਸ਼ ਕਰੋ ਅਤੇ ਨਵੀਆਂ ਜੁੱਤੀਆਂ ਖਾਣ ਲਈ ਆਪਣਾਂ ਰਾਹ ਪੱਧਰਾ ਕਰੋ । 
Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-