Thursday, December 03, 2020
FOLLOW US ON
BREAKING NEWS
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਖੜੀ ਕਾਰ ਉੱਤੇ ਰੇਤ ਨਾਲ ਭਰੇ ਟਰੱਕ ਦੇ ਪਲਟ ਜਾਣ ਕਾਰਨ 8 ਦੀ ਮੌਤ ।ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਨੋਇਡਾ ਬਾਰਡਰ ਬੰਦ ਹੋਇਆ। ਸੁੱਖੇ, ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਕਿਸਾਨੀ ਵਿਰੋਧ ਪ੍ਦਰਸ਼ਨ ਉੱਤੇ ਕੰਗਨਾ ਰਣੌਤ ਦੀ ਮਾੜੀਆਂ ਟਿੱਪਣੀਆਂ ਲਈ ਬਾਈਕਾਟ ਕੰਗਨਾ ਕਿਹਾ। ਟੈਕਸਾਸ ਦੇ ਡਾਕਟਰ ਦੀ ਬਜ਼ੁਰਗ ਕੋਵਿਡ ਮਰੀਜ਼ ਨੂੰ ਦਿਲਾਸਾ ਦੇਣ ਵਾਲੀ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਤਸਵੀਰ ਵਾਇਰਲ ਹੋਈ ।ਯੂਕੇ ਨੇ ਫਾਈਜ਼ਰ-ਬਾਇਉਨਟੈਕ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦਿੱਤੀ ।ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ  7 ਦਸੰਬਰ ਨੂੰ, ਖਿਡਾਰੀ ਅਤੇ ਸੇਵਾ ਮੁਕਤ ਸਿਪਾਹੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਸਾਰੇ ਤਮਗੇ ਅਤੇ ਯਾਦਗਾਰਾਂ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ

