Thursday, December 03, 2020
FOLLOW US ON

Article

ਉਤਮ ਕਲਾ ਤੋ ਢਿਹਦੀ ਕਲਾ ਵੱਲ ਪੰਜਾਬੀ ਗਾਇਕੀ - ਰਵਿੰਦਰ ਸਿੰਘ ਧਾਲੀਵਾਲ

October 28, 2020 09:39 PM


ਸੰਗੀਤ ਮਨੁੱਖ ਦੀ ਮਹਾਨ ਖੋਜ ਤੇ ਉੁਤਮ ਕਲਾ ਹੈ ।ਇਹ ਜਿੰਦਗੀ ਦੇ ਸਭ ਰੰਗਾ
(ਖੁਸ਼ੀ,ਵਿਛੋੜਾ,ਰੂਹਾਨੀ,ਵੈਰਾਗ,ਪ੍ਰੇਮ,ਦੁੱਖਾ ਦੇ ਭਾਂਵ ) ਨੂੰ ਸੁਰਾ ਦੇ ਆਲਾਪ ਨਾਲ ਰੂਹੀ ਅਨੰਦ ਬਖਸਦਾ ਹੈ ।
ਸੰਗੀਤ ਸਿਧਾਂਤਕਾਰ ਇਸ ਨੂੰ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਮੰਨਦੇ ਹਨ ।ਇਕ ਸੁਰਬੰਧ ਤੇ ਸਹਿਜ
ਭਰਿਆ ਸੰਗੀਤ ਦਿਮਾਗੀ ਬੋਝ ਹਲਕਾ ਕਰਦਾ ਹੈ । ਇਸ ਰਾਹੀ ਅਸੀ ਆਪਣੀ ਮਨੋ ਭਾਵਨਾ ਨੂੰ
ਬਿਨਾ ਬੋਲੇ ਉਜਾਗਰ ਕਰ ਸਕਦੇ ਹਾ । ਮਨੋਵਿਗਿਆਨੀਆ ਅਨੁਸਾਰ ਕੋਈ ਵੀ ਚੰਗੇ ਮਾੜੇ ਸਬਦ ਨੂੰ
ਵਾਰ ਵਾਰ ਸੁਣਨ ਨਾਲ ਦਿਮਾਗੀ ਤਰੰਗਾ ਦਾ ਝਕਾਉ ਉਸ ਪਾਸੇ ਜਾਦਾ ਹੈ । ਅਜਿਹਾ ਪ੍ਰਭਾਵ ਬੱਚੇ ਤੇ
ਨੌਜਵਾਨ ਜਲਦੀ ਕਬੂਲਦੇ ਹਨ । ਇਸੇ ਲਈ ਸੰਗੀਤ ਨਾਲ ਜੁੜਿਆ ਹਰ ਗਾਇਕ,ਗੀਤਕਾਰ, ਸਾਜੀ
,ਕੰਪਨੀ ਤੇ ਸਰੋਤੇ ਸਭ ਮਹੱਤਵਪੂਰਨ ਹਨ । ਜਿਹੜੇ ਦੁਨੀਆ ਵਿੱਚ ਆਪਣੇ ਸੱਭਿਆਚਾਰ ਜਾ ਕਲਾ ਨੂੰ
ਪ੍ਰਫੁੱਲਤ ਕਰਦੇ ਹਨ । ਪਰ ਮੋਜੂਦਾ ਦੋਰ ਦਾ ਪੰਜਾਬੀ ਸੰਗੀਤ ਸਾਂਝ,ਸਕੂੰਨ ਤੇ ਸੱਭਿਆਚਾਰ ਦੀ ਕਸਵੱਟੀ
ਤੇ ਖਰਾ ਨਹੀ ਉਤਰ ਰਿਹਾ ।
