Thursday, December 03, 2020
FOLLOW US ON
BREAKING NEWS
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ ।ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ ।ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ ।ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ  7 ਦਸੰਬਰ ਨੂੰ, ਖਿਡਾਰੀ ਅਤੇ ਸੇਵਾ ਮੁਕਤ ਸਿਪਾਹੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਸਾਰੇ ਤਮਗੇ ਅਤੇ ਯਾਦਗਾਰਾਂ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ

Article

ਕਹਾਣੀ ਕਿਸਾਨੀ ਦੇ ਹੱਕ - ਅਤਿੰਦਰਪਾਲ ਸਿੰਘ ਸੰਗਤਪੁਰਾ

October 28, 2020 09:37 PM


ਬਲਦੇਵ ਸਿੰਘ ਮੋਗਾ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਸੰਗਤਪੁਰੇ ਰਹਿੰਦਾ ਸੀ । ਆਪਣੇ ਵੱਡ ਵਡੇਰਿਆਂ ਦੀ ਮਿਹਨਤ ਨਾਲ ਜੋੜੀ ਤਿੰਨ ਏਕੜ ਦੀ ਜ਼ਮੀਨ ਦਾ ਟੱਕ ਹੀ ਉਸਦੀ ਰੋਜ਼ੀ ਰੋਟੀ ਦਾ ਸਾਧਨ ਸੀ । ਮਾਰੂ ਜ਼ਮੀਨ ਹੋਣ ਕਰਕੇ ਫ਼ਸਲ ਵੀ ਪੂਰੀ ਤਰ੍ਹਾਂ ਮੌਸਮ ਉੱਪਰ ਨਿਰਭਰ ਸੀ । ਉਸਦਾ ਇਹ ਖੇਤ ਛੋਟੇ ਛੋਟੇ ਟਿੱਬਿਆਂ ਵਿੱਚ ਘਿਰਿਆ ਹੋਇਆ ਸੀ । ਆਪਣੀ ਮਾਰੂ ਜ਼ਮੀਨ ਨੂੰ ਮਿਹਨਤ ਦੇ ਪਸੀਨੇ ਨਾਲ ਸਿੰਜਦੇ ਹੋਏ ਕਦੇ ਕਦੇ ਉਸਨੂੰ ਜਾਪਦਾ ਕਿ ਗਰੀਬੀ ਨੇ ਉਸਦੇ ਖੇਤ ਨੂੰ ਆਪਣੀ ਕੈਦ ਚ ਜਕੜਿਆ ਹੋਇਆ ਹੈ ਤੇ ਇਸ ਕੈਦ ਦਾ ਅਹਿਸਾਸ ਖੁੱਲ੍ਹੇ ਅਸਮਾਨ ਵਿੱਚ ਵੀ ਉਸਦੇ ਸਾਹਾਂ ਨੂੰ ਔਖਾ ਕਰ ਦਿੰਦਾ ਸੀ । ਬਲਦੇਵ ਆਪਣੇ ਦੋਵੇਂ ਮੁੰਡਿਆਂ ਨੂੰ ਪੜਾਉਣਾ ਚਾਹੁੰਦਾ ਸੀ ਕਿਉਂਕਿ ਖ਼ੂਨ ਪਸੀਨੇ ਚੋਂ ਪੈਦਾ ਹੋਈ ਫ਼ਸਲ ਮਾਰੂ ਨੀਤੀਆਂ ਦੀ ਸ਼ਿਕਾਰ ਹੋ ਰਹੀ ਸੀ। ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੋਣ ਦੇ ਬਾਵਜੂਦ ਕਿਸਾਨੀ ਦੀ ਲੜਾਈ ਸੰਘਰਸ਼ ਵਿੱਚੋਂ ਲੰਘਦੀ ਹੋਈ ਅਨਪੜ੍ਹਤਾ ਕਰਕੇ ਸਮਝੌਤਿਆਂ ਦੀ ਸ਼ਿਕਾਰ ਹੋ ਜਾਂਦੀ । ਵਧਦੀ ਉਮਰ ਬਲਦੇਵ ਦੀਆਂ ਉਮੀਦਾਂ ਦੇ ਸੂਰਜ ਦੀ ਲੋਅ ਨੂੰ ਮੱਧਮ ਕਰ ਰਹੀ ਸੀ । ਵਕਤ ਆਪਣੀ ਚਾਲ ਚੱਲਦਾ ਗਿਆ ਹੁਣ ਉਸਦਾ ਵੱਡਾ ਮੁੰਡਾ ਜੰਗੀਰਾ ਉਸਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਾ ਸੀ ਤੇ ਛੋਟਾ ਮੁੰਡਾ ਦੀਪਾ ਪੜਾਈ ਕਰ ਰਿਹਾ ਸੀ । ਅੱਜ ਕੰਮ ਕਰਦਿਆਂ ਦੋਵੇਂ ਪਿਉ ਪੁੱਤ ਰੋਟੀ ਤੋਂ ਲੇਟ ਹੋ ਗਏ ਸਨ । ਪਸੀਨੇ ਚ ਗਚ ਹੋਏ ਚਿੱਟੇ ਕੁੜਤੇ ਤੋਂ ਮਿੱਟੀ ਝਾੜਦਿਆਂ ਬਲਦੇਵ ਨੇ ਜੰਗੀਰੇ ਨੂੰ ਰੋਟੀ ਖਾਣ ਦਾ ਇਸ਼ਾਰਾ ਕਰਕੇ ਆਪ ਤੂਤ ਥੱਲੇ ਜਾਂ ਬੈਠਾ । ਰੋਟੀ ਖਾਂਦਿਆ ਜੰਗੀਰੇ ਨੇ ਆਪਣੇ ਬਾਪੂ ਨੂੰ ਸਵਾਲ ਕੀਤਾ ਕਿ ਬਾਪੂ ਮੀਂਹ ਦਾ ਸਾਰਾ ਪਾਣੀ ਟਿੱਬਿਆਂ ਦੀ ਸਿਖਰ ਤੇ ਬਣੇ ਟੋਬੇ ਵਿੱਚ ਖੜਾ ਰਹਿੰਦਾ ਕੀ ਇਹ ਕਦੇ ਆਪਣੇ ਖੇਤਾਂ ਤੱਕ ਨੀ ਆ ਸਕਦਾ । ਆਪਣੇ ਪੁੱਤ ਨੂੰ ਖੇਤਾਂ ਲਈ ਫਿਕਰਮੰਦ ਵੇਖ ਬਲਦੇਵ ਨੇ ਕਿਹਾ ਪੁੱਤ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਕੁਝ ਵੀ ਹੋ ਸਕਦਾ । ਬਾਪੂ ਦੀ ਇਸ ਦਲੀਲ ਨੇ ਉਸਨੂੰ ਚੰਗੇ ਭਵਿੱਖ ਦੀ ਇੱਕ ਉਮੀਦ ਦੇ ਦਿੱਤੀ ਸੀ । ਕੰਮ ਤੋਂ ਥੱਕ ਹਾਰ ਜਾਣ ਬਾਅਦ ਦੋਵੇਂ ਪਿਉ ਪੁੱਤ ਟੋਬੇ ਦੇ ਪਾਣੀ ਨੂੰ ਖੇਤ ਤੱਕ ਲੈਕੇ ਆਉਣ ਲਈ ਧਰਤੀ ਦੀ ਹਿੱਕ ਤੇ ਨਕਸ਼ੇ ਉਲੀਕਦੇ ਰਹਿੰਦੇ । ਕੁਝ ਦਿਨਾਂ ਬਾਅਦ ਉਨ੍ਹਾਂ ਦੀ ਉਮੀਦ ਨੂੰ ਸੱਚ ਚ ਬਦਲਣ ਵਾਲਾ ਨਕਸ਼ਾ ਉਨ੍ਹਾਂ ਦੇ ਸਾਹਮਣੇ ਸੀ । ਪਿਉ ਪੁੱਤ ਖੇਤੀ ਦੇ ਕੰਮਾਂ ਤੋਂ ਇਲਾਵਾ ਉਸ ਨਕਸ਼ੇ ਦੇ ਹਿਸਾਬ ਨਾਲ ਨਹਿਰ ਪੁੱਟਣ ਲੱਗ ਪਏ । ਪੜਾਈ ਕਰਦਾ ਦੀਪਾ ਉਨ੍ਹਾਂ ਨੂੰ ਸਿਰ ਖਪਾਈ ਕਰਨ ਤੋਂ ਰੋਕਦਾ ਸੀ । ਹੌਲੀ ਹੌਲੀ ਟੋਬੇ ਵੱਲ ਨੂੰ ਵੱਧਦੀ ਹੋਈ ਨਹਿਰ ਆਪਣਾ ਸਫ਼ਰ ਪੂਰਾ ਕਰ ਚੁੱਕੀ ਸੀ । ਕਈ ਸਾਲਾਂ ਦੀ ਸਖ਼ਤ ਮਿਹਨਤ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੁਣ ਮੀਂਹ ਦਾ ਪਾਣੀ ਨਹਿਰ ਵਿੱਚ ਦੀ ਹੋਕੇ ਬਲਦੇਵ ਦੇ ਖੇਤ ਦੀ ਪਿਆਸ ਬੁਝਾਉਣ ਲੱਗ ਪਿਆ ਸੀ ਜਿਸ ਕਰਕੇ ਹੁਣ ਫਸਲ ਦੀ ਪੈਦਾਵਾਰ ਵੀ ਵੱਧ ਗਈ ਸੀ । ਸਰਕਾਰ ਵੱਲੋਂ ਤੈਅ ਕੀਤੇ ਰੇਟ ਉੱਪਰ ਫਸਲ ਵੇਚਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੰਗਾ ਹੋਣ ਲੱਗ ਪਿਆ । ਪੜਾਈ ਪੂਰੀ ਹੋਣ ਤੋਂ ਬਾਅਦ ਦੀਪੇ ਨੂੰ ਸ਼ਹਿਰ ਵਿੱਚ ਇੱਕ ਸੈਲਰ 'ਚ ਨੌਕਰੀ ਮਿਲ ਗਈ ਸੀ । ਪਿੰਡ ਤੋਂ ਸ਼ਹਿਰ ਦੀ ਦੂਰੀ ਕਰਕੇ ਦੀਪੇ ਨੇ ਸ਼ਹਿਰ ਰਹਿਣ ਦਾ ਫ਼ੈਸਲਾ ਕਰ ਲਿਆ । ਪਿੰਡ ਵਾਲਾ ਘਰ ਛੱਡਕੇ ਜਾ ਰਹੇ ਦੀਪੇ ਦੇ ਚਿਹਰੇ ਦੀਆਂ ਖੁਸ਼ੀਆਂ ਫਿਕਰਾਂ ਚ ਡੁੱਬੇ ਜੰਗੀਰੇ ਨੂੰ ਖੁਸ਼ ਨਾ ਕਰ ਸਕੀਆਂ । ਬੁੱਢੇ ਬਾਪੂ ਦੀ ਸਾਂਭ ਸੰਭਾਲ ਕਰਦਾ ਜੰਗੀਰਾਂ ਆਪਣੇ ਪਿਉ ਵਾਂਗ ਆਪਣੇ ਪਰਿਵਾਰ ਨੂੰ ਪਾਲਣ ਚ ਰੁੱਝ ਗਿਆ । ਸਰਕਾਰ ਦੀਆ ਮਾਰੂ ਨੀਤੀਆਂ ਕਿਸਾਨੀ ਨੂੰ ਖੋਖਲਾ ਕਰ ਰਹੀਆਂ ਸਨ । ਮੰਡੀਕਰਨ ਨੂੰ ਖਤਮ ਕਰਨ ਦੇ ਫ਼ੈਸਲੇ ਨੇ ਕਿਸਾਨਾਂ ਨੂੰ ਜਿਵੇ ਸੁੰਨ ਹੀ ਕਰ ਦਿੱਤਾ ਸੀ । ਜੰਗੀਰੇ ਦੇ ਨਾਲ ਨਾਲ ਸਾਰੇ ਕਿਸਾਨਾਂ ਦੇ ਸਬਰ ਦਾ ਬੰਨ ਟੁੱਟਣ ਲੱਗਾ ਤੇ ਦੂਸਰੇ ਪਾਸੇ ਆਪਣੀ ਨੌਕਰੀ ਬਚਾਉਣ ਦੀ ਖਾਤਿਰ ਦੀਪੇ ਨੇ ਆਪਣੇ ਭਰਾ ਤੋਂ ਨਾਤਾ ਹੀ ਤੋੜ ਲਿਆ । ਸੁੰਨ ਹੋਏ ਸਰੀਰ ਸੰਘਰਸ਼ ਦੀ ਗਰਮੀ ਨੇ ਜੋਸ਼ ਨਾਲ ਭਰ ਦਿੱਤੇ । ਸਰਕਾਰ ਵੱਲ ਬੇਵਸੀ ਨਾਲ ਵੇਖਦਿਆਂ ਸਾਲਾਂ ਦੀ ਲੰਬੀ ਚੁੱਪ ਸੰਘਰਸ਼ ਦੇ ਨਾਹਰਿਆਂ ਚ ਬਦਲ ਚੁੱਕੀ ਸੀ । ਪੂਰੇ ਦੇਸ਼ ਦਾ ਕਿਸਾਨ ਸੜਕਾਂ ਤੇ ਉਤਰ ਆਇਆ ਸੀ। ਇਸ ਸੰਘਰਸ਼ ਨੇ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ । ਆਪਣੀ ਹੋਂਦ ਲਈ ਕੀਤੇ ਇਸ ਸੰਘਰਸ਼ ਤੋਂ ਬਾਅਦ ਕਿਸਾਨ ਫੇਰ ਖੁਸ਼ਹਾਲੀ ਵੱਲ ਵੱਧਣ ਲੱਗ ਪਏ ਸੀ । ਮਜਬੂਰੀਆਂ ਨਾਲ ਲੜਦੇ ਜੰਗੀਰੇ ਦਾ ਮੁੰਡਾ ਕਦੋ ਵੱਡਾ ਹੋ ਗਿਆ ਉਸਨੂੰ ਪਤਾ ਹੀ ਨਾ ਲੱਗਾ । ਜੰਗੀਰਾ ਚਾਹੁੰਦਾ ਸੀ ਕਿ ਉਸਦਾ ਮੁੰਡਾ ਬਾਰਵੀਂ ਜਮਾਤ ਪੜਕੇ ਖੇਤੀ ਦੇ ਨਾਲ ਨਾਲ ਕੋਈ ਨੌਕਰੀ ਵੀ ਲੱਭਣੀ ਸ਼ੁਰੂ ਕਰੇ ਤਾਂ ਜੋ ਉਸਦੇ ਭਰਾ ਦੇ ਬੱਚਿਆਂ ਵਾਂਗ ਉਸਦਾ ਵੀ ਭਵਿੱਖ ਬਣ ਸਕੇ । ਪਰ ਉਸਦਾ ਮੁੰਡਾ ਆਪਣੇ ਚਾਚੇ ਦੇ ਮੁੰਡਿਆਂ ਦੀਆਂ ਗੱਲਾਂ ਚ ਆਕੇ ਬਾਹਰ ਜਾਣ ਦੀ ਜ਼ਿੱਦ ਕਰਨ ਲੱਗਾ । ਜੰਗੀਰਾ ਆਪਣੇ ਮੁੰਡੇ ਨੂੰ ਗੁਜ਼ਾਰੇ ਜੋਗੀ ਜ਼ਮੀਨ ਤੇ ਨੌਕਰੀ ਵਿਚਲੇ ਫ਼ਰਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਬਾਹਰ ਜਾਣ ਦੀ ਜ਼ਿੱਦ ਕਰਦਿਆਂ ਮੁੰਡੇ ਨੇ ਜ਼ਮੀਨ ਵੇਚ ਦੇਣ ਲਈ ਕਿਹਾ । ਏਨਾ ਬੋਲਾਂ ਨੇ ਉਸਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਸੀ ਜੰਗੀਰੇ ਦੀਆਂ ਅੱਖਾਂ ਚ ਮਾਰੂ ਜ਼ਮੀਨ ਨੂੰ ਉਪਜਾਊ ਕਰਨ ਤੇ ਭਰਾ ਨੂੰ ਪੜਾਉਣ ਵਾਲੀ ਕਹਾਣੀ ਨੂੰ ਫੇਰ ਮੂਹਰੇ ਲਿਆ ਖੜਾ ਕੀਤਾ । ਪੜਾਈ ਕਰਕੇ ਭਰਾਵਾਂ ਚ ਪਈ ਦੂਰੀ ਤੇ ਕਈ ਸਾਲਾਂ ਤੋਂ ਦੱਬੀ ਕਿਸਾਨੀ ਦੀ ਪੀੜ ਕਦੋਂ ਉਸਦੇ ਪੁੱਤ ਦੇ ਚਿਹਰੇ ਤੇ ਜਵਾਬ ਬਣ ਛਪ ਗਈ ਉਸਨੂੰ ਪਤਾ ਵੀ ਨਾ ਲੱਗਾ । ਪਿਉ ਦੀ ਇਸ ਮਾਰ ਨੇ ਇੱਕ ਵਾਰ ਫੇਰ ਉਸਦੇ ਪੁੱਤ ਨੂੰ ਕਿਸਾਨੀ ਦੇ ਹੱਕਾਂ ਲਈ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ । 

ਲਿਖਤ ਅਤਿੰਦਰਪਾਲ ਸਿੰਘ ਸੰਗਤਪੁਰਾ
ਸੰਪਰਕ_81468 08995
 
Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-