News

ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀ

October 28, 2020 08:46 PM
 
 
ਨਵੀਂ ਦਿੱਲੀ 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਆਲ ਪਾਰਟੀ ਪਾਰਲੀਮੈਂਟ ਗਰੁੱਪ ਦੀ ਚੇਅਰ ਪਰਸਨ ਐਮ ਪੀ ਪ੍ਰੀਤ ਕੌਰ ਗਿੱਲ ਨੇ ਲਿਖਤੀ ਰੂਪ ਚ ਦੇਸ਼ ਦੀ ਗ੍ਰਹਿਮੰਤਰੀ ਪ੍ਰੀਤੀ ਪਟੇਲ ਅਤੇ ਭਾਈਚਾਰਕ ਮਾਮਲਿਆਂ ਦੇ ਮੰਤਰੀ ਰੌਬ੍ਰਟ ਜੈਨਰਿਕ ਕੋਲੋਂ ਇਸ ਅਤਿ ਸੰਵੇਦਨਸ਼ੀਲ ਮਾਮਲੇ ਲਈ ਜ਼ਰੂਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
 
ਇਸ ਮਹੀਨੇ ਦੇ ਸ਼ੁਰੂ ਚ ਸਿੱਖ ਵਿਰੋਧੀ ਨਫ਼ਰਤ ਦੇ ਵੱਧ ਰਹੇ ਜੁਰਮਾਂ ਦੇ ਮਸਲੇ ਤੇ ਸਿੱਖ ਫੈਡਰੇਸ਼ਨ ਯੂਕੇ ਅਤੇ ਐਮਪੀ ਪ੍ਰੀਤ ਕੌਰ ਗਿਲ ਦੇ ਉਪਰਾਲੇ ਨਾਲ ਇਕ ਮੀਟਿੰਗ ਹੋਈ ਸੀ ਜਿਸ ਵਿੱਚ 40 ਵੱਖ ਵੱਖ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੇ ਹਿੱਸਾ ਲਿਆ ਸੀ ਤੇ ਨਾਲ ਹੀ ਸੈਂਕੜੇ ਸਿੱਖ ਹਲਕਾ ਨਿਵਾਸੀ ਵੀ ਆਪਣੇ ਫ਼ੋਨਾਂ ਅਤੇ ਵੱਖ ਵੱਖ ਵਸੀਲਿਆਂ ਰਾਹੀਂ ਇਸ ਮੀਟਿੰਗ ਨੂੰ ਦੇਖ ਰਹੇ ਸਨ। ਇਸ ਮੀਟਿੰਗ ਅੰਦਰ ਸਿੱਖ ਬੁਲਾਰੇਆਂ ਨੇ ਸੰਸਦੀ ਮੈਂਬਰਾਂ ਨੂੰ ਉਨ੍ਹਾਂ ਨਾਲ ਵਰਤੇ ਨਸਲੀ ਅਪਰਾਧਾਂ ਬਾਰੇ ਦਸਿਆ ਸੀ । ਇਸ ਮੀਟਿੰਗ ਉਪਰੰਤ ਬਰਤਾਨਿਆ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾ ਤੇ ਇਕ ਰਿਪੋਰਟ ਵੀ ਜਾਰੀ ਕੀਤੀ ਗਈ ਸੀ । ਜਾਰੀ ਰਿਪੋਰਟ ਵਿਚ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਆਉਣ ਵਾਲੇ 60 ਦਿਨਾਂ ਚ ਸਰਕਾਰ ਵਲੋਂ ਅਫਸਰਾਂ ਨਾਲ ਅਤੇ ਵੱਡੇ ਪੱਧਰ ਤੇ ਵਿਚਾਰ ਵਟਾਂਦਰਾ ਕਰਕੇ ਸਿੱਖ ਵਿਰੋਧੀ ਨਫ਼ਰਤ ਦੇ ਜੁਰਮਾਂ ਬਾਰੇ ਦਫ਼ਤਰੀ ਭਾਸ਼ਾ ਚ ਕੋਈ ਪ੍ਰੀਭਾਸ਼ਾ ਤਿਆਰ ਕਰਕੇ ਲਾਗੂ ਕੀਤੀ ਜਾਵੇ ।