ਡਿਜੀਟਲ ਦੁਨੀਆ ਤੇ ਦੋਲਤ ਦੀ ਦੌੜ ਨੇ ਇਸਦੇ ਮਕਸਦ ਬਦਲ ਦਿੱਤੇ । ਉਹ ਵੀ ਸਮਾ ਸੀ
ਜਦੋ ਅਵਾਜ ਤੋ ਗਾਇਕ ਦੀ ਪਹਿਚਾਣ ਹੁੰਦੀ ਸੀ । ਉਹਨਾ ਦੇ ਗਾਣਿਆ ਨੂੰ ਸੁਣਨ ਲੋਕ ਮੀਲਾ ਦਾ ਪੈਂਡਾ
ਪੈਦਲ ਹੀ ਤੈਅ ਕਰ ਲੈਦੇ ਸਨ । ਰੰਗ ਬਰੰਗੀ ਕਨਾਤਾ ,ਝੰਡੀਆ ਤੇ ਛਾਇਆਮਾਨ ਹੇਠ ਘੜੇ, ਚਿਮਟਾ,
ਢੋਲਕੀ ਤੇ ਹਰਮੋਨੀਅਮ ਨਾਲ ਸਟੇਜ ਸਜਾਈ ਜਾਦੀ । ਆਸਾ ਸਿੰਘ ਮਸਤਾਨਾ ਵਰਗੇ ਸੁਰੀਲੇ ਗਾਇਕ
"ਬੱਲੇ ਨੀ ਪੰਜਾਬ ਦੀਏ ਸੇਰ ਬੱਚੀਏ
ਚਰਖੀ ਦੇ ਸ਼ੌਕ ਕੱਤ ਲਈਆ ਪੂਣੀਆ "
ਦੇ ਬੋਲਾ ਰਾਹੀ ਪੰਜਾਬੀ ਮੁਟਿਆਰ ਦੀ ਮੇਹਨਤ ,ਸੀਰਤ ਤੇ ਰਿਸਤੇ ਨਿਭਾਉਣ ਵਾਲੇ ਸੰਸਕਾਰਾ ਦੀ ਹਾਮੀ
ਭਰਦੇ । ਪੁਰਾਣੇ ਵੇਲੇ ਦੇ ਗਇਕਾ ਦੇ ਸਾਦ-ਮੁਰਾਦੇ ਪਹਿਰਾਵੇ ਤੇ ਗਾਏ ਗੀਤ ਲੋਕੀ ਅੱਜ ਵੀ ਚੇਤੇ ਕਰਦੇ
ਹਨ ।ਇਹ ਗੀਤ ਸੁਣਨ ਲੱਗਿਆ ਅਕਾਊ ਨਹੀ ਸਗੋ ਦਿਲ ਨੂੰ ਛੂਹਦੇ ਹਨ । ਅਜੋਕੀ ਪੀੜੀ ਦੇ ਸਿੰਗਰਾ

ਵਾਗ ਦਿਖਾਵੇ ਲਈ ਸਾਜੀਆ ਦੀ ਡਾਰ ਨਹੀ ਸੀ ਹੁੰਦੀ । ਸਗੋ ਰਿਆਜ ਕਰ ਸੋਧੀ ਅਵਾਜ ਨਾਲ ਰਸੀਲੇ ਤੇ
ਮਨੋਰੰਜਨਦਾਇਕ ਅਖਾੜੇ ਲਾਉਦੇ ਸਨ । ਸੀ.ਡੀ ਦੇ ਗਾਣੇ ਚਲਾ ਕੇ ਸੋਅ ਲਾਉਣੇ ਨਵਯੁੱਗ ਤੇ ਮੌਸਮੀ
ਗਾਇਕਾ ਦੀ ਖੋਜ ਹੈ । ਲਾਲ ਚੰਦ ਯਮਲਾ ਤੂੰਬੀ ਨੂੰ ਸਾਜ ਵਜੋ ਮਾਨਤਾ ਦਵਾਉਣ ਵਾਲਾ ਗਇਕ ਸੀ । ਜੋ
ਆਪਣੇ ਅਖਾੜੇ ਵਿੱਚ ਤੂੰਬੀ ਤੇ ਗਉਣ ਨਾਲ ਹੀ ਸਰੋਤਿਆ ਨੂੰ ਬੰਨੀ ਰੱਖਦਾ ਸੀ । ਲੋਈ ਦੀ ਬੁੱਕਲ ਮਾਰ