Article

(ਮਿੱਠੀ ਜਹਿਰ)  - ਅਮਨ ਜੱਖਲਾਂ

October 28, 2020 09:49 PM
 
 
ਪੈਦਾ ਹੋਣ ਸਮੇਂ ਹਰ ਇਨਸਾਨ ਕੋਰਾ ਕਾਗਜ ਹੈ ਅਤੇ ਮਾਂ ਬਾਪ ਉਸ ਬੱਚੇ ਨੂੰ ਪੈਦਾ ਕਰਨ ਕਰਕੇ ਉਸ ਉੱਤੇ ਆਪਣਾ ਪੂਰਾ ਹੱਕ ਜਤਾਉਂਦੇ ਹਨ ਅਤੇ ਆਪਣੀਆਂ ਧਾਰਮਿਕ ਮਾਨਤਾਵਾਂ ਉਸ ਬੱਚੇ ਤੇ ਥੋਪਣ ਵਿੱਚ ਜੁੱਟ ਜਾਂਦੇ ਹਨ, ਸਿਰਫ ਇਸ ਆਸ ਵਿੱਚ ਕਿ ਖੁਦ ਤਾਂ ਉਹਨਾਂ ਨੂੰ ਕੋਈ ਅਖਾਉਤੀ ਰਸ ਪ੍ਰਾਪਤ ਨਹੀਂ ਹੋਇਆ, ਸ਼ਾਇਦ ਇਸ ਬੱਚੇ ਦੇ ਜਰੀਏ ਕੋਈ ਪ੍ਰਾਪਤੀ ਹੋਵੇ। ਇਹ ਉਸ ਤਰਾਂ ਦੀ ਗੱਲ ਜਾਪਦੀ ਹੈ ਜਿਵੇਂ ਬਜਾਰ ਤੋਂ ਕੋਈ ਕਾਪੀ ਖਰੀਦ ਕੇ ਲਿਆਵੇ ਅਤੇ ਉਸ ਉੱਤੇ ਆਪਣਾ ਹੱਕ ਜਤਾਉੰਦਾ ਹੋਇਆ ਆਪਣੀ ਮਰਜੀ ਅਨੁਸਾਰ ਕਵਿਤਾਵਾਂ ਲਿਖੇ ਜਾਂ ਚੁਟਕਲੇ। ਪਰ ਇੱਕ ਜਿੰਦਗੀ ਨੂੰ ਕਿਸੇ ਕਿਸੇ ਨਿਰਜੀਵ ਵਸਤੂ ਨਾਲ ਜੋੜ ਕੇ ਦੇਖਣਾ ਗਲਤ ਹੋਵੇਗਾ।
      ਸੋਚਣ ਵਾਲੀ ਗੱਲ ਹੈ ਕਿ ਕੋਈ ਬੱਚਾ ਕਿਸ ਧਰਮ ਗੁਰੂ ਨੂੰ ਅਪਣਾਏਗਾ, ਇਹ ਉਸਦੇ ਜਨਮ ਤੇ ਨਿਰਭਰ ਰਹੇਗਾ ਕਿ ਉਹ ਕਿਸ ਖਾਸ ਧਰਮ, ਜਾਤ ਵਿੱਚ ਪੈਦਾ ਹੋਇਆ ਹੈ ਜੋ ਕਿ ਇੱਕ ਐਕਸੀਡੈਂਟਲ ਧਰਮ ਜਾਤ ਹੈ। ਬੱਚਾ ਕੁਝ ਨਹੀਂ ਜਾਣਦਾ ਅਧਿਆਤਮਿਕਤਾ ਦੇ ਸੰਬੰਧ ਵਿੱਚ, ਉਸ ਕੋਰੇ ਕਾਗਜ ਨੂੰ ਮੋੜ ਕੇ ਧੱਕੇ ਨਾਲ ਅਨੁਆਈਪੁਣੇ ਦੀ ਮਿੱਠੀ ਜਹਿਰ ਦੇਣੀ ਸ਼ੁਰੂ ਹੋ ਚੁੱਕੀ ਹੈ। ਕਸੂਰ ਮਾਂ ਬਾਪ ਦਾ ਵੀ ਕੋਈ ਨਹੀਂ, ਕਿਉਂਕਿ ਜਾਣਿਆ ਉਹਨਾਂ ਵੀ ਅਧਿਆਤਮਵਾਦ ਦੇ ਸੰਬੰਧ ਵਿੱਚ ਕੁਝ ਨਹੀਂ, ਉਹ ਵੀ ਨਹੀਂ ਜਾਣਦੇ ਕਿ ਇਹ ਪ੍ਰਸਾਦ ਉਨ੍ਹਾਂ ਨੂੰ ਕਿਵੇਂ ਮਿਲਿਆ ਪਰ ਅੱਖਾਂ ਬੰਦ ਕਰਕੇ ਅੱਗੇ ਵਰਤਾਉਣ ਵਿੱਚ ਉਨ੍ਹਾਂ ਨੂੰ ਮਜਾ ਆ ਰਿਹਾ ਹੈ। ਅਤੇ ਮਨੁੱਖ ਦੀ ਸਦੀਆਂ ਤੋਂ ਇਹ ਤ੍ਰਾਸਦੀ ਰਹੀ ਹੈ ਕਿ ਉਸਨੂੰ ਸਵੈ ਅਨੁਭਵ ਨਾਲੋਂ ਭਰੋਸਾ ਕਰਨ ਵਿੱਚ ਜਿਆਦਾ ਦਿਲਚਸਪੀ ਰਹੀ ਹੈ ਕਿਉਂਕਿ ਅਨੁਭਵ ਸਖਤ ਮਿਹਨਤ ਦੀ ਮੰਗ ਕਰਦਾ ਹੈ ਅਤੇ ਭਰੋਸਾ ਤਾਂ ਉਧਾਰਾ ਹੈ, ਨਾ ਕੋਈ ਵਿਆਜ ਨਾ ਮੂਲ, ਲੈਣ ਵਿੱਚ ਕੀ ਹਰਜ।
  ਇਹ ਮਾਨਵਤਾ ਦੇ ਇਤਿਹਾਸ ਵਿੱਚ ਮਨੁੱਖ ਦੁਆਰਾ ਕੀਤਾ ਗਿਆ ਸਭ ਤੋਂ ਵੱਡਾ ਸ਼ੋਸ਼ਣ ਹੈ, ਜੋ ਬੱਚਿਆਂ ਦਾ ਹੋਇਆ ਹੈ। ਸਭ ਮਾਪਿਆਂ ਨੂੰ ਇਹ ਗੱਲ ਕਹਿਣ ਵਿੱਚ ਮੈਨੂੰ ਇਹ ਕੋਈ ਝਿਜਕ ਨਹੀਂ ਕਿ ਭਲਾ ਕਿਸਨੇ ਤੁਹਾਨੂੰ ਹੱਕ ਦਿੱਤਾ ਹੈ ਸਾਫ ਵਰਕਿਆਂ ਤੇ ਅਜਿਹੇ ਬੇਹੂਦਾ ਠੱਪੇ ਲਾਉਣ ਦਾ, ਜਿਸਦਾ ਖੁਦ ਤੁਹਾਨੂੰ ਕੋਈ ਅਨੁਭਵ ਨਹੀਂ। ਕਦੇ ਕਦੇ ਤਾਂ ਇਹ ਜਾਪਦਾ ਹੈ ਕਿ ਕੁਝ ਲੋਕ ਤਾਂ ਬੱਚੇ ਪੈਦਾ ਹੀ ਆਪਣੇ ਧਰਮ ਗੁਰੂ ਦੀ ਸੰਗਤ ਵਿੱਚ ਵਾਧਾ ਕਰਨ ਲਈ ਪੈਦਾ ਕਰਦੇ ਹਨ। ਕਿਹੋ ਜਿਹੇ ਵਪਾਰੀ ਲੋਕ ਹਨ, ਕਮਾਲ ਦਾ ਵਪਾਰ ਕਰ ਰਹੇ ਹਨ। ਡਰ ਨਾਲ ਖੁਦ ਭਰੇ ਪਏ ਹਨ ਅਤੇ ਆਸਥਾ ਦੀ ਜਹਿਰ ਮਾਸੂਮਾਂ ਨੂੰ ਪਿਲਾਈ ਜਾ ਰਹੇ ਹਨ। ਜਾਗੋ, ਬੱਚੇ ਸਿਰਫ ਬੱਚੇ ਹੁੰਦੇ ਹਨ,ਇਨ੍ਹਾਂ ਨੂੰ ਖੇਲਣ ਦਿਓ, ਕੁੱਦਣ ਦਿਓ। ਸਮਾਂ ਆਉਣ ਤੇ ਪੜਨਗੇ, ਜਾਗਣਗੇ ਤੇ ਆਪਣਾ ਰਾਹ ਖੁਦ ਤਿਆਰ ਕਰਨਗੇ... 
                     ਅਮਨ ਜੱਖਲਾਂ 
                   9478226980
Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-