ਦੂਸਰਾ ਮੁੱਦਾ ਜੋ ਇਸ ਰੀਪੋਰਟ ਚ ਛੋਹਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਿੱਖ ਵਿਰੋਧੀ ਜੁਰਮਾਂ ਪ੍ਰਤੀ ਸਰਕਾਰ ਦੇ ਘੱਟ ਧਿਆਨ ਤੇ ਪੈਸੇ ਦੀ ਘਾਟ ਹੋਣ ਕਰਕੇ ਸਿੱਖ ਵਿਰੋਧੀ ਨਫ਼ਰਤ ਦੇ ਜੁਰਮਾਂ ਦੀਆ ਸ਼ਿਕਾਇਤਾਂ ਬਹੁਤ ਘੱਟ ਦਰਜ ਹੋਈਆਂ ਹਨ । ਸਰਕਾਰ ਵੱਲੋਂ ਹਰੇਕ ਸਾਲ ਦੇ 14 ਮਿਲੀਅਨ ਪੌਂਡ ਕਮਿਊਨਿਟੀ ਸਕਿਉਰਿਟੀ ਟਰਸਟ ਨੂੰ ਦਿੱਤੇ ਜਾਂਦੇ ਹਨ ਜੋ ਕਿ ਯਹੂਦੀ ਭਾਈਚਾਰੇ ਦੀ ਰੱਖਿਆ ਵਾਸਤੇ ਨਫ਼ਰਤ ਵਿਰੋਧੀ ਜੁਰਮਾਂ ਦੀ ਰੀਪੋਰਟ ਕਰਨ ਲਈ ਵਰਤੇ ਜਾਂਦੇ ਹਨ।  ਇਸਲਾਮਫੌਬੀਆ ਨਾਲ ਜੁੜੇ ਅਪਰਾਧਾਂ ਬਾਰੇ ਟਿਲ ਮਾਮਾ (ਮੁਸਲਮਾਨਾਂ ਲਈ ਕੰੰਮ ਕਰਦੀ ਜੱਥੇਬੰਦੀ) ਨੂੰ 2012 ਤੋਂ ਅੱਜ ਤੱਕ 1 ਮਿਲੀਅਨ ਪੌਂਡ ਤੋਂ ਵੱਧ ਮਿਲੇ ਹਨ । ਸਰਕਾਰ ਦੇ ਕੰਮ ਕਰਨ ਦੀ ਯੋਜਨਾ ਜੋ ਕਿ 2016 ਚ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿਚ ਸਿੱਖਾਂ ਨੂੰ ਅਣਗੌਲਿਆ ਕੀਤਾ ਗਿਆ ਉਸਦੀ ਅਲੋਚਨਾ ਕਰਦਿਆਂ ਤੇ 2016 ਦੇ ਯੂਕੇ ਸਿੱਖ ਸਰਵੇਖਣ ਨੂੰ ਜਿਸ ਸਿੱਖ ਨਫ਼ਰਤ ਵਿਰੋਧੀ ਸ਼ਿਕਾਇਤਾਂ ਚ ਵਾਧਾ ਹੋਇਆ ਸੀ ਨੂੰ ਦੇਖਦਿਆਂ ਹੋਇਆ ਭਾਈਚਾਰਕ ਮਾਮਲਿਆਂ ਦੇ ਮੰਤਰੀ ਨੇ ਸਿੱਖ ਭਾਈਚਾਰੇ ਵਾਸਤੇ ਵਿਸ਼ੇਸ਼ ਤੌਰ ਫੰਡ ਦੇਣ ਦੀ ਘੋਸ਼ਣਾ ਕੀਤੀ ਸੀ। ਇਹ ਨਿਰਧਾਰਿਤ ਕੀਤੇ ਫੰਡ ਪੋਲੀਸ ਨੂੰ ਟਰੂ ਵਿਜਿਨ ਦੁਆਰਾ ਦਿੱਤੇ ਗਏ ਸੀ  ਜੋ ਕਿ ਕਰੀਬ ਚਾਰ ਸਾਲ ਦੇ ਬਾਅਦ ਵੀ ਇਹ ਫੰਡ ਬਿਨਾ ਵਰਤੋ ਪਏ ਰਹੇ ਸਨ । ਆਲ ਪਾਰਟੀ ਪਾਰਲੀਮੈਂਟ ਗਰੁਪ ਦੀ ਰੀਪੋਰਟ ਸਰਕਾਰ ਨੂੰ ਸਿਫ਼ਾਰਸ਼ ਕਰਦੀ ਹੈ ਕਿ ਸਿੱਖ ਭਾਈਚਾਰੇ ਤੇ ਅਧਾਰਤ ਸਿੱਖ ਨੈਟਵਰਕ ਤੇ ਸਿੱਖ ਕੌਂਸਲ ਯੂਕੇ ਨੂੰ ਸਲਾਨਾ ਗ੍ਰਾਂਟ ਦਿੱਤੀ ਜਾਵੇ ਜੋ ਕਿ ਪਹਿਲ ਕਰਕੇ ਅਗਲੇ 3 ਤੋਂ 5 ਸਾਲਾਂ ਚ ਯੂਕੇ ਭਰ ਦੇ ਗੁਰੂਦਵਾਰਿਆ ਵਿੱਚ 15 ਸੈਂਟਰ ਸਿੱਖਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਖੋਲ੍ਹੇ ਜਾਣ। ਜਿਕਰਯੋਗ ਹੈ ਕਿ ਹੋਮ ਆਫ਼ਿਸ ਦੇ ਅੰਕੜਿਆਂ ਅਨੁਸਾਰ ਪਿਛਲੇ 2 ਸਾਲਾਂ ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਜੁਰਮਾਂ ਵਿੱਚ 70% ਵਾਧਾ ਹੋਇਆ ਹੈ ।
 
 
 
Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-