ਤੂੰਬੀ ਦੀ ਤੁਣਕ-ਤੁਣਕ ਨਾਲ
" ਤੇਰੇ ਹੀ ਕਰਾਰਾ ਮੈਨੂੰ ਪੱਟਿਆ
ਜਾ ਤੂੰ ਮੇਰੀ ਮੈ ਤੇਰਾ ਭੁਲ ਨਾ ਜਾਵੀ ਵੇਂ "
ਵਰਗੇ ਗੀਤਾ ਦੀ ਝੜੀ ਦਿੰਦਾ । ਅਜਿਹੇ ਸੰਗੀਤਮਈ ਰੰਗ ਵਿੱਚ ਰੰਗੇ ਲੋਕੀ ਘਰ ਜਾਣਾ ਦੂਰ ਤੇ ਧੁੱਪਾ ਛਾਂਵਾ
ਵੀ ਭੁੱਲ ਜਾਦੇ ।
ਪੰਜਾਬੀ ਗਾਇਕੀ ਨੂੰ ਸੰਗੀਤ ਪ੍ਰੇਮੀ ਰੀਝ ਨਾਲ ਸੁਣਦੇ ਸਨ । ਉਂਜ ਸਾਇਦ ਹੀ ਕੋਈ ਦੂਜੀ ਖੇਤਰੀ
ਭਾਸਾ ਜਾ ਰਾਜ ਹੋਵੇ । ਜਿਸ ਦੇ ਗਇਕ ਭਾਰਤ ਤੇ ਵਿਦੇਸਾ ਵਿੱਚ ਲਗਾਤਾਰ 7-8 ਦਹਾਕਿਆ ਤੋ
ਅਖਾੜੇ ਲਾਉਦੇ ਹੋਵਣ । 70ਵਿਆ ਤੋ ਬਾਅਦ ਕੁਲਦੀਪ ਮਾਣਕ,ਸੁਰਿੰਦਰ ਛਿੰਦਾ ,ਅਮਰ ਚਮਕੀਲਾ ਤੇ
ਸਦੀਕ ਵਰਗੇ ਗਇਕਾ ਦਾ ਸੁਨਹਿਰੀ ਯੁੱਗ ਸੀ ।ਜਿਹੜੇ ਪਹਿਲੀ ਕਤਾਰ ਦੇ ਗਵਾਈਏ ਸਨ । ਜਿਹਨਾ ਨੂੰ
ਲੋਕਾ ਨੇ ਖੂਭ ਸੁਣਿਆ ਤੇ ਸਲਾਹਿਆ । ਪਰ ਉਸ ਸਮੇ ਦੂਹਰੀ ਸਬਦਾਬਲੀ ਨੂੰ ਲੋਕੀ ਨਕਾਰਦੇ ਵੀ ਸੀ ।
ਇਸੇ ਲਈ ਕੁਝ ਗਾਇਕ ਦੇ ਗੀਤ ਟਰੱਕਾ ,ਮੋਟਰਾ,ਟ੍ਰੈਕਟਰਾ ਜਾ ਛੜਿਆ ਦੀਆ ਢਾਣੀਆ ਤੱਕ ਸੀਮਤ ਰਹੇ
। ਇਹ ਜੁਅਰਤ ਅੱਜ ਦੇ ਸਰੋਤਿਆ ਵਿੱਚ ਘੱਟ ਹੈ । ਗਾਇਕਾ ਨੇ ਪੰਜਾਬੀਅਤ ਨਾਲ ਜੁੜੇ ਜੁਝਾਰੂ ਯੋਧਿਆ
ਦੀਆ ਵਾਰਾਂ, ਕਿੱਸੇ , ਤੇ ਲੋਕ ਕਥਾਵਾਂ ਨੂੰ ਦੁਨੀਆ ਵਿੱਚ ਵੀ ਪਹੁਚਾਇਆ । ਫਿਰ ਭਾਂਵੇ ਉਹ ਸੁਰਿੰਦਰ ਛਿੰਦੇ
ਦਾ ਗਾਇਆ ਦੁੱਲਾ ਭੱਟੀ ਜਾ ਲੰਮੀ ਹੇਕ ਨਾਲ ਮਾਣਕ ਦੀਆ ਗਾਈਆ ਕਲੀਆ ਜਾ ਬਾਬਾ ਬੰਦਾ ਸਿੰਘ
ਬਹਾਦੁਰ ਦੀ ਵਾਰ
"ਲੈ ਕੇ ਕਲਗੀਧਰ ਤੋ ਥਾਪੜਾ

ਦਿੱਤਾ ਚਰਨੀ ਸੀਸ ਨਿਵਾ "
ਹੋਵੇ । ਇਹ ਅੱਜ ਵੀ ਸੁਣਨਾ ਪਸੰਦ ਕਰਦੇ ਹਨ । ਅਜਿਹਾ ਸੰਗੀਤ ਸਦੀਵੀ ਸਾਂਝ ਦੇ ਪ੍ਰਤੀਕ ਹੋ
ਨਿਬੜਿਆ ।
ਉਸ ਦੌਰ ਦੀਆ ਗਾਇਕਾਵਾ ਨੇ ਆਪਣੇ ਚੋਖਾ ਯੋਗਦਾਨ ਪਾਇਆ । ਅੱਜ ਵੀ ਪ੍ਰਕਾਸ
ਕੌਰ,ਸੁਰਿੰਦਰ ਕੌਰ,ਨਰਿੰਦਰ ਬੀਬਾ ਤੇ ਡੋਲ਼ੀ ਗਲੇਰੀਆ ਦੇ ਗੀਤ ਵਿਆਹ ਮੌਕੇ ਗੂਜਦੇ ਹਨ । ਜਿਨਾ ਵਿੱਚ
ਦਿਉਰ,ਭਾਬੀਆ ,ਭੈਣਾ ਜਾ ਮਾਵਾਂ ਤੇ ਧੀਆ ਦੇ ਦੁੱਖ ਸੁੱਖ ਦੀਆ ਬਾਤ ਪਾਉਦੇ ਗੀਤ ਸਮਿਲ ਹਨ। ਵਿਹੜੇ
ਦੀ ਰੌਣਕ ਧੀ ਦੇ ਵਿਆਹ ਦੀ ਵਿਦਾਇਗੀ ਸਮੇ ਦਾ ਨਰਿੰਦਰ ਬੀਬਾ ਨੇ ਆਪਣੇ ਗੀਤ
" ਆਹ ਲੈ ਮਾਏ ਸਾਭ ਕੁੰਜੀਆ ,
ਧੀਆ ਕਰ ਚੱਲੀਆ ਸਰਦਾਰੀ "
ਅਤੇ ਪ੍ਰਕਾਸ ਕੌਰ ਨੇ "ਮਾਵਾਂ ਤੇ ਧੀਆ ਰਲ ਬੈਠੀਆ ਨੀ ਮਾਏ " ਵਿੱਚ ਨਿੱਘੇ ਰਿਸਤਿਆ ਦਾ
ਬਖੂਬੀ ਦ੍ਰਿਸ ਚਿਤਰਿਆ ਹੈ । ਹੁਣ ਤਾ ਹੋਛੀ ਗੀਤਕਾਰੀ ਨੂੰ ਫੈਲਾਉਣ ਵਿੱਚ ਨਵੀਆ ਗਾਇਕਾਵਾ ਵੀ
ਚੜਦੀ ਉਮਰੇ ਪਟਾਕੇ ਪਾਉਣ ਜਾ ਅੱਠ ਪਰਚਿਆ ਦੀ ਗਿਣਤੀ ਵਿੱਚ ਉਲਝਕੇ ਰਿਹ ਗਈਆ ਹਨ ।
90ਵੇਂ ਤੋ ਬਾਅਦ ਪੰਜਾਬੀ ਸੰਗੀਤ ਦਾ ਮੁੰਬਈ ਫਿਲਮ ਇੰਡਸਟਰੀ ਵਿੱਚ ਵੀ ਖੂਭ ਬੋਲ ਬੋਲਾ
ਰਿਹਾ । ਸੁਖਵਿੰਦਰ ਸੁੱਖੀ ,ਦਲੇਰ ਮਹਿੰਦੀ, ਗੁਰਦਾਸ ਮਾਨ ,ਹੰਸ ਰਾਜ ,ਸਰਦੂਲ ਸਿਕੰਦਰ ,ਜਸਵੀਰ ਜੱਸੀ
ਨੇ ਵੀ ਹਿੰਦੀ ਫਿਲਮਾ ਵਿਚ ਚੰਗਾ ਜਸ ਖੱਟਿਆ । ਹਿੰਦੀ ਫਿਲਮਸਾਜ ਪੰਜਾਬੀ ਗਾਣਾ ਫਿਲਮ ਵਿਚ ਪਾਉਣਾ
ਜਰੂਰੀ ਸਮਝਣ ਲੱਗੇ । ਅੱਜ ਵੀ ਦਲਜੀਤ ਦੁਸਾਝ ,ਜੱਸੀ ਗਿੱਲ ਤੇ ਕੁਝ ਹੋਰ ਪੰਜਾਬੀ ਗਇਕ ਵੀ ਚੰਗਾ
ਕੰਮ ਕਰ ਰਹੇ ਹਨ । ਪਰ ਪੰਜਾਬੀ ਗਾਉਣ ਵੇਲੇ ਤਾ ਮਹਿੰਗੀਆ ਕਾਰਾ ,ਨਸੇ ,ਗੈਗਵਾਰ ਤੇ ਹਥਿਆਰ ਹੀ
ਨਜਰ ਆਉਦੇ ਹਨ । ਜਿਸ ਨੂੰ ਰੋਕਣ ਲਈ ਅਦਾਲਤਾ ਦਾ ਸਹਾਰਾ ਲੈਣਾ ਪੈ ਰਿਹਾ ਹੈ । ਉਂਜ ਗੁਰਦਾਸ
ਮਾਨ ਦੇ ਗਾਏ "ਘੱਗਰੇ ਵੀ ਗਏ " ਤੇ " ਮਾਣਕ ਹੱਦ ਮੁਕਾ ਗਿਆ ਨਵੀਆ ਕਲੀਆ ਦੀ " ਗਾਣੇ ਬਾਕਿਆ ਹੀ
ਕਲੀਆ ਤੇ ਰਵਾਇਤੀ ਪੁਸ਼ਕਾ ਦਾ ਅੰਤਿਮ ਦੌਰ ਹੋ ਗਿਆ । ਮਾਨ ਭਰਾਵਾ ਦੀ ਸਤਰੰਗੀ ਪੀਘ ਨੇ ਜਰੂਰ

ਕੁਝ ਕਵੀਸਰੀ ਵਾਲੇ ਸੰਗੀਤਕ ਹੁਲਾਰੇ ਦਿੱਤੇ । ਫਿਰ ਕਾਲਜੀਏਟ ਲਾਈਫ,ਅੱਲੜ ਉਮਰੇ ਦੇ ਪ੍ਰੇਮ ਤੇ
ਵਿਆਹ ਦੇ ਵਿਛੋੜੇ ਵਾਲੇ ਗੀਤਾ ਨੇ ਵੀ ਕਈਆ ਨੂੰ ਸਟਾਰ ਬਣਾਇਆ । ਜੋ ਮਨੋਰੰਜਨ ਤੱਕ ਹੀ ਸੀਮਤ ਰਹੇ
। ਪਰ ਲੋਕਾ ਦੇ ਦਿਲ ਵਿੱਚ ਨਾ ਵਸ ਸਕੇ । ਵਿਰਸੇ ਦੇ ਮੁਰੀਦ ਗਾਇਕ ਪੰਮੀ ਬਾਈ,ਵਾਰਿਸ ਭਰਾ
,ਹਰਭਜਨ ਮਾਨ ,ਸਰਭਜੀਤ ਚੀਮਾ,ਬਿੰਦਰੱਖੀਆ, ਮਲਕੀਤ, ਸੁਰਜੀਤ ਖਾਨ ਨੇ ਨਿਰੋਈ ਗਾਇਕੀ
ਦੀ ਪੱਲਾ ਨਹੀ ਛੱਡਿਆ । ਜਿੰਨਾ ਗਾਇਕੀ ਦੇ ਜੰਕਸਨ ਤੇ ਪੰਜਾਬੀ ਬੋਲੀ,ਪਹਿਰਾਵਾ ,ਗਿੱਧਾ
