Thursday, December 03, 2020
FOLLOW US ON

Article

ਮਿੰਨੀ ਕਹਾਣੀ ਸਚਾਈ   ' ਛੁਣਛਣਾ ' - ਗੁਰਮੀਤ ਸਿੰਘ ਸਿੱਧੂ

October 29, 2020 09:13 PM
 
    ਟੈਲੀਵਿਜ਼ਨ ਚੈਨਲ 'ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਸਨ, ' ਕਿ ਰੇਲਵੇ ਮੰਤਰੀ ਨੇ ਐਲਾਨ ਕਰ ਦਿੱਤਾ, ਪੰਜਾਬ 'ਚ ਮਾਲ ਗੱਡੀਆਂ ਨਹੀਂ ਚੱਲਣਗੀਆਂ । ਅਖਬਾਰਾਂ ਦੀਆਂ ਸੁਰਖੀਆਂ ਵੱਲ ਧਿਆਨ ਚਲੇ ਗਿਆ, ਕਿ ਕੁੱਝ ਕੁ ਕਿਸਾਨ ਜਥੇਬੰਦੀਆਂ ਨੇ ਖ਼ਾਸ ਮਾਲ ਗੱਡੀਆਂ ਰੋਕੀਆਂ ਹਨ । ਜਿਸ ਕਰਕੇ ਕੇਂਦਰ ਸਰਕਾਰ ਨੇ ਇਹ ਕਦਮ ਚੁਕਿਆ ਹੈ, ਰਾਜ ਸਰਕਾਰਾਂ ਦੇਸ਼ ਦੀ ਵੱਡਮੁੱਲੀ ਜਾਇਦਾਦ, ਰੇਲਵੇ ਸਟੇਸ਼ਨਾਂ ਸਮੇਤ, ਮੁਲਾਜ਼ਮਾ ਦੀ ਸੁਰੱਖਿਆ ਦੀ ਜ਼ੁਮੇਵਾਰੀ ਲਵੇ ।
      ਮੈਂ ਛੋਟੀ ਉਮਰ 'ਚ ਸੁਣਾਈ ਦਾਦੇ ਦੀ ਗੱਲ ਯਾਦ ਕਰਦਿਆਂ ਅਤੀਤ 'ਚ ਚਲਾ ਗਿਆ ।
        ਸਾਡੇ ਪਿੰਡ ਸ਼ਾਹੂਕਾਰ ਜ਼ਿੰਮੀਦਾਰ ਸਨ ਹਰੇਕ ਘਰ ਦੀ ਮਾਲੀ ਮੱਦਦ ਕਰਦੇ ਸਨ, ਪਰ ਸਿਆਸਤ ਤੋਂ ਕੋਹਾਂ ਦੂਰ , ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਾਂ ਪਿੰਡ 'ਤੇ ਰਾਜ ਕਰੀਏ, ਇੱਕ ਛੜੇ  ਆਦਮੀ ਨੂੰ ਸਰਪੰਚੀ 'ਚ ਖੜ੍ਹਾ ਕਰ ਦਿੱਤਾ ਤੇ ਪੈਸੇ/ਰੁਪਏ ਲਾਉਣ ਦਾ ਬੀੜਾ ਚੁੱਕ ਲਿਆ ਤੇ ਸ਼ਰਤ ਲਾਈ ਕਿ ਚੌਧਰ ਤੇਰੀ ਪੱਕੀ ਪਰ ਕੰਮ ਤੂੰ ਸਾਡੇ ਮੁਤਾਬਿਕ ਹੀ ਕਰੇਂਗਾ । ਓਹ ਕਾਮਯਾਬ ਹੋ ਗਿਆ, ਉਸਦੇ ਹੱਥ ਇੱਕ ਛੋਟਾ ਜਿਹਾ ਖਿਡੌਣਾ ਫੜਾ ਦਿੱਤਾ । ਉਹਨਾਂ ਦੀ ਮਰਜ਼ੀ ਅਨੁਸਾਰ ਖੇਡਣ ਦਾ ਆਦੀ ਹੋ ਗਿਆ ਕਿਉਂਕਿ ਉਸ ਦੇ ਘਰ ਕਿਸੇ ਬਾਲ ਦੀਆਂ ਕਿਲਕਾਰੀਆਂ ਨਹੀਂ ਵਜਦੀਆਂ ਸਨ ।  ਨਾ ਹੀ ਮਾਂ ਤੇ ਕਿਸੇ ਸੁਆਣੀ ਦਾ ਫਿਕਰ ਸੀ।
ਗੁਰਮੀਤ ਸਿੰਘ ਸਿੱਧੂ 
8146593089
Have something to say? Post your comment
 

More Article News

ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ ਮਜ਼ਬੂਰੀ ਏ - ਮਨਦੀਪ ਕੋੌਰ ਦਰਾਜ ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ ਸੰਤੋਖ ਸਿੰਘ ਧੀਰ ~ ਪ੍ਰੋ. ਨਵ ਸੰਗੀਤ ਸਿੰਘ ਬੁੱਲ੍ਹੇ ਸ਼ਾਹ ਦਾ ਜੀਵਨ ਤੇ ਵਿਚਾਰਧਾਰਾ,,,,,,,,,,,,,,,,,,,,,,,,, - ਰਵਨਜੋਤ ਕੌਰ ਸਿੱਧੂ "ਰਾਵੀ" 2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ
-
-
-