Poem

"ਜਿੱਥੇ ਆਕੜ ਹੁੰਦੀ ਏ ...." - ਗੁਰਵੀਰ ਅਤਫ਼

October 28, 2020 09:29 PM
 
ਜਿੱਥੇ ਆਕੜ ਹੁੰਦੀ ਏ,
ਚੁੱਪ  ਉਦਾਸੀ  ਨਹੀਂ ।
ਨੀਅਤ ਮਾੜੀ ਹੁੰਦੀ ਏ,
ਪਰ ਜੀਭ ਪਿਆਸੀ ਨਹੀਂ।
ਜਿੱਥੇ  ਚਲਾਕੀ  ਹੁੰਦੀ  ਏ ,
ਆਪਣੇ ਪਣ ਦੀ ਝਾਕੀ ਨਹੀਂ ,
ਜਿੱਥੇ ਸਮਝਿਆ ਨਹੀਂ,
ਸਮਝਾਇਆ  ਜਾਂਦੈ ।
ਉਹ  ਸਹੁਰੇ  ਹੁੰਦੇ ਨੇ, 
ਪੇਕੇ ਪਿੰਡ ਦੀ ਧਰਤੀ ਨਹੀਂ ।
ਜਿੱਥੇ ਆਕੜ ਹੁੰਦੀ ਏ ,
"ਗੁਰਵੀਰ" ਚੁੱਪ ਉਦਾਸੀ ਨਹੀਂ ।
ਚੁੱਪ  ਉਦਾਸੀ  ਨਹੀਂ, 
ਕੋਈ ਚੁੱਪ ਉਦਾਸੀ ਨਹੀਂ  ।
 
                  ਗੁਰਵੀਰ  ਅਤਫ਼
                 ਛਾਜਲਾ (ਸੰਗਰੂਰ)
          ਮੋ: 87259-62914
Have something to say? Post your comment