,ਭੰਗੜੇ ਵਰਗੇ ਵਿਰਸੇ ਦੇ ਪਹਿਲੂਆ ਨੂੰ ਦੁਨੀਆ ਵਿੱਚ ਪਹੁਚਾਇਆ ।
ਪਿਛਲੇ ਦਹਾਕੇ ਤੋ ਪੰਜਾਬੀ ਗਾਇਕੀ ਤੇ ਗੀਤਕਾਰੀ ਵਿੱਚ ਆਈ ਗਿਰਾਵਟ ਨਾਲ
ਪੰਜਾਬੀਅਤ ਦਾ ਚਿਹਰਾ ਵੀ ਧੁੰਦਲਾ ਹੋਇਆ । ਬਾਕੀ ਕਸਰ ਸ਼ੋਰ ਨੁਮਾ ਸੰਗੀਤ ਤੇ ਅੰਗਰੇਜੀ ਰੈਂਪ ਨੇ ਕੱਢ
ਦਿੱਤੀ । ਗਾਣਿਆ ਵਿੱਚ ਮਹਿੰਗੀਆ ਗੱਡੀਆ ਦੇ ਨਾਲ ਔਰਤ ਮਾਡਲ ਨੂੰ ਨੁਮਾਇਸ ਦੀ ਵਸਤੂ ਵਾਂਗ ਪੇਸ
ਕੀਤਾ ਜਾਣ ਲੱਗਾ । ਗੀਤ ਦੇ ਫਿਲਮਾਕਣ ਵਿੱਚ ਹਥਿਆਰ ਤੇ ਨਸ਼ੇ ਗਾਇਕ ਨਾਲੋ ਵੱਧ ਸਮੇ ਦਿਖਾਈ ਦਿੰਦੇ
ਹਨ । ਗੀਤਕਾਰੀ ਅਸਲੀਅਤ ਤੋ ਕੋਹਾ ਦੂਰ ਹੈ । ਕਰਜੇ ਤੇ ਖੇਤੀ ਮੰਦਹਾਲੀ ਕਾਰਨ ਕਿਸਾਨ ਜਮੀਨਹੀਣ
ਹੋ ਰਹੇ ਹਨ । ਗੀਤਕਾਰ ਉਹਨਾ ਨੂੰ ਦੇਸੀ ਬਾਣੇ ਪਹਿਨਾ ਕਲੱਬਾ, ਲਗਜਰੀ ਗੱਡੀਆ ਤੇ ਗੈਗਸਟਰ ਬਣਾਕੇ
ਦਿਖਾਉਣ ਵਿੱਚ ਮਸਰੂਫ ਹੈ । ਬੇਰੁਜਗਾਰੀ ਦੇ ਝੰਬੇ ਨੋਜਵਾਨ ਇਸਨੂੰ ਸਸਤੀ ਸੋਹਰਤ ਤੇ ਘੱਟ ਮੇਹਨਤ ਦਾ
ਕੰਮ ਸਮਝ ਲੱਗੇ ਹੋਏ ।ਲਿਖਣ ਤੋ ਪਹਿਲਾ ਪੜਨਾ (ਘੋਖਣਾ) , ਗਾਉਣ ਤੋ ਪਹਿਲਾ ਸਮਝਣਾ" ਵਰਗੇ
ਸਹਾਈ ਤੱਥ ਬੀਤੇ ਦੀਆ ਗੱਲਾ ਰਹਿ ਗਈਆ । ਕਲਾਕਾਰਾ ਨੂੰ ਲੋਕਾ ਦੀ ਆਵਾਜ ਆਖਦੇ ਹਨ । ਜਿਸ
ਵਿੱਚ ਆਪਣੀ ਲੋਕਾਈ ਦੀਆ ਖੁਸੀਆ,ਗਮੀਆ ਤੇ ਸਮਾਜਿਕ ਸਾਰੋਕਾਰ ਦਾ ਤਰਜਮਾ ਕਰਦੇ ਹਨ ।
ਸਭਿਆਚਾਰ ਸਮਾਜ ਦਾ ਸੀਸਾ ਹੁੰਦਾ ਹੈ । ਕੀ ਅਸੀ ਆਪਣੇ ਬੱਚਿਆ ਲਈ ਅਜਿਹਾ ਸ਼ੱਭਿਆਚਾਰ ਛੱਡ ਕੇ
ਜਾਵੇਗੇ । ਜੋ ਉਹਨਾ ਨੂੰ ਟੋਚਨਾ, ਨਸ਼ੇ ਤੇ ਹਥਿਆਰਾ ਦੇ ਸ਼ੌਕ ਬਾਰੇ ਦੱਸੇਗਾ । ਜਿਹੜੀ ਧਰਤੀ ਗੁਰੂਆ,ਪੀਰੀ
.ਊਧਮ ਸਿੰਘ ਤੇ ਭਗਤ ਸਿੰਘ ਵਰਗਿਆ ਯੋਧਿਆ ਦੀ ਹੈ । ਲੋਕ ਪੰਜਾਬੀ ਹੋਣ ਦਾ ਮਾਣ ਕਰਦੇ ਹਨ । ਪਰ
ਗਾਇਕੀ ਪ੍ਰਦੂਸਣ ਦੇ ਕਾਰਨ ਇਸਦਾ ਉਲਟਾ ਪ੍ਰਭਾਵ ਪੈ ਰਿਹਾ ਹੈ । ਇਸ ਡੰਗ ਟਪਾਊ ਤੇ ਘੱਟ ਉਮਰੀ
ਗਾਇਕੀ ਤੋ ਕਿਨਾਰਾ ਕਰਨਾ ਜਰੂਰੀ ਹੈ । ਸਤਿੰਦਰ ਸਰਤਾਜ,ਪ੍ਰਭ ਗਿੱਲ ਤੇ ਉਹਨਾ ਗਾਇਕਾ ਤੇ
ਗੀਤਕਾਰਾ ਨੂੰ ਸਜਦਾ ਹੈ ਜੋ ਸਮਾਜਿਕ ਮਰਿਆਦਾ ਵਿਚ ਰਿਹ ਕੇ ਆਪਣੀ ਅਵਾਜ ਬੁਲੰਦ ਕਰ ਰਹੇ ਹਨ ।

ਆਉ ਸਭ ਮਿਲਕੇ ਦੁਵਾਰਾ ਗਾਇਕੀ ਦੇ ਸੁਨਹਿਰੀ ਯੁੱਗ ਲਈ ਹੰਬਲਾ ਮਾਰੀਏ । ਦੋਲਤ ਦੇ ਅੰਬਾਰ ਵਿੱਚ
ਗੁਵਾਚੀ ਗਇਕੀ ਮੁੜ ਪੰਜਾਬੀਆ ਦੀ ਆਨ,ਬਾਨ ਤੇ ਸਾਨ ਬਹਾਲ ਕਰ ਸਕੇ । ਕੀ ਗਾਇਕੀ ਦੇ ਬਾਬਾ
ਬੋਹੜ ਗੁਰਦਾਸ ਮਾਨ ਆਪਣਿਆ ਨੂੰ ਸਮਝਾਉਣ ਲਈ
" ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ ਦੀਏ,
ਫਿੱਕੀ ਪੈਅ ਗੀ ਚਿਹਰੇ ਦੀ ਨੁਹਾਰ "
ਵਰਗੇ ਨਸੀਹਤ ਨੁਮਾ ਗੀਤ ਦੁਵਾਰਾ ਰਚਣ ਦੀ ਲੋੜ ਪਵੇਗੀ ?
ਧੰਨਵਾਦ ਸਹਿਤ ਵਲੋ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ

(ਪੰਜਾਬ) ਮੋ 78374 90309
28— 10 --2020

Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-